ਪਤੀ ਨੇ ਭਰਜਾਈ ਨਾਲ ਨਾਜਾਇਜ਼ ਸੰਬੰਧਾਂ ਕਾਰਨ ਕੀਤਾ ਸੀ ਪਤਨੀ ਦਾ ਕਤਲ

Saturday, Feb 08, 2020 - 04:54 PM (IST)

ਪਤੀ ਨੇ ਭਰਜਾਈ ਨਾਲ ਨਾਜਾਇਜ਼ ਸੰਬੰਧਾਂ ਕਾਰਨ ਕੀਤਾ ਸੀ ਪਤਨੀ ਦਾ ਕਤਲ

ਤਪਾ ਮੰਡੀ (ਸ਼ਾਮ,ਗਰਗ) : ਬੀਤੇ ਦਿਨੀਂ ਪਿੰਡ ਮਹਿਤਾ ਵਿਖੇ ਦਾਜ ਦੇ ਲੋਭੀ ਸਹੁਰੇ ਪਰਿਵਾਰ ਵੱਲੋਂ ਨਵ-ਵਿਆਹੁਤਾ ਦਾ ਗਲਾ ਤੇਜ਼ਧਾਰ ਹਥਿਆਰਾਂ ਨਾਲ ਰੇਤ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਦੇ ਸਾਰੇ ਦੋਸ਼ੀਆਂ ਪਤੀ ਗਗਨਦੀਪ ਸਿੰਘ, ਜੇਠ ਕੁਲਦੀਪ ਸਿੰਘ, ਜੇਠਾਣੀ ਚਰਨਜੀਤ ਕੌਰ, ਸੱਸ ਗੁਰਮੀਤ ਕੌਰ ਅਤੇ ਸਹੁਰਾ ਕਾਕਾ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਗਿਆ ਸੀ।

ਮਾਨਯੋਗ ਅਦਾਲਤ ਤੋਂ ਮਿਲੇ ਪੁਲਸ ਰਿਮਾਂਡ ਤੋਂ ਬਾਅਦ ਡੀ.ਐਸ.ਪੀ ਤਪਾ ਰਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਵਿਆਹੁਤਾ ਦਾ ਕਤਲ ਦਾਜ ‘ਚ ਕਾਰ ਦੀ ਮੰਗ ਪੂਰੀ ਨਾ ਕਰਨ ਦੇ ਨਾਲ-ਨਾਲ ਪਤੀ ਅਤੇ ਭਰਜਾਈ ਦੇ ਨਾਜਾਇਜ਼ ਸਬੰਧ ਹੋਣ ਕਾਰਨ ਕੀਤਾ ਗਿਆ ਸੀ। ਪੁਲਸ ਵੱਲੋਂ ਕਤਲ ਸਮੇਂ ਵਰਤੀ ਗਈ ਕੁਹਾੜੀ ਵੀ ਬਰਾਮਦ ਕਰ ਲਈ ਗਈ ਹੈ। ਮ੍ਰਿਤਕਾ ਦੇ ਪਤੀ ਗਗਨਦੀਪ ਨੇ ਮੰਨਿਆ ਕਿ ਵਿਆਹ ਤੋਂ ਪਹਿਲਾਂ ਹੀ ਉਸ ਦੇ ਭਰਜਾਈ ਚਰਨਜੀਤ ਕੌਰ ਨਾਲ ਸਬੰਧ ਸਨ। ਉਸ ਨੂੰ ਲੱਗ ਰਿਹਾ ਸੀ ਕਿ ਉਸ ਦੀ ਪਤਨੀ ਉਨ੍ਹਾਂ ਦੇ ਸਬੰਧਾਂ ਵਿਚ ਰੁਕਾਵਟ ਪਾ ਰਹੀ ਹੈ, ਜਿਸ ਕਾਰਨ ਉਨ੍ਹਾਂ ਨੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ। ਪੁਲਸ ਨੇ ਪੇਕੇ ਪਰਿਵਾਰ ਵੱਲੋਂ ਵਿਆਹੁਤਾ ਨੂੰ ਦਾਜ ‘ਚ ਦਿੱਤਾ ਸਾਰਾ ਸਮਾਨ ਵੀ ਅਪਣੇ ਕਬਜ਼ੇ ‘ਚ ਲੈ ਲਿਆ ਹੈ।


author

cherry

Content Editor

Related News