ਟਾਂਡਾ ਦੇ ਨੌਜਵਾਨ ਨੇ ਚਮਕਾਇਆ ਨਾਂ, ਕੈਨੇਡਾ ਦੇ ਜੇਲ੍ਹ ਮਹਿਕਮੇ 'ਚ ਬਣਿਆ ਪੁਲਸ ਅਫ਼ਸਰ
Thursday, Dec 23, 2021 - 06:00 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਜ਼ਿਲ੍ਹਾ ਅਧੀਨ ਆਉਂਦੇ ਬਲਾਕ ਟਾਂਡਾ ਦੇ ਬੇਟ ਖੇਤਰ ਦੇ ਪਿੰਡ ਸਲੇਮਪੁਰ ਦੇ ਨਵਪ੍ਰੀਤ ਸਿੰਘ ਦੋਆਬੀਆ ਨੇ ਕੈਨੇਡਾ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਕੈਨੇਡਾ ਦੇ ਜੇਲ੍ਹ ਮਹਿਕਮੇ 'ਚ ਨਵਪ੍ਰੀਤ ਸਿੰਘ ਕੁਰੈਕਸ਼ਨ ਪੁਲਸ ਅਫ਼ਸਰ ਬਣਿਆ ਹੈ। ਆਪਣੇ ਹੋਣਹਾਰ ਸਪੁੱਤਰ ਦੀ ਇਸ ਪ੍ਰਾਪਤੀ 'ਤੇ ਨਵਪ੍ਰੀਤ ਸਿੰਘ ਦੇ ਪਿਤਾ ਸਤਪਾਲ ਸਿੰਘ ਅਤੇ ਮਾਤਾ ਜਸਵਿੰਦਰਜੀਤ ਕੌਰ ਨੇ ਦੱਸਿਆ ਕਿ ਨਵਪ੍ਰੀਤ ਸਿੰਘ ਨੇ ਆਪਣੀ ਸਕੂਲ ਦੀ ਪੜ੍ਹਾਈ ਸੰਤ ਬਾਬਾ ਮਾਝਾ ਸਿੰਘ ਕਰਮਜੋਤ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਿਆਣੀ ਤੋਂ ਹਾਸਲ ਕੀਤੀ।
ਇਹ ਵੀ ਪੜ੍ਹੋ: ਲੁਧਿਆਣਾ ਬਲਾਸਟ ਦੇ ਬਾਅਦ ਮਹਾਨਗਰ ਜਲੰਧਰ ’ਚ ਵਧਾਈ ਗਈ ਸੁਰੱਖਿਆ
ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਉਸ ਨੇ ਲਾਰਡ ਕ੍ਰਿਸ਼ਨਾ ਪੋਲੀਟੈਕਨਿਕ ਕਾਲਜ ਕਪੁਰਥਲਾ ਵਿੱਚ ਆਟੋਮੋਬਾਈਲਜ਼ ਦਾ ਡਿਪਲੋਮਾ ਕੀਤਾ ਅਤੇ ਦਸੰਬਰ 2015 ਵਿੱਚ ਕੈਨੇਡਾ ਪੜਾਈ ਪੂਰੀ ਕੀਤੀ। ਪੜ੍ਹਾਈ ਉਪਰੰਤ ਨਵਪ੍ਰੀਤ ਨੇ ਕੈਨੇਡਾ ਵਿਕਟੋਰੀਆ ਵੀ.ਸੀ ਵਿਚ ਜੇਲ੍ਹ ਵਿਭਾਗ ਕੁਰੈਕਸ਼ਨ ਪੁਲੀਸ ਅਫਸਰ ਬਣ ਕੇ ਆਪਣੀਆਂ ਸੇਵਾਵਾਂ ਦੇਣ ਦਾ ਮਾਣ ਹਾਸਲ ਹੋਇਆ ਹੈ। ਸਰਪੰਚ ਸਤਪਾਲ ਸਿੰਘ ਸੱਤੀ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਮਾਨ ਨੇ ਉਕਤ ਨੌਜਵਾਨ ਦੀ ਇਸ ਸ਼ਾਨਦਾਰ ਉਪਲੱਬਧੀ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਇਲਾਕੇ ਦੇ ਹੋਰਨਾਂ ਨੂੰ ਵੀ ਲਵਪ੍ਰੀਤ ਦੀ ਸਖ਼ਤ ਮਿਹਨਤ ਅਤੇ ਲਿਆਕਤ ਤੋਂ ਪ੍ਰੇਰਣਾ ਲੈਣ ਲਈ ਕਿਹਾ।
ਇਹ ਵੀ ਪੜ੍ਹੋ: ਲੁਧਿਆਣਾ ਦੀ ਅਦਾਲਤ ’ਚ ਹੋਏ ਧਮਾਕੇ ’ਤੇ ਮੁੱਖ ਮੰਤਰੀ ਚੰਨੀ ਦਾ ਵੱਡਾ ਬਿਆਨ
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, PNB ’ਚੋਂ ਲੁਟੇਰਿਆਂ ਨੇ ਗੰਨ ਪੁਆਇੰਟ ’ਤੇ ਲੁੱਟੇ ਕਰੀਬ 15 ਲੱਖ ਰੁਪਏ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ