ਮੰਦਬਾਗੀ ਖ਼ਬਰ! ਟਾਂਡਾ ਦੇ ਨੌਜਵਾਨ ਦੀ ਕੈਨੇਡਾ 'ਚ ਸੜਕ ਹਾਦਸੇ ਦੌਰਾਨ ਮੌਤ
Thursday, Sep 10, 2026 - 04:41 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ)- ਕੈਨੇਡਾ ਤੋਂ ਮੰਦਬਾਗੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ ਓਟਾਵਾ ਦੇ ਦੱਖਣ-ਪੱਛਮੀ ਇਲਾਕੇ 'ਚ ਬੁੱਧਵਾਰ ਤੜਕੇ ਦੋ ਵਾਹਨਾਂ ਦੀ ਹੋਈ ਭਿਆਨਕ ਟੱਕਰ 'ਚ ਟਾਂਡਾ ਦੇ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇਕ ਹੋਰ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਇਹ ਹਾਦਸਾ ਫੈਲੋਫੀਲਡ ਰੋਡ ’ਤੇ ਓਲਡ ਰਿਚਮੰਡ ਰੋਡ ਨੇੜੇ ਵਾਪਰਿਆ।
ਮੌਤ ਦਾ ਸ਼ਿਕਾਰ ਹੋਏ ਨੌਜਵਾਨ ਦੀ ਪਛਾਣ ਬ੍ਰਹਮਜੋਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਸੋਢੀ ਵਾਸੀ ਟਾਂਡਾ ਦੇ ਰੂਪ ਵਿਚ ਹੋਈ ਹੈ। ਲਗਭਗ 20 ਵਰ੍ਹਿਆਂ ਦਾ ਬ੍ਰਹਮਜੋਤ ਦੋ ਸਾਲ ਪਹਿਲਾਂ ਕੈਨੇਡਾ ਗਿਆ ਸੀ। ਓਟਾਵਾ ਫਾਇਰ ਸਰਵਿਸਿਜ਼ ਦੇ ਬੁਲਾਰੇ ਨਿਕ ਡੀਫੈਜ਼ੀਓ ਨੇ ਦੱਸਿਆ ਕਿ ਕੀਆ ਸੋਰੈਂਟੋ ਅਤੇ ਹੌਂਡਾ ਸੀ. ਆਰ. ਵੀ. ਵਿਚਕਾਰ ਹੋਈ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ ਅਤੇ ਉਹ ਇਕ-ਦੂਜੇ ਤੋਂ ਕਰੀਬ 25 ਮੀਟਰ ਦੀ ਦੂਰੀ 'ਤੇ ਸੜ ਰਹੇ ਸਨ।
ਇਹ ਵੀ ਪੜ੍ਹੋ: ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਦਿਹਾਂਤ ਤੋਂ ਬਾਅਦ ਜਵਾਈ ਦੀ ਵੀ ਮੌਤ

ਉਨ੍ਹਾਂ ਦੱਸਿਆ ਕਿ ਹੌਂਡਾ ਸੀ. ਆਰ. ਵੀ. ਪੂਰੀ ਤਰ੍ਹਾਂ ਅੱਗ ਦੀ ਲਪੇਟ 'ਚ ਆ ਚੁੱਕੀ ਸੀ ਅਤੇ ਉਸ ਦੀ ਤੁਰੰਤ ਤਲਾਸ਼ੀ ਲੈਣਾ ਸੰਭਵ ਨਹੀਂ ਸੀ। ਜਦੋਂ ਫਾਇਰ ਫਾਈਟਰਾਂ ਨੇ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਵਾਹਨ ਦੀ ਅਗਲੀ ਸੀਟ ’ਤੇ ਇਕ ਵਿਅਕਤੀ ਨਜ਼ਰ ਆਇਆ। ਪੈਰਾਮੈਡਿਕਸ ਨੇ ਦੱਸਿਆ ਕਿ ਸੜ ਰਹੇ ਵਾਹਨ ਅੰਦਰ ਮੌਜੂਦ ਵਿਅਕਤੀ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ: ਜਲੰਧਰ ਬੰਦ ਦੌਰਾਨ ਬਾਜ਼ਾਰ-ਦੁਕਾਨਾਂ ਪੂਰੀ ਤਰ੍ਹਾਂ ਬੰਦ, ਸੜਕਾਂ 'ਤੇ ਸੰਨਾਟਾ, ਤਸਵੀਰਾਂ 'ਚ ਵੇਖੋ ਤਾਜ਼ਾ ਹਾਲਾਤ
ਪੁਲਸ ਮੁਤਾਬਕ ਮ੍ਰਿਤਕ ਬ੍ਰਹਮਜੋਤ ਕਰੀਬ 20 ਸਾਲਾ ਦਾ ਸੀ ਅਤੇ ਹਾਦਸੇ ਸਮੇਂ ਵਾਹਨ ਖ਼ੁਦ ਚਲਾ ਰਿਹਾ ਸੀ। ਦੂਜੇ ਵਾਹਨ ਨੂੰ ਚਲਾ ਰਿਹਾ 30 ਸਾਲਾ ਨੌਜਵਾਨ ਵੀ ਹਾਦਸੇ 'ਚ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਫਾਇਰ ਸਰਵਿਸ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਕਿਸੇ ਵੀ ਵਾਹਨ 'ਚੋਂ ਕੋਈ ਹੋਰ ਵਿਅਕਤੀ ਬਾਹਰ ਡਿੱਗਿਆ ਹੋਇਆ ਨਹੀਂ ਮਿਲਿਆ।
ਇਹ ਵੀ ਪੜ੍ਹੋ: ਪੰਜਾਬ 'ਚ ਸਿਆਸੀ ਜੰਗ ਦੀ ਤਿਆਰੀ 'ਚ ਭਾਜਪਾ! ਇਕ ਮਹੀਨੇ ਅੰਦਰ ਮੋਦੀ-ਸ਼ਾਹ-ਨਬੀਨ ਸੰਭਾਲਣਗੇ ਮੋਰਚਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
