ਨਸ਼ੇ ਦੀ ਹਾਲਤ ’ਚ ਘੁੰਮਦਾ ਵਿਅਕਤੀ ਗ੍ਰਿਫ਼ਤਾਰ

Tuesday, Sep 22, 2026 - 04:02 PM (IST)

ਨਸ਼ੇ ਦੀ ਹਾਲਤ ’ਚ ਘੁੰਮਦਾ ਵਿਅਕਤੀ ਗ੍ਰਿਫ਼ਤਾਰ

ਹਾਜੀਪੁਰ(ਜੋਸ਼ੀ): ਹਾਜੀਪੁਰ ਪੁਲਸ ਨੇ ਇੱਕ ਵਿਅਕਤੀ ਨੂੰ ਨਸ਼ੇ ਦੀ ਹਾਲਤ ਵਿੱਚ ਗ੍ਰਿਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ । ਜਾਣਕਾਰੀ ਦਿੰਦਿਆਂ ਐਸ.ਐਚ.ਓ. ਹਰਪ੍ਰੇਮ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਭਰਤ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਪਿੰਡ ਖੁੰਡਾ ਕੋਲ ਮੌਜੂਦ ਸਨ । ਇਸ ਦੌਰਾਨ ਮੁਖਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਇੱਕ ਵਿਅਕਤੀ ਸੜਕ ਦੀ ਪੁਲੀ ਲਾਗੇ ਨਸ਼ੇ ਦੀ ਹਾਲਤ ਵਿੱਚ ਘੁੰਮ ਰਿਹਾ ਹੈ । 

ਸੂਚਨਾ ਦੇ ਆਧਾਰ 'ਤੇ ਏ.ਐਸ.ਆਈ. ਭਰਤ ਸਿੰਘ ਨੇ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਕੇ ਉਕਤ ਵਿਅਕਤੀ ਨੂੰ ਕਾਬੂ ਕੀਤਾ । ਪੁੱਛਗਿੱਛ ਦੌਰਾਨ ਉਸ ਨੇ ਆਪਣੀ ਪਛਾਣ ਸ਼ੁਭ ਸਿੰਘ ਤੋਮਰ ਪੁੱਤਰ ਪ੍ਰਦੀਪ ਸਿੰਘ, ਵਾਸੀ ਬਡਾਲਾ ਵਜੋਂ ਦੱਸੀ । ਪੁਲਸ ਵੱਲੋਂ ਉਕਤ ਵਿਅਕਤੀ ਦਾ ਸਿਵਲ ਹਸਪਤਾਲ ਮੁਕੇਰੀਆਂ ਤੋਂ ਡੋਪ ਟੈਸਟ ਕਰਵਾਇਆ ਗਿਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ । ਇਸ ਉਪਰੰਤ ਸ਼ੁਭ ਸਿੰਘ ਤੋਮਰ ਦੇ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
 


author

Shivani Bassan

Content Editor

Related News