ਸੜਕ ਹਾਦਸੇ ਦੌਰਾਨ ਐਕਟਿਵਾ ਸਵਾਰ ਔਰਤ ਦੀ ਮੌਤ

Sunday, Sep 27, 2026 - 04:50 PM (IST)

ਸੜਕ ਹਾਦਸੇ ਦੌਰਾਨ ਐਕਟਿਵਾ ਸਵਾਰ ਔਰਤ ਦੀ ਮੌਤ

ਮਾਹਿਲਪੁਰ (ਜਸਵੀਰ)-ਮਾਹਿਲਪੁਰ-ਗੜ੍ਹਸ਼ੰਕਰ ਰੋਡ ’ਤੇ ਬੀਤੀ ਰਾਤ ਪਿੰਡ ਟੂਟੋਮਜਾਰਾ ਕੋਲ ਇਕ ਐਕਟਿਵਾ ’ਤੇ ਆਪਣੇ ਪੇਕਿਆਂ ਘਰ ਤੋਂ ਵਾਪਸ ਆ ਰਹੀ ਮਾਂ-ਪੱਤ ਦੇ ਮੋਹਰੇ ਅਚਾਨਕ ਕੋਈ ਵਿਅਕਤੀ ਆਉਣ ਨਾਲ ਉਹ ਸੜਕ 'ਤੇ ਡਿੱਗ ਪਏ, ਜਿਸ ਨਾਲ ਮਾਂ ਦੀ ਮੌਕੇ 'ਤੇ ਮੌਤ ਹੋ ਗਈ Dਤੇ ਬੇਟਾ ਗੰਭੀਰ ਜ਼ਖ਼ਮੀਂ ਹੋ ਗਿਆ। 

ਇਹ ਵੀ ਪੜ੍ਹੋ-  MIG-23 'ਤੇ ਚੜ੍ਹੇ LPU ਦੇ ਵਿਦਿਆਰਥੀ! DIG ਦਾ ਆ ਗਿਆ ਵੱਡਾ ਬਿਆਨ, ਜਾਣੋ ਨਵੀਂ ਅਪਡੇਟ
ਜਾਣਕਾਰੀ ਮੁਤਾਬਕ ਜਸਵਿੰਦਰ ਕੌਰ ਪਤਨੀ ਗੁਰਚਰਨਪ੍ਰੀਤ ਵਾਸੀ ਹੱਲੂਵਾਲ ਆਪਣੇ ਪੁੱਤਰ ਜਸਕਰਨ ਨਾਲ ਆਪਣੀ ਐਕਟਿਵਾ (ਪੀ. ਬੀ. 07 ਏ. ਈ.5629) ’ਤੇ ਆਪਣੇ ਪੇਕੇ ਪਿੰਡ ਦਦਿਆਲ ਤੋਂ ਵਾਪਸ ਆ ਰਹੇ ਸਨ, ਜਦੋਂ ਉਹ ਅਚਾਨਕ ਉਕਤ ਸਥਾਨ ’ਤੇ ਪਹੁੰਚੇ ਤਾਂ ਕੋਈ ਅਚਾਨਕ ਪੈਦਲ ਵਿਅਕਤੀ ਸੜਕ ਪਾਰ ਕਰਦਾ ਹੋਇਆ ਉਨ੍ਹਾਂ ਦੀ ਐਕਟਿਵਾ ਮੋਹਰੇ ਆ ਗਿਆ, ਜਿਸ ਕਾਰਨ ਉਹ ਸੜਕ ’ਤੇ ਡਿੱਗ ਗਏ।  ਉਨ੍ਹਾਂ ਨੂੰ ਐਬੂਲੈਂਸ ਰਾਹੀ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਆਦਾ ਗਿਆ ਜਿਥੇ ਡਾਕਟਰਾਂ ਨੇ ਜਸਵਿੰਦਰ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮਾਹਿਲਪੁਰ ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  LPU ਦਾ ਮਾਮਲਾ ਭੱਖਿਆ! ਨੈਸ਼ਨਲ ਹਾਈਵੇਅ ਜਾਮ, 3 ਜ਼ਿਲ੍ਹਿਆਂ ਦੀ ਪੁਲਸ ਤਾਇਨਾਤ, SIT ਦਾ ਗਠਨ


author

shivani attri

Content Editor

Related News