ਟਾਂਡਾ ਉੜਮੁੜ ਦੇ ਆਗਿਆਪਾਲ ਸਿੰਘ ਦਾ ਕੈਨੇਡਾ ''ਚ ਚਮਕਿਆ ਨਾਂ, ਕੇਪ ਬ੍ਰਿਟਨ ਪੁਲਸ ''ਚ ਹੋਈ ਨਿਯੁਕਤੀ

Tuesday, Sep 29, 2026 - 04:15 PM (IST)

ਟਾਂਡਾ ਉੜਮੁੜ ਦੇ ਆਗਿਆਪਾਲ ਸਿੰਘ ਦਾ ਕੈਨੇਡਾ ''ਚ ਚਮਕਿਆ ਨਾਂ, ਕੇਪ ਬ੍ਰਿਟਨ ਪੁਲਸ ''ਚ ਹੋਈ ਨਿਯੁਕਤੀ

ਟਾਂਡਾ ਉੜਮੁੜ(ਵਰਿੰਦਰ ਪੰਡਿਤ)- ਟਾਂਡਾ ਉੜਮੁੜ ਦੇ ਵਸਨੀਕ ਨੌਜਵਾਨ ਆਗਿਆਪਾਲ ਸਿੰਘ ਦੀ ਕੇਪ ਬ੍ਰਿਟਨ ਪੁਲਸ, ਕੈਨੇਡਾ ਵਿਚ ਪੁਲਸ ਅਫ਼ਸਰ ਵਜੋਂ ਨਿਯੁਕਤੀ ਹੋਈ ਹੈ। ਨੌਜਵਾਨ  ਦੀ ਪ੍ਰਾਪਤੀ ਨਾਲ ਪਰਿਵਾਰ ਅਤੇ ਇਲਾਕੇ ਵਿਚ ਖੁਸ਼ੀ ਦਾ ਮਾਹੌਲ ਹੈ। 26 ਫਰਵਰੀ 2002 ਨੂੰ ਜਨਮੇ ਆਗਿਆਪਾਲ ਸਿੰਘ ਦੇ ਪਿਤਾ ਅਜਾਇਬ ਸਿੰਘ ਦਾ ਸਾਲ 2003 ਵਿਚ ਦੇਹਾਂਤ ਹੋ ਗਿਆ ਸੀ। ਉਸ ਸਮੇਂ ਆਗਿਆਪਾਲ ਸਿੰਘ ਦੀ ਉਮਰ ਮਹਿਜ਼ ਇਕ ਸਾਲ ਸੀ। ਪਿਤਾ ਦੇ ਦੇਹਾਂਤ ਤੋਂ ਬਾਅਦ ਉਹ ਆਪਣੀ ਮਾਤਾ ਸੁਨੀਤਾ ਦੇਵੀ, ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਸ਼ੇਖਾ, ਦੇ ਨਾਲ ਆਪਣੇ ਨਾਨਕੇ ਪਰਿਵਾਰ ਵਿਚ ਰਹਿ ਰਿਹਾ ਹੈ।

ਇਹ ਵੀ ਪੜ੍ਹੋ-ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀਆਂ ਦੀ ਤਲਾਸ਼ੀ ਲੈਣ 'ਤੇ ਉੱਡੇ ਹੋਸ਼

ਉਸਦੇ ਨਾਨਾ ਕੈਪਟਨ ਬੂਟਾ ਮੱਲ, ਭਾਰਤੀ ਫੌਜ ਤੋਂ ਸੇਵਾਮੁਕਤ ਅਧਿਕਾਰੀ ਹਨ। ਨਾਨਕੇ ਪਰਿਵਾਰ ਨੇ ਆਗਿਆਪਾਲ ਸਿੰਘ ਦੀ ਪਰਵਰਿਸ਼ ਅਤੇ ਪੜ੍ਹਾਈ ਵਿਚ ਅਹਿਮ ਭੂਮਿਕਾ ਨਿਭਾਈ। ਆਗਿਆਪਾਲ ਸਿੰਘ ਨੇ ਦਸਵੀਂ ਜਮਾਤ ਐੱਮ.ਸੀ. ਜੋਲੀ ਸੀਨੀਅਰ ਸੈਕੰਡਰੀ ਸਕੂਲ, ਉੜਮੁੜ ਅਤੇ ਬਾਰ੍ਹਵੀਂ ਟ੍ਰਿਪਲ ਐੱਮ. ਸਕੂਲ ਤੋਂ ਪਾਸ ਕੀਤੀ। ਉਹ ਸਾਲ 2019 ਵਿਚ ਉੱਚ ਸਿੱਖਿਆ ਲਈ ਕੈਨੇਡਾ ਗਿਆ । ਉੱਥੇ ਮਿਹਨਤ ਅਤੇ ਲਗਨ ਸਦਕਾ ਪਹਿਲਾਂ ਕਾਰੇਕਸ਼ਨਾਲ ਅਫਸਰ ਵਜੋਂ ਸੇਵਾ ਸ਼ੁਰੂ ਕੀਤੀ ਅਤੇ ਹੁਣ ਕੇਪ ਬ੍ਰਿਟਨ ਪੁਲਸ, ਕੈਨੇਡਾ ਵਿਚ ਪੁਲਸ ਅਫ਼ਸਰ ਵਜੋਂ ਨਿਯੁਕਤ ਹੋਇਆ ਹੈ । ਆਗਿਆਪਾਲ ਸਿੰਘ ਦੀ ਇਸ ਪ੍ਰਾਪਤੀ ’ਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਦੀ ਖਾਸ ਅਪੇਡਟ, ਜਾਣੋ ਕਿਸ ਤਰ੍ਹਾਂ ਦਾ ਰਹੇਗਾ weather

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News