ਚਾਵਾਂ ਨਾਲ ਤੋਰਨੀ ਸੀ ਧੀ ਦੀ ਡੋਲੀ! ਵਿਆਹ ਦੇ ਇਕ ਮਹੀਨਾ ਪਹਿਲਾਂ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ

Sunday, Oct 04, 2026 - 07:46 PM (IST)

ਚਾਵਾਂ ਨਾਲ ਤੋਰਨੀ ਸੀ ਧੀ ਦੀ ਡੋਲੀ! ਵਿਆਹ ਦੇ ਇਕ ਮਹੀਨਾ ਪਹਿਲਾਂ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਹੁਸ਼ਿਆਰਪੁਰ (ਵੈੱਬ ਡੈਸਕ)- ਇਕ ਪਰਿਵਾਰ ਵਿਚ ਧੀ ਦੇ ਵਿਆਹ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ 'ਚ ਬਦਲ ਗਈਆਂ ਜਦੋਂ ਵਿਆਹ ਤੋਂ ਕਰੀਬ ਇਕ ਮਹੀਨਾ ਪਹਿਲਾਂ ਨੌਜਵਾਨ ਕੁੜੀ ਨੇ ਜ਼ਹਿਰੀਲੀ ਦਵਾਈ ਖਾ ਕੇ ਖ਼ੌਫ਼ਨਾਕ ਕਦਮ ਚੁੱਕ ਲਿਆ। ਹਾਲਤ ਵਿਗੜਨ 'ਤੇ ਉਸ ਨੂੰ ਪਹਿਲਾਂ ਮੁਕੇਰੀਆਂ ਅਤੇ ਬਾਅਦ 'ਚ ਜਲੰਧਰ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਮਾਮਲੇ 'ਚ ਕੁੜੀ ਦੇ ਮੰਗੇਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਤਲਵਾੜਾ ਪੁਲਸ ਮੁਤਾਬਕ ਪਿੰਡ ਬਹਿ ਨੰਗਲ ਵਾਸੀ ਧਿਆਨ ਸਿੰਘ ਨੇ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਧੀ ਰਾਧਾ ਰਾਣੀ ਬੀ-ਕਾਮ ਦੀ ਪੜ੍ਹਾਈ ਕਰ ਰਹੀ ਸੀ। ਉਸ ਦਾ ਵਿਆਹ ਮੈਰਾ ਜੱਟਾਂ ਦੇ ਰਹਿਣ ਵਾਲੇ ਰਾਜੀਵ ਕੁਮਾਰ ਨਾਲ ਤੈਅ ਹੋਇਆ ਸੀ। 3 ਨਵੰਬਰ ਨੂੰ ਚਾਵਾਂ ਨਾਲ ਪਰਿਵਾਰ ਨੇ ਧੀ ਦੀ ਡੋਲੀ ਤੋਰਨੀ ਸੀ ਪਰ ਉਸ ਤੋਂ ਪਹਿਲਾਂ ਹੀ ਧੀ ਨੇ ਮੌਤ ਨੂੰ ਗਲੇ ਲਗਾ ਲਿਆ। 

ਇਹ ਵੀ ਪੜ੍ਹੋ: ਪੰਜਾਬ: ਗੋਲ਼ੀਆਂ ਮਾਰ ਕਤਲ ਕੀਤੇ ਸਾਬਕਾ ਸਰਪੰਚ ਦੇ ਮਾਮਲੇ 'ਚ ਵੱਡੀ ਅਪਡੇਟ! ਭਰਾ ਨਿਕਲਿਆ ਕਾਤਲ

ਮਿਲੀ ਜਾਣਕਾਰੀ ਮੁਤਾਬਕ 30 ਸਤੰਬਰ ਨੂੰ ਰਾਧਾ ਰਾਣੀ ਨੇ ਜ਼ਹਿਰੀਲੀ ਦਵਾਈ ਨਿਗਲੀ। ਜਦੋਂ ਉਸ ਦੀ ਮਾਂ ਸੁਸ਼ਮਾ ਦੇਵੀ ਬਾਜ਼ਾਰ ਤੋਂ ਘਰ ਵਾਪਸ ਆਈ ਤਾਂ ਰਾਧਾ ਰਾਣੀ ਨੇ ਉਸ ਨੂੰ ਦੱਸਿਆ ਕਿ ਉਸ ਨੇ ਜ਼ਹਿਰੀਲੀ ਦਵਾਈ ਖਾ ਲਈ ਹੈ ਅਤੇ ਉਸ ਨੂੰ ਘਬਰਾਹਟ ਹੋ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਬਿਨਾਂ ਦੇਰੀ ਕੀਤੇ ਉਸ ਨੂੰ ਮੁਕੇਰੀਆਂ ਦੇ ਮੈਡੀਸਿਟੀ ਹਸਪਤਾਲ 'ਚ ਦਾਖ਼ਲ ਕਰਵਾਇਆ। ਰਾਧਾ ਰਾਣੀ ਦੀ ਹਾਲਤ ਗੰਭੀਰ ਹੋਣ 'ਤੇ 1 ਅਕਤੂਬਰ ਨੂੰ ਉਸ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਇਸ ਦੌਰਾਨ ਉਸ ਦਾ ਹੋਣ ਵਾਲਾ ਪਤੀ ਰਾਜੀਵ ਕੁਮਾਰ ਵੀ ਹਸਪਤਾਲ 'ਚ ਮੌਜੂਦ ਸੀ। ਇਲਾਜ ਦੌਰਾਨ 2 ਅਕਤੂਬਰ ਨੂੰ ਰਾਧਾ ਰਾਣੀ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਪੰਜਾਬ 'ਚ 7 ਤੇ 8 ਤਾਰੀਖ਼ ਨੂੰ ਹਨ੍ਹੇਰੀ-ਝੱਖੜ ਨਾਲ ਪਵੇਗਾ ਮੀਂਹ! 10 ਜ਼ਿਲ੍ਹਿਆਂ ਲਈ Alert ਜਾਰੀ

ਮੰਗਤੇਰ 'ਤੇ ਲੱਗੇ ਤੰਗ-ਪਰੇਸ਼ਾਨ ਕਰਨ ਦੇ ਦੋਸ਼
ਪੁਲਸ ਜਾਂਚ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਮੁਤਾਬਕ ਰਾਜੀਵ ਕੁਮਾਰ ਵੱਲੋਂ ਕਥਿਤ ਤੌਰ 'ਤੇ ਰਾਧਾ ਰਾਣੀ ਨੂੰ ਤੰਗ-ਪਰੇਸ਼ਾਨ ਕੀਤਾ ਜਾਂਦਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਇਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਜ਼ਹਿਰੀਲੀ ਦਵਾਈ ਨਿਗਲ ਲਈ। ਤਲਵਾੜਾ ਪੁਲਸ ਨੇ ਰਾਜੀਵ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਮੈਡ ਸੰਧੂ ਦੇ ਕਤਲ 'ਤੇ ਕੁੱਲੜ੍ਹ ਪਿੱਜ਼ਾ ਕੱਪਲ ਦੇ ਸਹਿਜ ਅਰੋੜਾ ਦਾ ਬਿਆਨ, ਪੰਜਾਬ ਛੱਡਣ ਦੀ ਦੱਸੀ ਵਜ੍ਹਾ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News