ਕਿਸੇ ਹੋਰ ਵਿਅਕਤੀ ਨਾਲ ਮਿਲ ਪਤਨੀ ਨੇ ਪਤੀ ਦੇ ਲੱਖਾਂ ਰੁਪਏ ਤੇ ਸੋਨੇ ਦੇ ਗਹਿਣੇ ਕੀਤੇ ਖ਼ੁਰਦ-ਬੁਰਦ
Thursday, Oct 01, 2026 - 02:01 PM (IST)
ਦਸੂਹਾ (ਝਾਵਰ)- ਦਸੂਹਾ ਪੁਲਸ ਨੇ ਇਕ ਪਤਨੀ ਵੱਲੋਂ ਇਕ ਹੋਰ ਵਿਅਕਤੀ ਨਾਲ ਮਿਲ ਕੇ ਆਪਣੇ ਪਤੀ ਦੀ ਕਮਾਈ ਦੇ 21 ਲੱਖ ਰੁਪਏ ਅਤੇ ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਖੁਰਦ ਕਰਨ ਸਬੰਧੀ ਕੇਸ ਦਰਜ ਕੀਤਾ ਹੈ । ਇਸ ਸਬੰਧੀ ਜਾਂਚ ਅਧਿਕਾਰੀ ਏ. ਐੱਸ. ਆਈ. ਬਲਵੰਤ ਸਿੰਘ ਚੌਕੀ ਇੰਚਾਰਜ ਸੰਸਾਰਪੁਰ ਥਾਣਾ ਦਸੂਹਾ ਨੇ ਦੱਸਿਆ ਕਿ ਥਾਣਾ ਦਸੂਹਾ ਦੇ ਪਿੰਡ ਮੱਕੋਵਾਲ ਦਾ ਇਕ ਵਿਅਕਤੀ ਅਰਜਨ ਦਾਸ ਪੁੱਤਰ ਚਮਾਰੂ ਦਾਸ ਜੋ ਵਿਦੇਸ਼ ਦੁਬਈ ਵਿਖੇ ਆਪਣੇ ਪਰਿਵਾਰ ਨੂੰ ਪਾਲਣ ਲਈ ਦਿਨ-ਰਾਤ ਮਿਹਨਤ ਕਰਦਾ ਰਿਹਾ ਅਤੇ ਆਪਣੀ ਕਮਾਈ ਦੇ ਪੈਸੇ ਆਪਣੀ ਪਤਨੀ ਸੀਮਾ ਰਾਣੀ ਨੂੰ ਸਮੇਂ ਸਮੇਂ ਸਿਰ ਭੇਜਦਾ ਰਿਹਾ ਜਦਕਿ ਉਹ ਇਨ੍ਹਾਂ ਪੈਸਿਆਂ ਨੂੰ ਆਪਣੇ ਇਕ ਸਬੰਧੀ ਅੰਮ੍ਰਿਤ ਸਿੰਘ ਰਿੰਪੀ ਪੁੱਤਰ ਤਰਸੇਮ ਲਾਲ ਵਾਸੀ ਰੱਲਣ ਨਾਲ ਮਿਲ ਕੇ ਇਨਾਂ ਪੈਸਿਆਂ ਨੂੰ ਖ਼ੁਰਦ-ਬੁਰਦ ਕਰਦੀ ਰਹੀ ਅਤੇ ਪਤਨੀ ਘਰ ਵਿਖੇ ਸੋਨੇ ਦੇ ਗਹਿਣੇ ਅਤੇ ਹੋਰ ਵੀ ਕੀਮਤੀ ਸਮਾਨ ਕੀਮਤੀ ਨੁੰ ਖ਼ੁਰਦ–ਬੁਰਦ ਕੀਤੇ।
ਇਹ ਵੀ ਪੜ੍ਹੋ: ਸਾਊਦੀ ਅਰਬ 'ਚ ਨੰਗਲ ਦੇ ਨੌਜਵਾਨ ਨੂੰ ਮਿਲੀ ਸਜ਼ਾ-ਏ-ਮੌਤ! ਬਜ਼ੁਰਗ ਮਾਂ ਦਾ ਹੈ ਇਕਲੌਤਾ ਸਹਾਰਾ
ਇਸ ਸਬੰਧੀ ਦੁਬਈ ਤੋਂ ਪਰਤੇ ਅਰਜਨ ਦਾਸ ਪੁੱਤਰ ਚਮਾਰੂ ਦਾਸ ਵਾਸੀ ਮੱਕੋਵਾਲ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਲਿਖਤੀ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀ ਪਤਨੀ ਸੀਮਾ ਰਾਣੀ ਨੇ ਆਪਣੇ ਇਕ ਸਬੰਧੀ ਅੰਮ੍ਰਿਤ ਸਿੰਘ ਰਿੰਪੀ ਬਾਲ ਉਨਾਂ ਦੇ 21 ਲੱਖ ਰੁਪਏ ਅਤੇ ਸੋਨੇ ਦੇ ਗਹਿਣੇ ਤੇ ਹੋਰ ਸਾਮਾਨ ਖ਼ੁਰਦ-ਬੁਰਦ ਕੀਤੇ। ਇਸ ਸਬੰਧੀ ਐੱਸ. ਐੱਸ. ਪੀ. ਹੁਸ਼ਿਆਰਪੁਰ ਵੱਲੋਂ ਇਸ ਦੀ ਜਾਂਚ ਉੱਪ ਕਪਤਾਨ ਕਰਾਈਮ ਅਗੈਸਟ ਵੁਮੈਨ ਐਂਡ ਚਿਲਡਰਨ ਨੂੰ ਦਿੱਤੀ ਅਤੇ ਜਾਂਚ ਤੋਂ ਬਾਅਦ ਇਸ ਸਬੰਧੀ ਜੋ ਰਿਪੋਰਟ ਥਾਣਾ ਦਸੂਹਾ ਵਿਖੇ ਪਹੁੰਚੀ, ਉਸ ਮੁਤਾਬਕ ਇਨ੍ਹਾਂ ਦੋਹਾਂ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਪੰਜਾਬ: ਤਿੰਨ ਮੰਜ਼ਿਲਾਂ ਕੱਪੜਿਆਂ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ! ਦੂਰ ਤੱਕ ਉੱਠੀਆਂ ਲਪਟਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
