ਟਾਂਡਾ ਨਾਲ ਸੰਬੰਧਤ ਸੰਦੀਪ ਸਿੰਘ ਸੀਕਰੀ ਲਗਾਤਾਰ ਤੀਸਰੀ ਬਣੇ ਪੰਜਾਬ ਯੂਨੀਵਰਸਿਟੀ ਸੈਨਟ ਦੇ ਮੈਂਬਰ

Thursday, Sep 24, 2026 - 03:06 PM (IST)

ਟਾਂਡਾ ਨਾਲ ਸੰਬੰਧਤ ਸੰਦੀਪ ਸਿੰਘ ਸੀਕਰੀ ਲਗਾਤਾਰ ਤੀਸਰੀ ਬਣੇ ਪੰਜਾਬ ਯੂਨੀਵਰਸਿਟੀ ਸੈਨਟ ਦੇ ਮੈਂਬਰ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ)-ਪੰਜਾਬ ਯੂਨੀਵਰਸਿਟੀ ਦੀਆਂ ਹੋਈਆਂ ਸੈਨਟ ਚੋਣਾਂ 'ਚ ਹਲਕਾ ਟਾਂਡਾ ਦੇ ਪਿੰਡ ਸੀਕਰੀ ਨਾਲ ਸੰਬੰਧਤ ਸੰਦੀਪ ਸਿੰਘ ਸੀਕਰੀ ਲਗਾਤਾਰ ਤੀਜੀ ਵਾਰ ਸੈਨਟ ਦੇ ਮੈਂਬਰ ਚੁਣੇ ਗਏ ਹਨ। ਪੰਜਾਬ ਪੱਧਰ 'ਤੇ ਹੋਈ ਚੋਣ ਵਿੱਚ ਨੌਜਵਾਨ ਆਗੂ ਸੰਦੀਪ ਸਿੰਘ ਸੀਕਰੀ ਨੇ ਇਨ੍ਹਾਂ ਚੋਣਾਂ 'ਚ ਤੀਜਾ ਸਥਾਨ ਹਾਸਲ ਕਰਦੇ ਹੋਏ ਲਗਾਤਾਰ ਤੀਜੀ ਵਾਰ ਜਿੱਤ ਪ੍ਰਾਪਤ ਕੀਤੀ ਹੈ। 

ਇਹ ਵੀ ਪੜ੍ਹੋ- ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

ਸੰਦੀਪ ਸਿੰਘ ਸੀਕਰੀ ਦੇ ਲਗਾਤਾਰ ਪੰਜਾਬ ਯੂਨੀਵਰਸਿਟੀ ਸੈਨੇਟ ਮੈਂਬਰ ਚੁਣੇ ਜਾਣ ਅਤੇ ਧਾਰਮਿਕ ਰਾਜਨੀਤਿਕ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਹੈ।  ਉਥੇ ਹੀ ਦੂਜੇ ਪਾਸੇ ਬਾਬਾ ਕੁਲਦੀਪ ਸਿੰਘ ਟਾਹਲੀ ਸਾਹਿਬ, ਸੇਵਾਦਾਰ ਭਾਈ ਹਰਪ੍ਰੀਤ ਸਿੰਘ ਸੀਕਰੀ ,ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ,ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪਧਾਨ ਲਖਵਿੰਦਰ ਸਿੰਘ ਲੱਖੀ,  ਸੀਨੀਅਰ ਆਗੂ ਜਤਿੰਦਰ ਸਿੰਘ ਲਾਲੀ ਬਾਜਵਾ,  ਸਮਾਜ ਸੇਵੀ  ਤੇ ਸੀਨੀਅਰ ਆਗੂ ਆਗੂ ਸੁਖਪਾਲ ਸਿੰਘ ਮੁਲਤਾਨੀ, ਜ਼ਿਲ੍ਹਾ ਪ੍ਰਧਾਨ  ਇਕਬਾਲ ਸਿੰਘ ਜੌਹਲ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਮੋਮੀ, ਇਕਬਾਲ ਸਿੰਘ ਖੇੜਾ, ਨਿਰਮਲ ਸਿੰਘ ਭੀਲੋਵਾਲ, ਸਤਪਾਲ ਸਿੰਘ ਭੁਲਾਣਾ, ਹਰਿੰਦਰ ਸਿੰਘ ਝਿੰਗੜ ਗਿੱਲ, ਕੁਲਦੀਪ ਸਿੰਘ ਢੱਡੇ ਫਤਿਹ ਸਿੰਘ, ਮੁਕੇਸ਼ ਕੁਮਾਰ ਹਰਿਆਣਾ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।

ਇਹ ਵੀ ਪੜ੍ਹੋ- ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ ਰੁਸ਼ਨਾਇਆ ਮੰਦਿਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

shivani attri

Content Editor

Related News