ਫਲਾਈਓਵਰ ’ਤੇ ਚਲਦੇ ਹੋਏ ਟੈਂਪੂ ’ਚ ਲੱਗੀ ਅੱਗ, ਡਰਾਈਵਰ ਨੇ ਛਾਲ ਮਾਰ ਕੇ ਬਚਾਈ ਜਾਨ
Thursday, Dec 19, 2024 - 03:22 PM (IST)
ਲੁਧਿਆਣਾ (ਮੁਕੇਸ਼)- ਗਿੱਲ ਰੋਡ ਫਲਾਈਓਵਰ ’ਤੇ ਚਲਦੇ ਹੋਏ ਟੈਂਪੂ ਨੂੰ ਅੱਗ ਲੱਗ ਗਈ। ਇਸ ਦੌਰਾਨ ਜਿਉਂ ਹੀ ਡਰਾਈਵਰ ਨੇ ਟੈਂਪੂ ’ਚੋਂ ਅੱਗ ’ਤੇ ਧੂੰਆਂ ਨਿਕਲਦਾ ਦੇਖਿਆ ਤਾਂ ਉਸ ਨੇ ਟੈਂਪੂ ਸਾਈਡ ’ਤੇ ਲਗਾ ਕੇ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਜਾਨ ਬਚ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੱਸ Hijack! ਸਹਿਮ ਗਈਆਂ ਸਵਾਰੀਆਂ
ਦੱਸਿਆ ਜਾ ਰਿਹਾ ਹੈ ਕਿ ਟੈਂਪੂ ਚਾਲਕ ਪੁਲ ਤੋਂ ਢੋਲੇਵਾਲ ਵਾਲੇ ਪਾਸੇ ਜਾ ਰਿਹਾ ਸੀ। ਜਿਉਂ ਹੀ ਟੈਂਪੂ ਚਾਲਕ ਨੇ ਗਿੱਲ ਚੌਕ ਪਾਰ ਕੀਤਾ ਤਾਂ ਟੈਂਪੂ ’ਚੋਂ ਅੱਗ ਤੇ ਧੂੰਆਂ ਨਿਕਲਣ ਲੱਗ ਪਿਆ, ਜਿਸ ਨੂੰ ਦੇਖ ਕੇ ਡਰਾਈਵਰ ਨੇ ਟੈਂਪੂ ਪੁਲ ਦੀ ਕੰਧ ਨਾਲ ਸਾਈਡ ’ਤੇ ਰੋਕ ਦਿੱਤਾ ਤੇ ਛਾਲ ਮਾਰ ਦਿੱਤੀ। ਦੇਖਦੇ ਹੀ ਦੇਖਦੇ ਅੱਗ ਨੇ ਪ੍ਰਚੰਡ ਰੂਪ ਧਾਰਨ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਬਣਨ ਜਾ ਰਿਹੈ MSP ਗਾਰੰਟੀ ਕਾਨੂੰਨ! ਕਿਸਾਨਾਂ ਦੇ ਸੰਘਰਸ਼ ਦੀ ਹੋਵੇਗੀ ਜਿੱਤ
ਇਸ ਦੌਰਾਨ ਪੁਲ ’ਤੇ ਜਾਮ ਲੱਗ ਗਿਆ। ਕੁਝ ਰਾਹਗੀਰਾਂ ਨੇ ਪਾਣੀ ਦਾ ਇੰਤਜ਼ਾਮ ਕਰ ਕੇ ਟੈਂਪੂ ’ਚ ਲੱਗੀ ਅੱਗ ਉੱਪਰ ਕਾਬੂ ਪਾਇਆ ਪਰ ਅੱਗ ਫਿਰ ਤੋਂ ਭੜਕ ਗਈ। ਸੂਚਨਾ ਮਿਲਣ ’ਤੇ ਮੌਕੇ ’ਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ, ਉਦੋਂ ਤੱਕ ਟੈਂਪੂ ਕਾਫੀ ਸੜ ਚੁੱਕਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8