ਗੱਡੀ 'ਚੋਂ ਉੱਤਰ… ਨਹੀਂ ਤਾਂ ਇੱਥੇ ਹੀ ਖਤਮ ਕਰ ਦਿਆਂਗਾ !  ਟ੍ਰਾਇਲ ਦੇ ਬਹਾਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜ਼ਾਮ

Thursday, Aug 28, 2025 - 08:28 PM (IST)

ਗੱਡੀ 'ਚੋਂ ਉੱਤਰ… ਨਹੀਂ ਤਾਂ ਇੱਥੇ ਹੀ ਖਤਮ ਕਰ ਦਿਆਂਗਾ !  ਟ੍ਰਾਇਲ ਦੇ ਬਹਾਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜ਼ਾਮ

ਬਠਿੰਡਾ (ਵਿਜੈ ਵਰਮਾ)-ਸ਼ਹਿਰ ਦੇ ਰਾਮਪੁਰਾ ਦੀਆਂ ਸੜਕਾਂ 'ਤੇ ਵੀਰਵਾਰ ਦੁਪਹਿਰ ਅਚਾਨਕ ਗੋਲੀਆਂ ਦੀ ਗੂੰਜ ਤਾਂ ਨਹੀਂ ਪਰ ਦਹਿਸ਼ਤ ਦਾ ਸਨਾਟਾ ਜ਼ਰੂਰ ਛਾ ਗਿਆ। ਜਾਣਕਾਰੀ ਮੁਤਾਬਕ ਇਕ ਨੌਜਵਾਨ ਆਪਣੇ ਆਪ ਨੂੰ ਕਾਰ ਖਰੀਦਦਾਰ ਦੱਸ ਕੇ ਬਾਬਾ ਫਰੀਦ ਮੋਟਰਜ਼ ਦੇ ਸ਼ੋਅਰੂਮ ‘ਚ ਦਾਖਲ ਹੋਇਆ ।  ਚਿਹਰੇ ‘ਤੇ ਆਤਮਵਿਸ਼ਵਾਸ ਤੇ ਜ਼ੁਬਾਨ 'ਤੇ ਮਿੱਠੇ ਲਹਿਜ਼ੇ ਨਾਲ ਉਸਨੇ ਕਿਹਾ ਕਿ  ਮੈਨੂੰ ਸਵਿਫਟ ਚਾਹੀਦੀ ਹੈ, ਜਰਾ ਟ੍ਰਾਇਲ ਕਰਵਾ ਦਿਓ।”

ਇਸ ਦੌਰਾਨ ਕਾਰ ਸਟਾਰਟ ਹੁੰਦੀ ਹੈ ਅਤੇ ਸੜਕ 'ਤੇ ਸਰਪਟ ਦੌੜ ਪੈਂਦੀ ਹੈ। ਸਭ ਕੁਝ ਆਮ ਜਿਹਾ ਪਰ ਜਿਵੇਂ ਹੀ ਗੱਡੀ ਪਿੰਡ ਘੁੰਸ (ਥਾਣਾ ਤਪਾ, ਜ਼ਿਲ੍ਹਾ ਬਰਨਾਲਾ) ਦੀ ਸੁੰਨਸਾਨ ਸੜਕਾਂ 'ਤੇ ਪਹੁੰਚਦੀ ਹੈ ਤਾਂ ਅਚਾਨਕ ਨੌਜਵਾਨ ਨੇ ਕਮਰ ਤੋਂ ਬੰਦੂਕ ਕੱਢੀ ਤੇ ਨਲੀ ਸਿੱਧੀ ਕਰਮਚਾਰੀ ਵੱਲ ਤਾਣਦਿਆਂ ਧਮਕੀ ਦਿੰਦੇ ਕਿਹਾ “ਗੱਡੀ 'ਚੋਂ ਉਤਰ… ਨਹੀਂ ਤਾਂ ਇਥੇ ਹੀ ਖਤਮ ਕਰ ਦਿਆਂਗਾ!” ਇਸ ਦੌਰਾਨ ਕਰਮਚਾਰੀ ਦੇ ਹੱਥ ਪੈਰ ਕੰਬਣ ਲੱਗੇ ਤੇ ਉਸ ਨੇ ਮੌਤ ਦੇ ਡਰ ਤੋਂ ਗੱਡੀ ਰੋਕ ਦਿੱਤੀ । ਪਲਕ ਝਪਕਦੇ ਹੀ ਦੋਸ਼ੀ ਨੌਜਵਾਨ ਨੇ ਸੀਟ ਬਦਲੀ ਤੇ ਬੰਦੂਕ ਲਹਿਰਾਉਂਦਾ ਹੋਇਆ ਸਵਿਫਟ ਡਿਜ਼ਾਇਰ ਲੈ ਕੇ ਫਰਾਰ ਹੋ ਗਿਆ । 
ਘਟਨਾ ਦੀ ਸੂਚਨਾ ਮਿਲਦੇ ਹੀ ਰਾਮਪੁਰਾ ਪੁਲਸ ਨੇ ਅਣਪਛਾਤੇ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਨਾਕਾਬੰਦੀ ਕਰ ਦਿੱਤੀ ਹੈ ।
 


author

DILSHER

Content Editor

Related News