ਅੱਜ ਲੱਗੇਗਾ ਸਾਲ ਦਾ ਆਖਰੀ ਸੂਰਜ ਗ੍ਰਹਿਣ, ਜਾਣੋ ਸਮਾਂ ਤੇ ਕਿੱਥੇ-ਕਿੱਥੇ ਆਵੇਗਾ ਨਜ਼ਰ
Saturday, Dec 04, 2021 - 09:55 AM (IST)
ਨਵੀਂ ਦਿੱਲੀ (ਬਿਊਰੋ) : ਸਾਲ 2021 ਦਾ ਆਖਰੀ ਚੰਦਰ ਗ੍ਰਹਿਣ ਜਿੱਥੇ 19 ਨਵੰਬਰ, 2021 ਨੂੰ ਖ਼ਤਮ ਹੋਇਆ, ਉੱਥੇ ਹੀ ਅੱਜ ਸੂਰਜ ਗ੍ਰਹਿਣ 4 ਦਸੰਬਰ, 2021 ਨੂੰ ਲੱਗਣ ਵਾਲਾ ਹੈ। ਇਹ ਇਕ ਕੁੰਡਲਾਕਾਰ ਗ੍ਰਹਿਣ ਹੋਵੇਗਾ, ਜਿਸ ਨੂੰ ਆਮਤੌਰ 'ਤੇ ਅੰਸ਼ਕ ਗ੍ਰਹਿਣ ਦੇ ਰੂਪ 'ਚ ਜਾਣਿਆ ਜਾਂਦਾ ਹੈ। ਇਹ ਉਹ ਗ੍ਰਹਿਣ ਹੈ, ਜਿਸ 'ਚ ਅਕਾਸ਼ 'ਚ 'ਰਿੰਗ ਆਫ ਫਾਇਰ' ਦਿਖਾਈ ਦਿੰਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਚੰਦਰਮਾ ਸੂਰਜ ਨੂੰ ਢਕ ਲੈਂਦਾ ਹੈ ਪਰ ਪੂਰੀ ਤਰ੍ਹਾਂ ਨਾਲ ਨਹੀਂ। ਅਸੀਂ ਇਸ ਸਾਲ ਪਹਿਲਾਂ ਹੀ ਅਲੱਗ-ਅਲੱਗ ਗ੍ਰਹਿਣ ਦੇਖੇ ਹਨ, ਜਿਨ੍ਹਾਂ 'ਚ ਮਈ 'ਚ ਹੋਣ ਵਾਲਾ ਪੂਰਨ ਚੰਦਰ ਗ੍ਰਹਿਣ 'ਤੇ ਜੂਨ 'ਚ ਦਿਖਾਈ ਦੇਣ ਵਾਲਾ 'ਰਿੰਗ ਆਫ ਫਾਇਰ' ਸੂਰਜ ਗ੍ਰਹਿਣ ਸ਼ਾਮਲ ਰਿਹਾ ਹੈ। 4 ਦਸੰਬਰ ਨੂੰ ਮੁਕੰਮਲ ਸੂਰਜ ਗ੍ਰਹਿਣ ਨਜ਼ਰ ਆਵੇਗਾ। ਪਹਿਲਾਂ ਨਜ਼ਰ ਆਉਣ ਵਾਲੇ ਅੰਸ਼ਕ ਸੂਰਜ ਗ੍ਰਹਿਣਾਂ ਵਿਚਕਾਰ ਦਾ ਅੰਤਰ ਇਹ ਹੈ ਕਿ ਚੰਦਰਮਾ ਸੂਰਜ ਨੂੰ ਪੂਰੀ ਤਰ੍ਹਾਂ ਨਾਲ ਢਕ ਲਵੇਗਾ ਕਿਉਂਕਿ ਉਹ ਇਕ-ਦੂਸਰੇ ਕੋਲੋਂ ਲੰਘਦੇ ਹਨ। ਇਹ ਗ੍ਰਹਿ 'ਤੇ ਇਕ ਛਾਇਆ ਬਣਾਏਗਾ ਤੇ ਸੂਰਜ ਦੇ ਕੋਰੋਨਾ ਨੂੰ ਉਜਾਗਰ ਕਰੇਗਾ, ਜੋ ਸੂਰਜ ਦੇ ਵਾਤਾਵਰਨ ਦਾ ਸਭ ਤੋਂ ਬਾਹਰੀ ਹਿੱਸਾ ਹੈ।
ਇਨ੍ਹਾਂ ਸ਼ਹਿਰਾਂ 'ਚ ਸੂਰਜ ਗ੍ਰਹਿਣ ਆਵੇਗਾ ਨਜ਼ਰ
ਪੰਡਿਤ ਸ਼ਿਵ ਕੁਮਾਰ ਨੇ ਦੱਸਿਆ ਕਿ ਆਸਟ੍ਰੇਲੀਆ, ਅਫਰੀਕਾ, ਪ੍ਰਸ਼ਾਂਤ, ਅਟਲਾਂਟਿਕ, ਨਾਮੀਬੀਆ, ਅੰਟਾਰਕਟਿਕਾ ਅਤੇ ਹਿੰਦ ਮਹਾਸਾਗਰ ਸਮੇਤ ਹੋਰ ਦੇਸ਼ਾਂ ਦੇ ਲੋਕ ਗ੍ਰਹਿਣ ਦੇਖ ਸਕਣਗੇ। ਇਹ ਸੂਰਜ ਗ੍ਰਹਿਣ ਪੰਜਾਬ 'ਚ ਕਿਤੇ ਵੀ ਨਜ਼ਰ ਨਹੀਂ ਆਵੇਗਾ। ਉਨ੍ਹਾਂ ਦੱਸਿਆ ਕਿ ਅਗਲਾ ਖੰਡ ਗ੍ਰਾਸ ਸੂਰਜ ਗ੍ਰਹਿਣ 30 ਅਪ੍ਰੈਲ 2022 ਨੂੰ ਲੱਗੇਗਾ ਪਰ ਇਹ ਗ੍ਰਹਿਣ ਵੀ ਭਾਰਤ 'ਚ ਨਹੀਂ ਦਿਖਾਈ ਦੇਵੇਗਾ।
ਸੈਲਾਨੀ ਇਸ ਨੂੰ ਇੰਝ ਦੇਖਣ
ਪੂਰਨ ਸੂਰਜ ਗ੍ਰਹਿਣ ਦੇਖਣ ਦਾ ਇਕੋ-ਇਕ ਤਰੀਕਾ ਅੰਟਾਰਕਟਿਕਾ ਦੇ ਤੱਟ 'ਤੇ ਆਪਣਾ ਰਸਤਾ ਬਣਾਉਣਾ ਹੈ। ਇਹ ਇਕ ਦੂਰ ਸਥਿਤ ਖੇਤਰ ਹੈ ਹਾਲਾਂਕਿ ਇਸ ਨੂੰ ਪੂਰਨ ਰੂਪ 'ਚ ਦੇਖਣ ਲਈ ਧਰਤੀ ਦੇ ਤਲ ਨੇੜੇ ਜਾਣਾ ਹਾਲੀ ਵੀ ਸੰਭਵ ਹੈ। ਅਸਲ 'ਚ ਅੰਟਾਰਕਟਿਕ ਮਹਾਦੀਪ, ਸੰਘ ਗਲੇਸ਼ੀਅਰ ਤੇ ਵੇਡੇਲ ਸਾਗਰ ਸਮੇਤ ਉਸ ਖੇਤਰ 'ਚ ਸੈਲਾਨੀਆਂ ਲਈ ਖਾਸ ਸਥਾਨ ਹੈ। ਇਸ ਨੂੰ ਦੁਨੀਆ ਦੇ ਕੁਝ ਹਿੱਸਿਆਂ 'ਚ ਮੁੱਖ ਰੂਪ 'ਚ ਆਸਟ੍ਰੇਲੀਆ, ਨਿਊਜ਼ੀਲੈਂਡ, ਅਫਰੀਕਾ ਤੇ ਦੱਖਣੀ ਅਮਰੀਕਾ ਦੇ ਦੱਖਣੀ ਹਿੱਸਿਆਂ 'ਚ ਦੇਖਿਆ ਜਾ ਸਕਦਾ ਹੈ।
ਸੂਰਜ ਗ੍ਰਹਿਣ ਦੌਰਾਨ ਇਨ੍ਹਾਂ ਗੱਲਾਂ ਦਾ ਕਰਨਾ ਚਾਹੀਦੈ ਪਾਲਣ
ਨੈਸ਼ਨਲ ਏਅਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (NASA) ਅਨੁਸਾਰ, ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦੈ ਤੇ ਆਪਣੀਆਂ ਅੱਖਾਂ ਦੀ ਸੁਰੱਖਿਆ ਲਈ 'ਐਕਲਿਪਸ ਗਲਾਸ' ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਿੱਧੇ ਸੂਰਜ ਵੱਲ ਨਾ ਦੇਖਣ।
ਲੋਕਾਂ ਨੂੰ ਚਾਹੀਦੈ ਕਿ ਉਹ ਘਰ ਦੇ ਬਣੇ ਫਿਲਟਰ ਜਾਂ ਰਵਾਇਤੀ ਧੁੱਪ ਵਾਲੇ ਚਸ਼ਮੇ ਦਾ ਇਸਤੇਮਾਲ ਨਾ ਕਰਨ, ਨਹੀਂ ਤਾੰ ਉਨ੍ਹਾਂ ਦੀਆਂ ਅੱਖਾਂ ਖਰਾਬ ਹੋ ਸਕਦੀਆਂ ਹਨ।
ਜੇਕਰ ਤੁਸੀਂ ਆਪਣੇ ਕੈਮਰਿਆਂ ਨਾਲ 'ਰਿੰਗ ਆਫ ਫਾਇਰ' ਨੂੰ ਕੈਦ ਕਰਨ ਦੇ ਉਤਸੁਕ ਹੋ ਤਾਂ ਅਜਿਹਾ ਨਾ ਕਰੋ। ਇਹ ਨੁਕਸਾਨਦਾਇਕ ਹੋ ਸਕਦਾ ਹੈ।
ਨਿਰਧਾਰਤ ਚਮਸ਼ੇ ਵਾਲੇ ਲੋਕ ਇਸ ਘਟਨਾ ਨੂੰ ਦੇਖਣ ਲਈ ਆਪਣੇ ਚਮਸ਼ੇ ਦੇ ਉੱਪਰ ਆਪਣਾ ਗ੍ਰਹਿਣ ਚਸ਼ਮਾ ਪਹਿਣ ਸਕਦੇ ਹਨ।
ਜਿਹੜੇ ਬੱਚੇ ਗ੍ਰਹਿਣ ਦੇਖਣਾ ਚਾਹੁੰਦੇ ਹਨ, ਉਹ ਮਾਤਾ-ਪਿਤਾ ਦੀ ਦੇਖ-ਰੇਖ 'ਚ ਅਜਿਹਾ ਕਰ ਸਕਦੇ ਹਨ।
ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹੈੱਡਲਾਈਟ ਜਗਾ ਕੇ ਵਾਹਨ ਚਲਾਉਣ ਤੇ ਰਫ਼ਤਾਰ ਨੂੰ ਕਾਬੂ 'ਚ ਰੱਖਣ।
ਲੋਕਾਂ ਨੂੰ ਹੋਰ ਵਾਹਨਾਂ ਤੋਂ ਚੰਗੀ ਦੂਰੀ ਬਣਾਈ ਰੱਖਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।