ਵੱਡੀ ਖ਼ਬਰ: ਚੰਡੀਗੜ੍ਹ ’ਚ ਅੱਜ ਪਹੁੰਚਣਗੇ 10000 ਕਿਸਾਨ, 3000 ਪੁਲਸ ਮੁਲਾਜ਼ਮ ਤਾਇਨਾਤ, ਜਾਣੋ ਕਿਉਂ

Wednesday, Nov 26, 2025 - 07:44 AM (IST)

ਵੱਡੀ ਖ਼ਬਰ: ਚੰਡੀਗੜ੍ਹ ’ਚ ਅੱਜ ਪਹੁੰਚਣਗੇ 10000 ਕਿਸਾਨ, 3000 ਪੁਲਸ ਮੁਲਾਜ਼ਮ ਤਾਇਨਾਤ, ਜਾਣੋ ਕਿਉਂ

ਚੰਡੀਗੜ੍ਹ (ਸੁਸ਼ੀਲ) – ਚੰਡੀਗੜ੍ਹ ਪੁਲਸ ਲਈ ਬੁੱਧਵਾਰ ਦਾ ਦਿਨ ਚੁਣੌਤੀ ਭਰਿਆ ਰਹੇਗਾ। ਇਕ ਪਾਸੇ ਸੰਯੁਕਤ ਕਿਸਾਨ ਮੋਰਚਾ (ਐੱਸ. ਕੇ. ਐੱਮ.) ਆਪਣੇ ਅੰਦੋਲਨ ਦੀ 5ਵੀਂ ਵਰ੍ਹੇਗੰਢ ਮਨਾਉਣ ਲਈ ਸੈਕਟਰ-43, ਦੁਸਹਿਰਾ ਗਰਾਊਂਡ ’ਚ ਪਹੁੰਚੇਗਾ ਅਤੇ ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੇ ਯੂਨੀਵਰਸਿਟੀ ’ਚ ਪੂਰਨ ਬੰਦ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਪੁਲਸ ਨੇ ਦੋਵਾਂ ਥਾਵਾਂ ’ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ। ਇਨ੍ਹਾਂ ਦੋਵਾਂ ਵਿਖਾਵਿਆਂ ਨਾਲ ਸ਼ਹਿਰ ਵਿਚ ਭੀੜ, ਜਾਮ ਤੇ ਸੁਰੱਖਿਆ ਚੁਣੌਤੀਆਂ ਵਧਣ ਦਾ ਖਦਸ਼ਾ ਹੈ। 

ਪੜ੍ਹੋ ਇਹ ਵੀ :ਕਮਾਈ ਦੇ ਮਾਮਲੇ 'ਚ ਦੇਸ਼ ਦਾ ਤੀਜਾ ਸਭ ਤੋਂ ਵੱਡਾ ਮੰਦਰ ਬਣਿਆ ਅਯੁੱਧਿਆ ਦਾ ਰਾਮ ਮੰਦਰ, ਜਾਣੋ ਕੌਣ ਹੈ ਸਭ ਤੋਂ ਅੱਗੇ?

ਚੰਡੀਗੜ੍ਹ ਪੁਲਸ ਦੇ 3,000 ਮੁਲਾਜ਼ਮ ਡਿਊਟੀ ’ਤੇ ਤਾਇਨਾਤ ਰਹਿਣਗੇ। ਆਈ. ਜੀ. ਪੁਸ਼ਪੇਂਦਰ ਤੇ ਐੱਸ. ਐੱਸ. ਪੀ. ਕੰਵਰਦੀਪ ਕੌਰ ਸੁਰੱਖਿਆ ਪ੍ਰਬੰਧਾਂ ਦੀ ਕਮਾਨ ਖੁਦ ਸੰਭਾਲਣਗੇ। ਪੁਲਸ ਨੇ ਕਿਸਾਨ ਸੰਗਠਨਾਂ ਨੂੰ ਸੈਕਟਰ-43 ਦੀ ਦੁਸਹਿਰਾ ਗਰਾਊਂਡ ’ਚ ਸ਼ਾਂਤੀਪੂਰਨ ਰੈਲੀ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਪੁਲਸ ਮੁਤਾਬਕ ਦੇਸ਼ ਭਰ ਦੇ 30 ਤੋਂ ਵੱਧ ਕਿਸਾਨ ਸੰਗਠਨਾਂ ਨਾਲ ਜੁੜੇ 10,000 ਵਿਖਾਵਾਕਾਰੀ ਪੰਜਾਬ, ਹਰਿਆਣਾ ਤੇ ਆਸ-ਪਾਸ ਦੇ ਸੂਬਿਆਂ ਤੋਂ ਚੰਡੀਗੜ੍ਹ ਪਹੁੰਚ ਸਕਦੇ ਹਨ। ਚੰਡੀਗੜ੍ਹ ਪੁਲਸ ਨੇ ਬਾਰਡਰ ’ਤੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਹਨ। ਦੁਸਹਿਰਾ ਗਰਾਊਂਡ ਦੇ ਚਾਰੇ ਪਾਸੇ ਬੈਰੀਕੇਡਸ ਲਾ ਦਿੱਤੇ ਗਏ ਹਨ। 

ਪੜ੍ਹੋ ਇਹ ਵੀ : Petrol-Diesel ਦੀਆਂ ਨਵੀਆਂ ਕੀਮਤਾਂ ਜਾਰੀ, ਚੈੱਕ ਕਰੋ ਆਪਣੇ ਸ਼ਹਿਰ ਦੇ ਰੇਟ

ਲੱਗਭਗ 1500 ਜਵਾਨ ਇਸ ਜਗ੍ਹਾ ’ਤੇ ਡਿਊਟੀ ’ਤੇ ਤਾਇਨਾਤ ਰਹਿਣਗੇ। ਦੁਸਹਿਰਾ ਗਰਾਊਂਡ ’ਚ 3 ਡੀ. ਐੱਸ. ਪੀ. ਤੇ 6 ਇੰਸਪੈਕਟਰ ਡਿਊਟੀ ’ਤੇ ਤਾਇਨਾਤ ਕੀਤੇ ਗਏ ਹਨ। ਕਿਸਾਨਾਂ ਨੂੰ ਦੁਸਹਿਰਾ ਗਰਾਊਂਡ ਤੋਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਰੈਲੀ ਦਾ ਮਨੋਰਥ ਐੱਸ. ਕੇ. ਐੱਮ. ਅੰਦੋਲਨ ਦੀ 5ਵੀਂ ਵਰ੍ਹੇਗੰਢ ਨੂੰ ਮਨਾਉਣਾ, ਐੱਮ. ਐੱਸ. ਪੀ. ਦੀ ਕਾਨੂੰਨੀ ਗਾਰੰਟੀ, ਦਰਜ ਮਾਮਲਿਆਂ ਦੀ ਵਾਪਸੀ ਅਤੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਵਰਗੀਆਂ ਲਟਕੀਆਂ ਮੰਗਾਂ ਨੂੰ ਦੁਹਰਾਉਣਾ ਹੈ। ਪੁਲਸ ਨੂੰ ਖਦਸ਼ਾ ਹੈ ਕਿ ਕਿਤੇ ਕਿਸਾਨ ਪੀ. ਯੂ. ਵੱਲ ਕੂਚ ਨਾ ਕਰ ਲੈਣ।

ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੇ 26 ਨਵੰਬਰ ਨੂੰ ਪੀ. ਯੂ. ’ਚ ਪੂਰਨ ਬੰਦ ਦਾ ਸੱਦਾ ਦਿੱਤਾ ਹੈ। ਮੰਗ ਹੈ ਕਿ ਯੂਨੀਵਰਸਿਟੀ ’ਚ ਪੈਂਡਿੰਗ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਕੀਤਾ ਜਾਵੇ। ਵਿਖਾਵਾਕਾਰੀਆਂ ਨੇ ਦੱਸਿਆ ਕਿ 26 ਨਵੰਬਰ ਨੂੰ ਪੀ. ਯੂ. ਦੇ ਸਾਰੇ ਗੇਟ, ਪ੍ਰਸ਼ਾਸਨਿਕ ਭਵਨ, ਸਟੂਡੈਂਟ ਸੈਂਟਰ ਤੇ ਮਾਰਕੀਟ ਬੰਦ ਰਹਿਣਗੇ। ਚੰਡੀਗੜ੍ਹ ਪੁਲਸ ਦੇ ਜਵਾਨ ਪੀ. ਯੂ. ਦੇ ਸਾਰੇ ਗੇਟਾਂ ’ਤੇ ਤਾਇਨਾਤ ਰਹਿਣਗੇ। ਇਸ ਵਾਰ ਬਾਹਰਲੇ ਲੋਕਾਂ ਨੂੰ ਪੀ. ਯੂ. ਦੇ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ।

ਪੜ੍ਹੋ ਇਹ ਵੀ : ਓ ਤੇਰੀ! ਦਿੱਲੀ ਪੁੱਜੀ ਜਵਾਲਾਮੁਖੀ ਦੀ ਸੁਆਹ, ਉਡਾਣਾਂ ਲਈ ਐਡਵਾਇਜ਼ਰੀ ਜਾਰੀ, ਅਸਮਾਨ 'ਤੇ ਛਾਇਆ ਹਨ੍ਹੇਰਾ

ਪ੍ਰੀਖਿਆਵਾਂ ਸਬੰਧੀ ਡੀ. ਏ. ਵੀ. ਕਾਲਜ ’ਚ ਸ਼ਿਫਟ ਕੀਤੇ ਸੈਂਟਰ
ਸੈਨੇਟ ਚੋਣਾਂ ਦਾ ਸ਼ਡਿਊਲ 25 ਨਵੰਬਰ ਨੂੰ ਵੀ ਨਹੀਂ ਆਇਆ। ਹੁਣ ਸ਼ਡਿਊਲ ਦੀ ਮੰਗ ਨੂੰ ਲੈ ਕੇ ਪੀ. ਯੂ. ਬਚਾਓ ਮੋਰਚਾ ਤਹਿਤ ਧਰਨੇ ’ਤੇ ਬੈਠੇ ਵਿਦਿਆਰਥੀਆਂ ਨੇ 26 ਨਵੰਬਰ ਨੂੰ ਬੰਦ ਦਾ ਸੱਦਾ ਦਿੱਤਾ ਹੈ। ਪੀ. ਯੂ. ਨੇ ਜਿੱਥੇ ਸੋਮਵਾਰ ਨੂੰ 26 ਨਵੰਬਰ ਨੂੰ ਕੈਂਪਸ ਖੁੱਲ੍ਹਾ ਰੱਖਣ ਦਾ ਸਰਕੁਲਰ ਕੱਢਿਆ ਸੀ, ਉੱਥੇ ਹੀ ਹੁਣ ਮੰਗਲਵਾਰ ਨੂੰ ਬੰਦ ਦਾ ਸਰਕੁਲਰ ਜਾਰੀ ਕੀਤਾ ਹੈ। ਪੰਜਾਬ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਪੀ. ਯੂ. ਕੰਪਲੈਕਸ ਦੇ ਸਾਰੇ ਅਧਿਆਪਨ ਤੇ ਗੈਰ-ਅਧਿਆਪਨ ਵਿਭਾਗ ਅਤੇ ਦਫਤਰ ਬੁੱਧਵਾਰ ਨੂੰ ਬੰਦ ਰਹਿਣਗੇ। ਹਾਲਾਂਕਿ ਪੀ. ਯੂ. ਕੰਪਲੈਕਸ ਦੇ ਪ੍ਰੀਖਿਆ ਕੇਂਦਰ ਚੰਡੀਗੜ੍ਹ-40, ਚੰਡੀਗੜ੍ਹ-41, ਚੰਡੀਗੜ੍ਹ-43 ਤੇ ਚੰਡੀਗੜ੍ਹ-44 ਵਿਚ ਉਸ ਦਿਨ ਹੋਣ ਵਾਲੀਆਂ ਪ੍ਰੀਖਿਆਵਾਂ ਐਲਾਨੇ ਪ੍ਰੋਗਰਾਮ ਅਨੁਸਾਰ ਡੀ. ਏ. ਵੀ. ਕਾਲਜ, ਸੈਕਟਰ-10 ’ਚ ਟਰਾਂਸਫਰ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਕੇਂਦਰਾਂ ’ਤੇ ਅਲਾਟ ਸਾਰੇ ਉਮੀਦਵਾਰਾਂ ਨੂੰ ਉਸ ਦਿਨ ਸਿਰਫ ਡੀ. ਏ. ਵੀ. ਕਾਲਜ ’ਚ ਹੀ ਰਿਪੋਰਟ ਕਰਨਾ ਪਵੇਗਾ।

ਪੜ੍ਹੋ ਇਹ ਵੀ : ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ ਨਿਯਮ


author

rajwinder kaur

Content Editor

Related News