ਸੁਰਖਪੁਰ ਨੇ ਕਲਸੀਆਂ ਨੂੰ ਦਰੜ ਕੇ ਬੱਦੋਵਾਲ ਕੱਪ ''ਤੇ ਕੀਤਾ ਕਬਜ਼ਾ

02/13/2020 1:25:16 AM

ਲੁਧਿਆਣਾ (ਜ. ਬ.)- ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਦੇ ਸਹਿਯੋਗ ਨਾਲ ਦਲੀਪ ਸਿੰਘ ਗਰੇਵਾਲ ਸਪੋਰਟਸ ਕਲੱਬ ਵਲੋਂ 13ਵਾਂ ਐੱਸ. ਪੀ. ਐੱਸ. ਬੱਦੋਵਾਲ ਕਬੱਡੀ ਕੱਪ ਸਰਪ੍ਰਸਤ ਬੀਰਾ ਕੈਨੇਡਾ, ਸਰਪ੍ਰਸਤ ਰਾਣਾ ਪ੍ਰਧਾਨ, ਮੁੱਖ ਪ੍ਰਬੰਧਕ ਰਾਜਵਿੰਦਰ ਰਾਜੂ ਅਤੇ ਚੇਅਰਮੈਨ ਕੁਲਦੀਪ ਸਿੰਘ ਦੀ ਦੇਖ-ਰੇਖ ਹੇਠ ਬੱਦੋਵਾਲ ਦੇ ਸਟੇਡੀਅਮ 'ਚ ਕਰਵਾਇਆ ਗਿਆ, ਜਿਸ ਦਾ ਉਦਘਾਟਨ ਰਵੀ ਕੈਨੇਡਾ ਅਤੇ ਸਤਨਾਮ ਸਿੰਘ ਸੀ. ਐੱਸ. ਓ. ਨੇ ਸਾਂਝੇ ਤੌਰ 'ਤੇ ਕੀਤਾ। ਖੇਡ ਮੇਲੇ ਦੀ ਪ੍ਰਧਾਨਗੀ ਇੰਸ. ਪ੍ਰੇਮ ਸਿੰਘ ਭੰਗੂ (ਐੱਸ. ਐੱਚ. ਓ. ਦਾਖਾ), ਐੱਸ. ਪੀ. ਪਰਮਜੀਤ ਪੰਨੂ, ਏ. ਸੀ. ਪੀ. ਟਰੈਫਿਕ ਗੁਰਦੇਵ ਆਹਲੂਵਾਲੀਆ, ਡੀ. ਐੱਸ. ਪੀ. ਗੁਰਵਿੰਦਰ ਸਿੰਘ ਨੇ ਕੀਤੀ।

PunjabKesari
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਮੁੱਖ ਮੰਤਰੀ ਦੇ ਸਲਾਹਕਾਰ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਆਖਿਆ ਕਿ ਖੇਡਾਂ ਜਿਥੇ ਸਾਨੂੰ ਅਨੁਸ਼ਾਸਨ 'ਚ ਰਹਿਣਾ ਸਿਖਾਉਂਦੀਆਂ ਹਨ, ਉਥੇ ਨਰੋਈ ਸਿਹਤ ਤੇ ਨਸ਼ਿਆਂ ਤੋਂ ਦੂਰ ਕਰਦੀਆਂ ਹਨ। ਕੈਪਟਨ ਸੰਧੂ ਨੇ ਆਖਿਆ ਦਲੀਪ ਸਿੰਘ ਗਰੇਵਾਲ ਸਪੋਰਟਸ ਕਲੱਬ ਵਲੋਂ ਨੌਜਵਾਨਾਂ ਨੂੰ ਨਵੀਂ ਸੇਧ ਦੇਣ ਲਈ ਚੰਗਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਪੈਡਾ ਦੇ ਵਾਈਸ ਚੇਅਰਮੈਨ ਡਾ. ਕਰਨ ਵੜਿੰਗ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ਕਲੱਬ ਵਲੋਂ ਕਬੱਡੀ ਫੈੱਡਰੇਸ਼ਨ ਦੇ ਸਰਪ੍ਰਸਤ ਦੇਵੀ ਦਿਆਲ ਅਤੇ ਮਿੰਟੂ ਮਾਲਵਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੁਰਖਪੁਰ ਅਤੇ ਕਲਸੀਆਂ ਦੀਆਂ ਟੀਮਾਂ ਦਾ ਫਾਈਨਲ ਮੈਚ ਹੋਇਆ। ਸੁਰਖਪੁਰ ਨੇ ਕਲਸੀਆਂ ਦੀ ਟੀਮ ਨੂੰ 23-16.5 ਅੰਕ ਦੇ ਫਰਕ ਨਾਲ ਹਰਾ ਕੇ ਐੱਸ. ਪੀ. ਐੱਸ. ਬੱਦੋਵਾਲ ਕਬੱਡੀ ਕੱਪ 'ਤੇ ਕਬਜ਼ਾ ਕੀਤਾ। 30 ਹਜ਼ਾਰ ਦੇ ਕਰੀਬ ਦਰਸ਼ਕਾਂ ਨੇ ਮੈਚ ਦਾ ਆਨੰਦ ਲਿਆ। ਜੇਤੂ ਟੀਮ ਨੂੰ ਕੈਪਟਨ ਸੰਦੀਪ ਸੰਧੂ ਨੇ 6 ਮੋਟਰਸਾਈਕਲ ਅਤੇ ਸੈਕਿੰਡ ਟੀਮ ਨੂੰ 4 ਮੋਟਰਸਾਈਕਲ ਦਿੱਤੇ ਅਤੇ ਹਰ ਤੀਜੀ ਕਬੱਡੀ 'ਤੇ ਇਕ ਮੋਟਰਸਾਈਕਲ ਕੁਲ 25 ਮੋਟਰਸਾਈਕਲ ਦਿੱਤੇ ਗਏ। ਇਸ ਮੌਕੇ ਬਲਜਿੰਦਰ ਮਲਕਪੁਰ, ਸਾਬਕਾ ਸਰਪੰਚ ਅਮਰਜੋਤ ਗਰੇਵਾਲ, ਸਰਪੰਚ ਗੁਰਦੀਪ ਥਰੀਕੇ, ਸਰਪੰਚ ਜੱਗੀ ਪਮਾਲ, ਬਲਜਿੰਦਰ ਮਲਕਪੁਰ, ਅਨਿਲ ਜੈਨ, ਪ੍ਰਧਾਨ ਰਮੇਸ਼ ਮੋਹੀ, ਯਾਦੀ ਗਰੇਵਾਲ, ਗਗਨ ਅੰਮ੍ਰਿਤਸਰ, ਹੈਪੀ ਪੰਡੋਰੀ, ਜਗਜੀਤ ਜੱਲ੍ਹਾ, ਮਨਜੀਤ ਬੁਲਾਰਾ, ਬੂਟਾ ਖਾਨ, ਬਿੱਟੂ ਬੱਦੋਵਾਲ, ਅੰਗਰੇਜ਼ ਕੈਨੇਡਾ, ਜ਼ੋਰਾ ਪੰਚ, ਗੋਲਡੀ ਝਾਂਡੇ, ਦੀਪ ਜੈਨਪੁਰ, ਨਿੰਦਰ ਝੱਮਟ, ਚੇਅਰਮੈਨ ਯਾਦਵਿੰਦਰ ਯਾਦੀ, ਮਾਸਟਰ ਜਸਵੰਤ ਕੈਨੇਡਾ, ਇੰਦਰਜੀਤ ਮੁੱਲਾਂਪੁਰ, ਕਰਨਵੀਰ ਸੇਖੋਂ, ਸੰਦੀਪ ਦਾਖਾ, ਕਾਕਾ ਆਸਟਰੇਲੀਆ ਅਤੇ ਪ੍ਰੈੱਸ ਸਕੱਤਰ ਲਖਵੀਰ ਬੱਦੋਵਾਲ ਮੌਜੂਦ ਸਨ।


Gurdeep Singh

Content Editor

Related News