ਸੁਖਬੀਰ ਨੇ 'ਘੁਬਾਇਆ' ਨਾਲ ਪਾਇਆ ਪੇਚਾ, ਮੁਕਾਬਲਾ ਹੋਵੇਗਾ 'ਹਾਟ'

04/23/2019 11:19:58 AM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਤੋਂ ਚੋਣ ਮੈਦਾਨ 'ਚ ਉਤਰ ਕੇ ਅਕਾਲੀ ਦਲ 'ਚੋਂ ਹੀ ਨਿਕਲ ਕੇ ਕਾਂਗਰਸੀ ਬਣੇ ਸ਼ੇਰ ਸਿੰਘ ਘੁਬਾਇਆ ਨਾਲ ਪੇਚਾ ਪਾ ਲਿਆ ਹੈ, ਜਿਸ ਕਾਰਨ ਇਸ ਸੀਟ 'ਤੇ ਮੁਕਾਬਲਾ 'ਹਾਟ' ਹੋ ਗਿਆ ਹੈ। ਆਪਣੇ ਪਿੱਛੇ ਰਾਏ ਸਿੱਖ ਬਿਰਾਦਰੀ ਦਾ ਵੋਟ ਬੈਂਕ ਲੈ ਕੇ ਚੱਲਣ ਵਾਲੇ ਸ਼ੇਰ ਸਿੰਘ ਘੁਬਾਇਆ ਇਸ ਸੀਟ ਤੋਂ ਅਕਾਲੀ ਦਲ ਲਈ ਵੱਡੀ ਮੁਸ਼ਕਲ ਖੜ੍ਹੀ ਕਰ ਸਕਦੇ ਹਨ ਕਿਉਂਕਿ ਰਾਏ ਸਿੱਖ ਬਿਰਾਦਰੀ ਦੀ ਅੰਦਰੂਨੀ ਤੌਰ 'ਤੇ ਸ਼ੇਰ ਸਿੰਘ ਘੁਬਾਇਆ ਹੀ ਪਹਿਲੀ ਪਸੰਦ ਬਣਦੇ ਜਾ ਰਹੇ ਹਨ। ਦੂਜੇ ਪਾਸੇ ਕਾਂਗਰਸੀ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਸ਼ੇਰ ਸਿੰਘ ਘੁਬਾਇਆ ਆਪਣੀ ਬਿਰਾਦਰੀ ਦੇ ਨਾਲ-ਨਾਲ ਦੂਜੀਆਂ ਬਿਰਾਦਰੀਆਂ ਦਾ ਵੀ ਸਮਰਥਨ ਲੈ ਕੇ ਚੱਲਦੇ ਹਨ ਕਿਉਂਕਿ ਕਈ ਵਿਧਾਨ ਸਭਾ ਹਲਕਿਆਂ ਅੰਦਰ ਕਾਂਗਰਸ ਦੇ ਨੇਤਾ ਪਾਰਟੀ ਦੀ ਜਿੱਤ ਲਈ ਖੜ੍ਹੇ ਹਨ। ਅਜਿਹੀ ਹਾਲਤ 'ਚ ਬਾਦਲ ਪਰਿਵਾਰ ਲਈ ਫਿਰੋਜ਼ਪੁਰ ਸੀਟ ਇਕ ਚੁਣੌਤੀ ਦੀ ਤਰ੍ਹਾਂ ਹੈ। 
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਹੀ ਸ਼ੇਰ ਸਿੰਘ ਘੁਬਾਇਆ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਹਨ। ਸ਼ੇਰ ਸਿੰਘ ਘੁਬਾਇਆ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਪਾਰਟੀ 'ਚ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਸੀ। ਘੁਬਾਇਆ ਨੇ ਸੁਖਬੀਰ ਬਾਦਲ ਦੀਆਂ ਗਲਤ ਨੀਤੀਆਂ ਦੇ ਕਾਰਨ ਪਾਰਟੀ ਤੋਂ ਅਸਤੀਫਾ ਦੇ ਕੇ ਕਾਂਗਰਸ ਦਾ ਹੱਥ ਫੜ੍ਹ ਲਿਆ ਸੀ। 


Babita

Content Editor

Related News