ਸੇਬੀ ਨੇ 1.3 ਕਰੋੜ ਇਨਵੈਸਟਰ ਅਕਾਊਂਟ ਨੂੰ ਹੋਲਡ ’ਤੇ ਪਾਇਆ, KYC ਕਾਰਨ ਹੋਈ ਕਾਰਵਾਈ
Thursday, May 02, 2024 - 12:28 PM (IST)
ਨਵੀਂ ਦਿੱਲੀ (ਇੰਟ.) - ਬਾਜ਼ਾਰ ਰੈਗੂਲੇਟਰੀ ਸੇਬੀ ਨੇ ਲਗਭਗ 1.3 ਕਰੋੜ ਇਨਵੈਸਟਰ ਅਕਾਊਂਟ ਨੂੰ ਹੋਲਡ ’ਤੇ ਪਾ ਦਿੱਤਾ ਹੈ। ਇਨ੍ਹਾਂ ’ਤੇ KYC ਨਿਯਮਾਂ ਕਾਰਨ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਅਕਾਊਂਟ ਤੋਂ ਨਿਵੇਸ਼ਕ ਸਟਾਕ, ਮਿਊਚੁਅਲ ਫੰਡ ਅਤੇ ਕਮੋਡਿਟੀ ’ਚ ਨਿਵੇਸ਼ ਨਹੀਂ ਕਰ ਸਕਣਗੇ। ਇਹ ਜਾਣਕਾਰੀ ਕੇ. ਵਾਈ. ਸੀ. ਰਜਿਸਟ੍ਰੇਸ਼ਨ ਏਜੰਸੀ (ਕੇ. ਆਰ. ਏ.) ਨੇ ਦਿੱਤੀ ਹੈ। ਸੇਬੀ ਅਨੁਸਾਰ ਦੇਸ਼ ’ਚ ਲਗਭਗ 11 ਕਰੋੜ ਨਿਵੇਸ਼ਕ ਹਨ। ਦੇਸ਼ ’ਚ ਮੌਜੂਦ 5 ਕੇ. ਆਰ. ਏ. ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਕਾਰਵਾਈ ਕੇ. ਵਾਈ. ਸੀ. ਦੇ ਵੱਖ-ਵੱਖ ਨਿਯਮਾਂ ਦੀ ਉਲੰਘਣਾ ਕਾਰਨ ਕੀਤੀ ਗਈ ਹੈ।
ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ
ਕਈ ਸਾਰੇ ਕਸਟਮਰਸ ਲਗਾਤਾਰ ਸ਼ਿਕਾਇਤ ਕਰ ਰਹੇ ਸਨ ਕਿ ਉਹ ਕੇ. ਵਾਈ. ਸੀ. ਦੇ ਬਾਵਜੂਦ ਨਿਵੇਸ਼ ਨਹੀਂ ਕਰ ਪਾ ਰਹੇ ਹਨ, ਇਸ ਲਈ ਸਾਰੇ ਕੇ. ਆਰ. ਏ. ਨੇ ਜੁਆਇੰਟ ਬਿਆਨ ਜਾਰੀ ਕੀਤਾ ਹੈ। ਕੇ. ਆਰ. ਏ. ਅਨੁਸਾਰ ਪੈਨ ਕਾਰਡ ਅਤੇ ਆਧਾਰ ਕਾਰਡ ਹੋਣ ਦੇ ਬਾਵਜੂਦ ਕਈ ਲੋਕਾਂ ਦੀ ਕੇ. ਵਾਈ. ਸੀ. ਪੂਰੀ ਨਹੀਂ ਹੈ। ਉਨ੍ਹਾਂ ਦੇ ਪੈਨ ਕਾਰਡ ਅਤੇ ਆਧਾਰ ਕਾਰਡ ਆਪਸ ’ਚ ਲਿੰਕ ਨਹੀਂ ਹਨ। ਇਨ੍ਹਾਂ ’ਚੋਂ ਕਈ ਲੋਕਾਂ ਨੇ ਕੇ. ਵਾਈ. ਸੀ. ਲਈ ਬਿਜਲੀ ਅਤੇ ਟੈਲੀਫੋਨ ਦੇ ਬਿੱਲ ਅਤੇ ਬੈਂਕ ਅਕਾਊਂਟ ਦੀ ਸਟੇਟਮੈਂਟ ਦਿੱਤੀ ਸੀ। ਹੁਣ ਸੇਬੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਨ੍ਹਾਂ ਨੂੰ ਵੈਲਿਡ ਦਸਤਾਵੇਜ਼ ਨਹੀਂ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ
ਕੇ. ਆਰ. ਏ. ਨੇ ਨਿਵੇਸ਼ਕਾਂ ਨੂੰ ਤਿੰਨ ਕੈਟਾਗਿਰੀ ’ਚ ਵੰਡਿਆ
ਇਕ ਅਪ੍ਰੈਲ ਤੋਂ ਨਵੇਂ ਨਿਯਮਾਂ ਤਹਿਤ ਸਾਰੇ ਕੇ. ਆਰ. ਏ. ਨੇ ਨਿਵੇਸ਼ਕਾਂ ਨੂੰ ਤਿੰਨ ਕੈਟਾਗਿਰੀ ’ਚ ਵੰਡਿਆ ਹੈ। ਇਨ੍ਹਾਂ ਨੂੰ ਵੈਲੀਡੇਟਿਡ, ਰਜਿਟਰਡ ਅਤੇ ਹੋਲਡ ’ਚ ਵੰਡ ਦਿੱਤਾ ਗਿਆ ਹੈ। ਇਕ ਕੇ. ਆਰ. ਏ. ਅਧਿਕਾਰੀ ਨੇ ਦੱਸਿਆ ਕਿ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਪੈਨ ਕਾਰਡ, ਆਧਾਰ ਕਾਰਡ, ਈ-ਮੇਲ ਅਤੇ ਮੋਬਾਈਲ ਨੰਬਰ ਦੇ ਆਧਾਰ ’ਤੇ ਵੱਖ-ਵੱਖ ਬ੍ਰਾਂਚਾਂ ’ਚ ਰੱਖਿਆ ਗਿਆ ਹੈ, ਜਿਨ੍ਹਾਂ ਨਿਵੇਸ਼ਕਾਂ ਦੀ ਕੇ. ਵਾਈ. ਸੀ. ਵੈਲੀਡੇਟਿਡ ਹੈ, ਉਹ ਆਰਾਮ ਨਾਲ ਇਨਵੈਸਟਮੈਂਟ ਜਾਰੀ ਰੱਖ ਸਕਦੇ ਹਨ। ਰਜਿਸਟਰਡ ਕੇ. ਆਈ. ਸੀ. ਦੇ ਘੇਰੇ ’ਚ ਆਉਣ ਵਾਲੇ ਨਿਵੇਸ਼ਕ ਦੋਬਾਰਾ ਤੋਂ ਕੇ. ਆਈ. ਸੀ. ਕਰਵਾ ਕੇ ਨਿਵੇਸ਼ ਜਾਰੀ ਰੱਖ ਸਕਦੇ ਹਨ। ਹਾਲਾਂਕਿ ਬੈਂਕ ਸਟੇਟਮੈਂਟ ਅਤੇ ਯੂਟੀਲਿਟੀ ਬਿੱਲ ਵਰਗੇ ਦਸਤਾਵੇਜ਼ ਦੇਣ ਵਾਲਿਆਂ ਨੂੰ ਹੋਲਡ ਕੈਟਾਗਿਰੀ ’ਚ ਪਾਇਆ ਗਿਆ ਹੈ। ਇਹ ਸਾਰੇ ਕਿਸੇ ਵੀ ਤਰ੍ਹਾਂ ਦਾ ਨਿਵੇਸ਼ ਨਹੀਂ ਕਰ ਸਕਣਗੇ। ਨਾਲ ਹੀ ਕੇ. ਵਾਈ. ਸੀ. ਡਾਕਿਊਮੈਂਟਸ ਨੂੰ ਅਪਲੋਡ ਕੀਤੇ ਬਿਨਾਂ ਇਹ ਲੋਕ ਆਪਣੇ ਪੈਸਿਆਂ ਨੂੰ ਵੀ ਕੱਢਵਾ ਸਕਣਗੇ।
ਇਹ ਵੀ ਪੜ੍ਹੋ - Bank Holiday: ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ, ਮਈ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ
7.9 ਕਰੋੜ ਇਨਵੈਸਟਰਸ ਕੋਲ ਵੈਲਿਡ ਕੇ. ਵਾਈ. ਸੀ.
ਕੇ. ਆਰ. ਏ ਅਨੁਸਾਰ, ਲਗਭਗ 11 ਕਰੋੜ ਨਿਵੇਸ਼ਕਾਂ ’ਚੋਂ 7.9 ਕਰੋੜ (73 ਫੀਸਦੀ) ਕੋਲ ਵੈਲਿਡ ਕੇ. ਵਾਈ. ਸੀ. ਹੈ। ਇਸ ਤੋਂ ਇਲਾਵਾ 1.6 ਕਰੋੜ ਨਿਵੇਸ਼ਕਾਂ ਨੂੰ ਰਜਿਸਟਰਡ ਕੈਟਾਗਿਰੀ ’ਚ ਰੱਖਿਆ ਗਿਆ ਹੈ। ਜਦੋਂਕਿ 12 ਫ਼ੀਸਦੀ ਨਿਵੇਸ਼ਕਾਂ ਨੂੰ ਹੋਲਡ ਕਰ ਦਿੱਤਾ ਗਿਆ ਹੈ। ਹੁਣ ਨਿਵੇਸ਼ਕ ਕਿਸੇ ਵੀ ਕੇ. ਆਰ. ਏ. ਦੀ ਵੈੱਬਸਾਈਟ ’ਤੇ ਜਾ ਕੇ ਆਪਣੇ ਦਸਤਾਵੇਜ਼ ਅਪਲੋਡ ਕਰ ਸਕਦੇ ਹਨ।
ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8