ਰੂਸ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੂੰ ‘ਲੋੜੀਂਦੇ ਅਪਰਾਧੀਆਂ’ ਦੀ ਸੂਚੀ ’ਚ ਪਾਇਆ

Monday, May 06, 2024 - 11:06 AM (IST)

ਰੂਸ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੂੰ ‘ਲੋੜੀਂਦੇ ਅਪਰਾਧੀਆਂ’ ਦੀ ਸੂਚੀ ’ਚ ਪਾਇਆ

ਮਾਸਕੋ (ਏ. ਐੱਨ.ਆਈ.) : ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਜਾਰੀ ਹੈ ਅਤੇ ਕ੍ਰੈਮਲਿਨ ਦੀਆਂ ਫੌਜਾਂ ਲਗਾਤਾਰ ਯੂਕ੍ਰੇਨ ’ਤੇ ਹਮਲੇ ਕਰ ਰਹੀਆਂ ਹਨ। ਜੰਗ ਵਿਚਕਾਰ ਰੂਸ ਦੇ ਗ੍ਰਹਿ ਮੰਤਰਾਲੇ ਨੇ ਹੁਣ ਮਾਸਕੋ ਦੇ ‘ਲੋੜੀਂਦੇ ਅਪਰਾਧੀਆਂ’ ਦੀ ਸੂਚੀ ਵਿਚ ਇਕ ਨਵਾਂ ਨਾਂ ਜੋੜਿਆ ਹੈ ਅਤੇ ਇਹ ਨਾਂ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਹੈ। ਜ਼ੇਲੇਂਸਕੀ ਨੂੰ ਕ੍ਰਿਮੀਨਲ ਕੋਡ ਦੀ ਇਕ ਧਾਰਾ ਤਹਿਤ ਲੋੜੀਂਦੇ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਲੰਡਨ ਦਾ ਰੇਲਵੇ ਸਟੇਸ਼ਨ ਬਣਿਆ ਬੇਹੱਦ ਖ਼ਤਰਨਾਕ, ਚਿਤਾਵਨੀ ਦੇਣ ਲਈ ਥਾਂ-ਥਾਂ ’ਤੇ ਲਿਖਿਆ ‘ਮਾਈਂਡ ਦ ਗੈਪ’

ਦੱਸ ਦੇਈਏ ਕਿ ਕੀਵ ਇੰਡੀਪੈਂਡੈਂਟ ਨੇ ਰਿਪੋਰਟ ਦਿੱਤੀ ਹੈ ਕਿ ਯੂਕ੍ਰੇਨ ਦੇ ਸਾਬਕਾ ਰਾਸ਼ਟਰਪਤੀ ਪੈਟਰੋ ਪੋਰੋਸ਼ੈਂਕੋ ਅਤੇ ਯੂਕ੍ਰੇਨੀਅਨ ਗਰਾਊਂਡ ਫੋਰਸ ਕਮਾਂਡਰ ਓਲੈਕਸੈਂਡਰ ਪਾਵਲਿਉਕ ਨੂੰ ਵੀ ਮਾਸਕੋ ਦੀ ਲੋੜੀਂਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸਟੋਨੀਅਨ ਪ੍ਰਧਾਨ ਮੰਤਰੀ ਕਾਜਾ ਕਾਲਸ ਅਤੇ ਯੂਕ੍ਰੇਨ ਦੇ ਮਿਲਟਰੀ ਇੰਟੈਲੀਜੈਂਸ ਦੇ ਮੁਖੀ ਕਿਰਿਲੋ ਬੁਡਾਨੋਵ ਵੀ ਇਸ ਸੂਚੀ ਵਿਚ ਸ਼ਾਮਲ ਹਨ।

ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ

ਯੂਕ੍ਰੇਨ ਦੇ ਅਧਿਕਾਰੀਆਂ ਨੇ ਰੂਸ ਦੇ ਇਸ ਕਦਮ ਨੂੰ ਨਿਰਾਸ਼ਾ ਦੀ ਕਾਰਵਾਈ ਦੱਸਿਆ ਅਤੇ ਇਸ ਨੂੰ ਸਿਰਫ਼ ਧਿਆਨ ਖਿੱਚਣ ਲਈ ਤਿਆਰ ਕੀਤਾ ਗਿਆ ਪ੍ਰਚਾਰ ਕਿਹਾ। ਯੂਕ੍ਰੇਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖ਼ਿਲਾਫ਼ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਵੱਲੋਂ ਜਾਰੀ ਕੀਤਾ ਗਿਆ ਗ੍ਰਿਫ਼ਤਾਰੀ ਵਾਰੰਟ ਅਸਲੀ ਹੈ। ਇਹ ਰੂਸੀ ਐਲਾਨਾਂ ਵਾਂਗ ਅਰਥਹੀਣ ਨਹੀਂ ਹੈ ਅਤੇ ਇਹ ਵਾਰੰਟ 123 ਦੇਸ਼ਾਂ ’ਤੇ ਲਾਗੂ ਹੁੰਦਾ ਹੈ।

ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News