ਲੋਕ ਸਭਾ ਚੋਣਾਂ: ਸੁਖਬੀਰ ਬਾਦਲ ਲਈ ਅਗਨੀ ਪ੍ਰੀਖਿਆ ਬਣੀਆਂ ਇਹ 2 ਸੀਟਾਂ, ਪਾਰਟੀ ਦੇ ਵੱਡੇ ਲੀਡਰਾਂ 'ਚ ਫਸਿਆ ਪੇਚ

Tuesday, Apr 09, 2024 - 12:46 PM (IST)

ਲੋਕ ਸਭਾ ਚੋਣਾਂ: ਸੁਖਬੀਰ ਬਾਦਲ ਲਈ ਅਗਨੀ ਪ੍ਰੀਖਿਆ ਬਣੀਆਂ ਇਹ 2 ਸੀਟਾਂ, ਪਾਰਟੀ ਦੇ ਵੱਡੇ ਲੀਡਰਾਂ 'ਚ ਫਸਿਆ ਪੇਚ

ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਲਈ ਸ੍ਰੀ ਅਨੰਦਪੁਰ ਸਾਹਿਬ ਤੇ ਸੰਗਰੂਰ ਲੋਕ ਸਭਾ ਹਲਕੇ ’ਚੋਂ ਵੱਡੇ ਨੇਤਾਵਾਂ ’ਚ ਐਸਾ ਪੇਚਾ ਫਸ ਗਿਆ ਹੈ, ਜੋ ਨਵਾਂ ਚੰਨ ਚਾੜ੍ਹ ਸਕਦਾ ਹੈ। ਜਾਣਕਾਰੀ ਮੁਤਾਬਕ ਸ੍ਰੀ ਨੰਦਪੁਰ ਸਾਹਿਬ ਤੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ. ਦਲਜੀਤ ਚੀਮਾ ’ਚ ਪੇਚਾ ਤੇ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਤੇ ਇਕਬਾਲ ਸਿੰਘ ਝੂੰਦਾ ’ਚ ਟਿਕਟ ਫਸ ਗਈ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਦੋਵਾਂ ਹਲਕਿਆਂ ’ਚ ਟਿਕਟ ਸੁਖਬੀਰ ਬਾਦਲ ਲਈ ਅਗਨੀ ਪ੍ਰੀਖਿਆ ਬਣ ਗਈ ਹੈ ਕਿਉਂਕਿ ਭਾਜਪਾ ਵਾਲੇ ਅਕਾਲੀ ਨੇਤਾਵਾਂ ’ਤੇ ਬਾਜ਼ ਦੀ ਅੱਖ ਰੱਖ ਕੇ ਚੱਲ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਦੇਵੇਂਦਰ ਯਾਦਵ ਨੇ ਸੱਦੀ ਪੰਜਾਬ ਕਾਂਗਰਸ ਦੀ ਅਹਿਮ ਮੀਟਿੰਗ

ਬਾਕੀ ਦੇਖਦੇ ਹਾਂ ਹੱਲ ਕਿਵੇਂ ਨਿਕਲਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸੁਖਬੀਰ ਸਿੰਘ ਬਾਦਲ ਇਨ੍ਹਾਂ ਚਾਰੇ ਚੋਟੀ ਦੇ ਨੇਤਾਵਾਂ ’ਚੋਂ ਕਿਹੜੇ 2 ਨੇਤਾਵਾਂ ਨੂੰੁ ਟਿਕਟ ਦੇ ਕੇ ਅਤੇ ਬਾਕੀ ਬਚਦੇ ਨੇਤਾਵਾਂ ਨੂੰ ਕਿਹੜਾ ਲੌਲੀਪਾਪ ਦੇ ਕੇ ਸ਼ਾਂਤ ਕਰਦੇ ਹਨ ਜਾਂ ਫਿਰ ਉਹ ਨੇਤਾ ਆਪਣੇ ਹੱਥ ਦਿਖਾਉਂਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News