ਸਾਬਕਾ ਫੌਜੀ ਨੇ ਜਿਊਂਦੇ ਜੀਅ ਆਪਣਾ ਭੋਗ ਪਾਇਆ, ਖੱਫਣ ਵੀ ਖਰੀਦਿਆ

Monday, Apr 08, 2024 - 11:11 AM (IST)

ਸਾਬਕਾ ਫੌਜੀ ਨੇ ਜਿਊਂਦੇ ਜੀਅ ਆਪਣਾ ਭੋਗ ਪਾਇਆ, ਖੱਫਣ ਵੀ ਖਰੀਦਿਆ

ਮਲੌਦ (ਇਕਬਾਲ) : ਨਜ਼ਦੀਕੀ ਪਿੰਡ ਧੌਲ ਕਲਾਂ ਦੇ ਵਸਨੀਕ 82 ਸਾਲਾ ਸਾਬਕਾ ਫੌਜੀ ਦਲੀਪ ਸਿੰਘ ਨੇ ਵੱਖਰੀ ਮਿਸਾਲ ਕਾਇਮ ਕਰਦਿਆਂ ਜਿਊਂਦੇ ਜੀਅ ਪਾਠ ਦਾ ਭੋਗ ਪਾ ਕੇ ਆਪਣੀ ਅੰਤਿਮ ਅਰਦਾਸ ਕਰਵਾਈ। ਆਪਣੀ ਧਰਮ ਦੀ ਬਣੀ ਧੀ ਬਣਾਈ ਸ਼ਰਨਜੀਤ ਕੌਰ ਅਤੇ ਦੋਹਤੀ ਅਮਨਪ੍ਰੀਤ ਕੌਰ ਦੀ ਹਾਜ਼ਰੀ ਦੌਰਾਨ ਸਾਬਕਾ ਫੌਜੀ ਦਲੀਪ ਸਿੰਘ ਧੌਲ ਕਲਾਂ ਨੇ ਦੱਸਿਆ ਕਿ ਉਹ 1963 ਵਿਚ ਫੌਜ ਵਿਚ ਭਰਤੀ ਹੋਇਆ ਸੀ ਅਤੇ 1978 ਵਿਚ ਰਿਟਾਇਰ ਹੋ ਗਿਆ ਸੀ। ਉਸ ਨੇ ਦੱਸਿਆ ਕਿ 2013 ਵਿਚ ਉਸ ਦੇ ਲੜਕੇ ਰਜਿੰਦਰ ਸਿੰਘ ਦੀ ਮੌਤ ਹੋ ਗਈ ਅਤੇ 12. 11. 2023 ਨੂੰ ਉਸ ਦੀ ਪਤਨੀ ਗੁਰਬਚਨ ਕੌਰ ਦੀ ਵੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਉਹ 1986 ਤੋਂ ਆਪਣੇ ਪਿੰਡ ਧੌਲ ਕਲਾਂ ਦਾ ਨੰਬਰਦਾਰ ਹੈ। ਉਹ ਚਾਹੁੰਦਾ ਸੀ ਕਿ ਉਹ ਜਿਊਂਦੇ ਜੀਅ ਆਪਣੀਆਂ ਅੰਤਿਮ ਰਸਮਾਂ ਪੂਰੀਆਂ ਕਰੇ ਅਤੇ ਆਪਣਾ ਭੋਗ ਪਾਏ ਕਿਉਂਕਿ ਮਰਨ ਤੋਂ ਬਾਅਦ ਕੀ ਪਤਾ ਕਿ ਕੋਈ ਭੋਗ ਪਾਵੇਗਾ ਕਿ ਨਹੀਂ। ਦੂਜੇ ਪਾਸੇ ਉਨ੍ਹਾਂ ਦੇ ਭੋਗ ਅਤੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਮੌਕੇ ਹਾਜ਼ਰ ਪਤਵੰਤਿਆਂ ਨੇ ਉਨ੍ਹਾਂ ਦੀ ਲੰਮੀ ਉਮਰ ਦੀਆਂ ਅਰਦਾਸਾਂ ਕੀਤੀਆਂ।

ਇਹ ਵੀ ਪੜ੍ਹੋ : ਇਤਰਾਜ਼ਯੋਗ ਪੋਸਟ ਪਾਉਣ ਵਾਲੇ ਮੱਟ ਸ਼ੇਰੋਵਾਲਾ ਨੇ ਕੰਨ ਫੜ ਕੇ ਮੰਗੀ ਮੁਆਫ਼ੀ

ਉਸ ਨੇ ਦੱਸਿਆ ਕਿ ਉਹ ਆਪਣਾ ਖੱਫਣ ਆਦਿ ਸਾਮਾਨ ਵੀ ਖਰੀਦ ਕੇ ਰੱਖੇਗਾ ਅਤੇ ਮਰਨ ਤੋਂ ਬਾਅਦ ਰਿਸ਼ਤੇਦਾਰ ਅਤੇ ਲੋਕ ਉਸਦਾ ਅੰਤਿਮ ਸੰਸਕਾਰ ਕਰਨਗੇ। ਇਸ ਮੌਕੇ ਬਾਬਾ ਮੇਜਰ ਸਿੰਘ ਡੋਗਰ ਗੋਸਲਾਂ ਦੇ ਜਥੇ ਨੇ ਕੀਰਤਨ ਕੀਤਾ। ਉਨ੍ਹਾਂ ਪਿੰਡ ਦੇ ਧਾਰਮਿਕ ਸਥਾਨਾਂ ਨੂੰ 21-21 ਸੌ ਰੁਪਏ ਦਾਨ ਵਜੋਂ ਦਿੱਤੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਬਲਵੰਤ ਸਿੰਘ ਘੁਡਾਣੀ, ਮਾ. ਰਜਿੰਦਰ ਸਿੰਘ ਸਿਆੜ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਦਲੀਪ ਸਿੰਘ ਨੇ ਪਹਿਲਾਂ ਵੀ ਕਿਸਾਨ ਸੰਘਰਸ਼ ਵਿਚ ਯੋਗਦਾਨ ਪਾਇਆ ਹੈ ਅਤੇ ਅੱਗੇ ਵੀ ਉਹ ਸਮਾਜ ਸੇਵਾ ਵਿਚ ਅੱਗੇ ਆਉਣ।

ਇਹ ਵੀ ਪੜ੍ਹੋ : ਲੁਧਿਆਣਾ 'ਚ ਸ਼ਾਮ ਢੱਲਦਿਆਂ ਹੀ ਸ਼ੁਰੂ ਹੋ ਜਾਂਦਾ ਗੰਦਾ ਕੰਮ, ਅੱਯਾਸ਼ੀ ਦਾ ਅੱਡਾ ਬਣ ਜਾਂਦੇ ਇਹ ਹੋਟਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News