ਜਥੇਦਾਰ ਧਾਮੀ ਨੂੰ ਮਨਾਉਣ ''ਚ ਅਸਫ਼ਲ! ਹੁਣ ਸੁਖਬੀਰ ਮਨਾਉਣਗੇ?
Tuesday, Mar 18, 2025 - 01:04 PM (IST)

ਲੁਧਿਆਣਾ (ਮੁੱਲਾਂਪੁਰੀ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮ ਨੇ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਪੰਥਕ ਹਲਕਿਆਂ 'ਚ ਖਲਬਲੀ ਪੈਦਾ ਕਰ ਦਿੱਤੀ ਤੇ ਉਸ ਤੋਂ ਉਨ੍ਹਾਂ ਨੂੰ ਮਨਾਉਣ ਲਈ ਖ਼ੁਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਜਥੇਦਾਰ ਸੁਲਤਾਨ ਸਿੰਘ ਤੇ ਬਾਗੀ-ਦਾਗੀ ਅਕਾਲੀ ਨੇਤਾ ਤੇ ਸ਼੍ਰੋਮਣੀ ਕਮੇਟੀ ਦੇ ਕਾਰਜਕਾਰਨੀ ਦੇ ਮੈਂਬਰਾਂ ਸਣੇ ਕਈ ਆਗੂ ਉਨ੍ਹਾਂ ਦੇ ਘਰ ਗਏ ਸਨ। ਪਰ ਉਹ ਨਹੀਂ ਮੰਨੇ। ਅੱਜ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖ਼ੁਦ ਧਾਮੀ ਨੂੰ ਮਨਾਉਣ ਲਈ ਹੁਸ਼ਿਆਰਪੁਰ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - Punjab: ਗੋਲ਼ੀਆਂ ਨਾਲ ਭੁੰਨ 'ਤਾ ਲਾੜਾ! ਸ਼ਿਵ ਸੈਨਾ ਆਗੂ ਦਾ ਵੀ ਬੇਰਹਿਮੀ ਨਾਲ ਕਤਲ (ਵੀਡੀਓ)
ਅੱਜ ਮੀਡੀਏ 'ਚ ਧਾਮੀ ਦਾ ਬਿਆਨ ਵੀ ਆਇਆ ਕਿ ਉਹ 2 ਦਿਨ ਬਾਅਦ ਕੋਈ ਫ਼ੈਸਲਾ ਲੈਣਗੇ। ਧਾਮੀ ਦੇ ਇਸ ਬਿਆਨ ਨੂੰ ਲੈ ਕੇ ਹੁਣ ਪੰਥਕ ਹਲਕਿਆਂ 'ਚ ਚਰਚਾ ਛਿੜ ਗਈ ਹੈ ਕਿ ਕਿੱਧਰੇ ਸੁਖਬੀਰ ਬਾਦਲ ਦੀ ਆਮਦ ਮੌਕੇ ਧਾਮੀ ਹਾਂ ਕਰ ਦੇਮਗੇ। ਜੇਕਰ ਧਾਮੀ ਨੇ ਮੁੜ ਪ੍ਰਧਾਨਗੀ ਸੰਭਾਲਣ ਲਈ ਹਾਂ ਕਰ ਦਿੱਤੀ ਤਾਂ ਸੁਖਬੀਰ ਬਾਦਲ ਧਾਮੀ ਨੂੰ ਮਨਾਉਣ ਵਿਚ ਸਫਲ ਹੀ ਨਹੀਂ ਹੋਣਗੇ ਸਗੋਂ ਜਥੇਦਾਰਾਂ ਤੇ ਬਾਗੀਆਂ ਦਾਗੀਆਂ ਤੋਂ ਉੱਪਰ ਦਾ ਰੁਤਬਾ ਰੱਖੇ ਮੰਨੇ ਜਾਣਗੇ। ਬਾਕੀ ਵੇਖਦੇ ਹਾਂ ਕਿ ਧਾਮੀ ਮੰਨਦੇ ਹਨ ਜਾਂ ਨਹੀਂ। ਇਹ ਸਭ ਕੁਝ ਸਿੱਖ ਸੰਸਥਾਵਾਂ ਤੇ ਪੰਥਕ ਹਲਕੇ ਅੱਜ ਗੌਰ ਨਾਲ ਵੇਖ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8