ਸੁਖਬੀਰ ਹਰਿਆਣੇ ’ਚ ਕਿਸ ਨਾਲ ਕਰਨਗੇ ਗੱਠਜੋੜ?
Monday, Aug 19, 2024 - 03:27 PM (IST)
ਲੁਧਿਆਣਾ (ਜ.ਬ.)- ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੁਆਂਢੀ ਸੂਬੇ ਹਰਿਆਣੇ ’ਚ ਹੋਣ ਜਾ ਰਹੀਆਂ ਵਿਧਾਨ ਸਭਾਂ ਚੋਣਾਂ ’ਚ ਕਿਸ ਪਾਰਟੀ ਦਾ ਹਿੱਸਾ ਬਣਨਗੇ ਜਾਂ ਕਿਸ ਨੂੰ ਸਪੋਰਟ ਦੇਣਗੇ, ਇਹ ਸਵਾਲ ਅੱਜ ਕੱਲ ਅਕਾਲੀ ਹਲਕਿਆਂ ’ਚ ਬੜੀ ਤੇਜ਼ੀ ਨਾਲ ਇਧਰ-ਓਧਰ ਦੌੜ ਰਿਹਾ ਹੈ। ਭਾਜਪਾ ਨਾਲੋਂ ਗੱਠਜੋੜ ਟੁੱਟ ਜਾਣ ਤੋਂ ਬਾਅਦ ਅਕਾਲੀ ਦਲ ਕੋਲ ਹੁਣ ਦੂਜਾ ਬਦਲ ਇਨੈਲੋ ਚੋਟਾਲਾ ਪਰਿਵਾਰ ਨਾਲ ਸਾਂਝ ਕਾਰਨ ਉਸ ਤੋਂ ਚੰਦ ਸੀਟਾਂ ਲੈ ਸਕਦਾ ਹੈ। ਜੇਕਰ ਗੱਲ ਨਾ ਬਣੀ ਤਾਂ ਉਨ੍ਹਾਂ ਦੀ ਹਮਾਇਤ ਦਾ ਵੀ ਐਲਾਨ ਕਰ ਸਕਦਾ ਹੈ, ਕਿਉਂਕਿ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਬਹੁਤ ਤਰਸਯੋਗ ਦਿਖਾਈ ਦੇ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਨਸਨੀਖੇਜ਼ ਵਾਰਦਾਤ! ਸਿਰਫ਼ 10 ਰੁਪਏ ਪਿੱਛੇ ਨੌਜਵਾਨ ਦਾ ਤਲਵਾਰਾਂ ਨਾਲ ਵੱਢ ਕੇ ਕਤਲ
ਬਾਗੀ ਅੜਿਕੇ ਪਾ ਰਹੇ ਹਨ ਅਤੇ ਅਕਾਲੀ ਦਲ ਦਾ ਵੋਟਰ ਅਤੇ ਵਰਕਰ ਖਾਮੋਸ਼ ਮੁਦਰਾ ’ਚ ਦਿਖਾਈ ਦੇ ਰਿਹਾ ਹੈ, ਜਿਸ ਦੀ ਭਿਣਕ ਹਰਿਆਣੇ ਬੈਠੇ ਇਨੈਲੋ ਦੇ ਮੁਖੀ ਨੂੰ ਵੀ ਪੈ ਚੁੱਕੀ ਹੈ ਕਿਉਂਕਿ 3 ਵਿਧਾਇਕਾਂ ’ਚੋਂ ਇਕ ਵਿਧਾਇਕ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ’ਚ ਚਲਾ ਗਿਆ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਹੁਣ ਉਨੇ ਦਬਦਬੇ ਨਾਲ ਹਰਿਆਣੇ ’ਚ ਜ਼ਿਆਦਾ ਸੀਟਾਂ ਦੀ ਮੰਗ ਨਹੀਂ ਕਰ ਸਕਦੇ, ਜਿੰਨਾ ਦਬਦਬਾ ਉਨ੍ਹਾਂ ਦਾ ਸਰਕਾਰਾਂ ਮੌਕੇ ਹੁੰਦਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਕ ਹੋਰ ਜ਼ਿਲ੍ਹੇ 'ਚ ਛੁੱਟੀ ਦਾ ਐਲਾਨ; ਸਕੂਲ, ਬੈਂਕ ਤੇ ਦਫ਼ਤਰ ਰਹਿਣਗੇ ਬੰਦ
ਬਾਕੀ ਸੂਤਰਾਂ ਨੇ ਦੱਸਿਆ ਹਰਿਆਣੇ ’ਚ ਇਨੈਲੋ, ਬਸਪਾ ਅਤੇ ਹੋਰਨਾਂ ਦਾ ਭਵਿੱਖ ’ਚ ਬਣਨ ਵਾਲੇ ਗੱਠਜੋੜ ’ਚ ਅਕਾਲੀ ਦਲ ਵੀ ਸ਼ਾਮਲ ਹੋ ਸਕਦਾ ਹੈ। ਸੀਟਾਂ ਕਿੰਨੀਆਂ ਮਿਲਦੀਆਂ ਹਨ ਜਾਂ ਨਹੀਂ ਇਹ ਅਜੇ ਸਮੇਂ ਦੇ ਗਰਭ ’ਚ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8