ਪੰਚਾਇਤੀ ਚੋਣਾਂ ''ਚ ਪਏ ਰੌਲੇ ਨੇ ਉਜਾੜਿਆ ਪਰਿਵਾਰ, ਪੁੱਤ ਨੂੰ ਨੋਟ ਦੇ ਕੇ ਪਿਓ ਨੇ ਕਰ ਲਈ ਖ਼ੁਦਕੁਸ਼ੀ
Saturday, Oct 12, 2024 - 05:21 AM (IST)
ਪਟਿਆਲਾ (ਕੰਵਲਜੀਤ) : ਪਟਿਆਲਾ 'ਚ ਮੰਦਭਾਗੀ ਘਟਨਾ ਵਾਪਰੀ ਹੈ। ਜਿੱਥੇ ਸਰਪੰਚੀ ਚੋਣਾਂ ਨੇ ਇਕ ਹੋਰ ਪਰਿਵਾਰ ਵਿਚ ਵੈਣ ਪੁਆ ਦਿਤੇ ਹਨ। ਦੱਸ ਦਈਏ ਕਿ ਪਟਿਆਲਾ ਦੇ ਰਾਜਪੁਰਾ ਰੋਡ 'ਤੇ ਸਥਿਤ ਪਿੰਡ ਨਰੜੁ ਦੇ 50 ਸਾਲ ਦੇ ਪੰਚ ਉਮੀਦਵਾਰ ਗੁਲਜ਼ਾਰ ਮੁਹੰਮਦ ਨੇ ਆਪਣੇ 24 ਸਾਲ ਦੇ ਪੁੱਤ ਸ਼ਾਹਰੁਖ ਖਾਣ ਦੇ ਹੱਥ ਖੁਦਕੁਸ਼ੀ ਨੋਟ ਦੇ ਕੇ ਖੁਦਕੁਸ਼ੀ ਕਰ ਲਈ। ਹਾਲਾਂਕਿ ਗੰਡਾਖੇੜੀ ਥਾਣਾ ਦੀ ਪੁਲਸ ਵੱਲੋਂ ਮੁੱਖ 7 ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਉਕਤ ਦੋਸ਼ੀਆਂ 'ਚ ਪਿੰਡ ਦਾ ਸਰਪੰਚ ਅਤੇ ਪੰਚ ਵੀ ਸ਼ਾਮਲ ਹੈ। ਮੁਲਜ਼ਮਾਂ ਵਿਚ ਸਰਬਜੀਤ ਸਿੰਘ, ਰਾਜ ਸਿੰਘ, ਸ਼ਰਨਜੀਤ ਸਿੰਘ, ਜਤਿੰਦਰ ਸਿੰਘ ਸਰਪੰਚ, ਤਾਰਾ ਸਿੰਘ ਪੰਚ, ਤਰਲੋਚਨ ਸਿੰਘ ਠੇਕੇਦਾਰ ਅਤੇ ਗੁਰਮੀਤ ਸਿੰਘ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੇ ਮਰਨ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਖੁਦਕੁਸ਼ੀ ਨੋਟ ਵੀ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਹੋਇਆ ਜਾਰੀ
ਪੁਲਸ ਮੁਤਾਬਕ ਦੋਸ਼ੀਆਂ ਨੇ ਹੀ ਪਹਿਲਾਂ ਮ੍ਰਿਤਕ ਗੁਲਜ਼ਾਰ ਮੁਹੰਮਦ ਨੂੰ ਪਿੰਡ ਦੇ 8 ਨੰਬਰ ਵਾਰਡ ਤੋਂ ਪੰਚ ਉਮੀਦਵਾਰ ਲਈ ਖੜ੍ਹਾ ਕੀਤਾ ਸੀ ਫਿਰ ਬਾਅਦ 'ਚ ਦੋਸ਼ੀਆਂ ਵੱਲੋਂ ਉਸੇ ਵਾਰਡ 'ਚੋਂ ਦੂਜੇ ਉਮੀਦਵਾਰ ਨੂੰ ਖੜ੍ਹਾ ਕਰਨ ਲਈ ਜ਼ਬਰਦਸਤੀ ਧੋਖੇ ਨਾਲ ਮ੍ਰਿਤਕ ਗੁਲਜ਼ਾਰ ਮੁਹੰਮਦ ਤੋਂ ਕਾਗਜ਼ ਵਾਪਸ ਲੈਣ ਵਾਲੀ ਫਾਈਲ ਉਪਰ ਦਸਤਖ਼ਤ ਕਰਵਾ ਲਏ ਅਤੇ ਬਾਅਦ 'ਚ ਪੂਰੇ ਪਿੰਡ 'ਚ ਰੌਲਾ ਪਾ ਦਿੱਤਾ ਕਿ ਗੁਜ਼ਾਰ ਮੁਹੰਮਦ ਨੇ 50 ਹਜ਼ਾਰ ਰੁਪਏ ਲਏ ਹਨ। ਇਸ ਦਾ ਸਦਮਾ ਅਤੇ ਬਦਨਾਮੀ ਗੁਲਜ਼ਾਰ ਮੁਹੰਮਦ ਬਰਦਾਸ਼ਤ ਨਹੀਂ ਕਰ ਸਕਿ ਅਤੇ ਉਸ ਨੇ ਕਣਕ ਦੇ ਢੋਲ ਵਿਚ ਪਾਉਣ ਵਾਲੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ ਪਰਿਵਾਰ ਵਿਚ ਇਸ ਸਮੇਂ ਸਦਮੇ ਦਾ ਮਾਹੌਲ ਅਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕ 13 ਅਕਤੂਬਰ ਨੂੰ ਭੁੱਲ ਕੇ ਨਾ ਨਿਕਲਿਓ ਘਰੋਂ ਬਾਹਰ, ਕਿਸਾਨਾਂ ਨੇ ਕਰ 'ਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e