ਮਾਰੀਸ਼ਸ ਦੀ ਜਨਸੰਖਿਆ ਤੋਂ ਵੱਧ ਵਿਦੇਸ਼ਾਂ ’ਚ ਪੜ੍ਹ ਰਹੇ ਭਾਰਤੀ ਵਿਦਿਆਰਥੀ

Monday, Jul 17, 2023 - 06:21 PM (IST)

ਮਾਰੀਸ਼ਸ ਦੀ ਜਨਸੰਖਿਆ ਤੋਂ ਵੱਧ ਵਿਦੇਸ਼ਾਂ ’ਚ ਪੜ੍ਹ ਰਹੇ ਭਾਰਤੀ ਵਿਦਿਆਰਥੀ

ਜਲੰਧਰ  (ਨਰਿੰਦਰ ਮੋਹਨ) : ਬੇਸ਼ੱਕ ਪੰਜਾਬ ਤੋਂ ਸਟੱਡੀ ਵੀਜ਼ੇ ਦੇ ਆਧਾਰ ’ਤੇ ਵਿਦੇਸ਼ ’ਚ ਪ੍ਰਤੀ ਸਾਲ 30,000 ਕਰੋੜ ਰੁਪਏ ਵੀ ਵਿਦੇਸ਼ ਜਾ ਰਹੇ ਹਨ, ਜੋ ਕਿ ਪੰਜਾਬ ਦੇ ਬਜਟ ਦਾ 20 ਫੀਸਦੀ ਹੈ ਪਰ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਸ਼੍ਰੇਣੀ ਵਿਚ ਅਜਿਹੇ ਵਿਦਿਆਰਥੀ ਵੀ ਵਧ ਰਹੇ ਹਨ, ਜੋ ਵਿਦੇਸ਼ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਆਦਿ ਤੋਂ ਸਿੱਖਿਆ ਪ੍ਰਾਪਤ ਕਰਨ ਦੇ ਬਦਲੇ ਕਰੋਡ਼ਾਂ ਵਿਦੇਸ਼ੀ ਡਾਲਰ ਵਸੂਲ ਰਹੇ ਹੈ । ਪੰਜਾਬ, ਚੰਡੀਗੜ੍ਹ ’ਚ ਅਜਿਹੇ 25 ਵਿਦਿਆਰਥੀ ਇਸ ਵਾਰ ਵੀ ਅੱਗੇ ਆਏ ਹਨ, ਜਿਨ੍ਹਾਂ ਨੂੰ ਵਿਸ਼ਵ ਦੀਆਂ ਟਾਪ ਯੂਨੀਵਰਸਿਟੀਆਂ ਵੱਲੋਂ 40 ਕਰੋੜ ਰੁਪਏ ਸਾਲਾਨਾ ਤੋਂ ਜ਼ਿਆਦਾ ਦੀ ਰਾਸ਼ੀ ਸਕਾਲਰਸ਼ਿਪ ਦੇ ਰੂਪ ’ਚ ਮਨਜ਼ੂਰ ਹੋਈ ਹੈ । ਇਨ੍ਹਾਂ ’ਚ ਪ੍ਰਾਪਤੀ ਕੱਕੜ ਅਜਿਹੀ ਵਿਦਿਆਰਥਣ ਹੈ, ਜਿਸ ਨੂੰ ਅਮਰੀਕਾ ਦੀ ਇਕ ਯੂਨੀਵਰਸਿਟੀ ਨੇ ਨਾ ਸਿਰਫ 3000 ਡਾਲਰ ਪ੍ਰਤੀ ਮਹੀਨਾ ਸਕਾਲਰਸ਼ਿਪ ਦਿੱਤੀ ਹੈ, ਸਗੋਂ ਉਸਦੀ ਯੋਗਤਾ ਕਾਰਨ ਫੀਸ ਵੀ 100 ਫ਼ੀਸਦੀ ਮੁਆਫ਼ ਕੀਤੀ ਹੈ । ਵਿਦੇਸ਼ੀ ਯੂਨਿਵਰਸਿਟੀਆਂ ਵੱਲੋਂ ਚੋਣ ਕੀਤੇ ਅਜਿਹੇ ਵਿਦਿਆਰਥੀਆਂ ਦਾ ਉਨ੍ਹਾਂ ਦੇ ਮਾਤਾ-ਪਿਤਾ ਅਤੇ ਮੈਂਟਰਸ ਅਤੇ ਕਾਊਂਸਲਰ ਦੁਆਰਾ ਸਨਮਾਨ ਅਤੇ ਵਿਦਾਈ ਸਮਾਰੋਹ ਹੋਇਆ, ਜਿਸ ’ਚ ਖੇਤਰ ਦੇ ਮੰਨੇ-ਪ੍ਰਮੰਨੇ ਸਿੱਖਿਆ ਸ਼ਾਸਤਰੀ ਅਤੇ ਕਾਊਂਸਲਰ ਮੌਜੂਦ ਸਨ । ਅੰਤਰਰਾਸ਼ਟਰੀ ਯੂਨੀਵਰਸਿਟੀ ਐਕਸਪਰਟ ਕੌਂਸਲਰ ਪੁਨੀਤਾ ਸਿੰਘ ਨੇ ਦੱਸਿਆ ਕਿ ਜੇਕਰ ਵਿਦੇਸ਼ ਵਿਚ ਪੜ੍ਹਨ ਵਾਲੇ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਇਕੱਠੇ ਰੱਖਿਆ ਜਾਵੇ ਤਾਂ ਉਹ ਮਾਰੀਸ਼ਸ ਦੀ ਜਨਸੰਖਿਆ ਤੋਂ ਵੱਧ ਹੋ ਜਾਣਗੇ। ਅਨੁਮਾਨ ਹੈ ਕਿ 2023 ਦੇ ਅੰਤ ਤੱਕ 12 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ 85 ਦੇਸ਼ਾਂ ’ਚ ਪੜ੍ਹ ਰਹੇ ਹੋਣਗੇ ਅਤੇ ਇਹ ਗਿਣਤੀ ਵਧਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਰੂਪ ’ਚ ਆਰਥਿਕ ਮੌਕਿਆਂ, ਸਿੱਖਿਆ ਦੀ ਗੁਣਵੱਤਾ ਅਤੇ ਅੰਤਰਰਾਸ਼ਟਰੀ ਐਕਸਪੋਜ਼ਰ ਕਾਰਨ ਵਿਦੇਸ਼ੀ ਸਿੱਖਿਆ ਦੀ ਮੰਗ ਹਰ ਸਾਲ ਵਧ ਰਹੀ ਹੈ, ਜਦੋਂ ਕਿ ਕਈ ਭਾਰਤੀ ਵਿਸ਼ਵਵਿਦਿਆਲਿਆਂ ਨੇ ਕੌਮਾਂਤਰੀ ਪਛਾਣ ਬਣਾਈ ਹੈ ਪਰ ਜ਼ਿਆਦਾਤਰ ਭਾਰਤੀ ਵਿਦਿਆਰਥੀ ਸਿੱਖਿਆ ਕਰਜ਼ਾ ਅਤੇ ਸਕਾਲਰਸ਼ਿਪ ’ਤੇ ਨਿਰਭਰ ਹਨ।

ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਨੇ ਬੰਨ੍ਹ ’ਚ ਪਈਆਂ ਤਰੇੜਾਂ ਨੂੰ ਭਰਨ ਦੇ ਕੰਮ ਦਾ ਲਿਆ ਜਾਇਜ਼ਾ, 2 ਦਿਨ ਹੋਰ ਬੰਦ ਰਹਿਣਗੇ ਲੋਹੀਆਂ ਦੇ ਸਰਕਾਰੀ ਸਕੂਲ

ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਜੋ ਵਿਦਿਆਰਥੀ ਸਕਾਲਰਸ਼ਿਪ ਪ੍ਰਾਪਤ ਕਰਦੇ ਹਨ, ਉਨ੍ਹਾਂ ਦੇ ਪੜ੍ਹਾਈ ਪੂਰੀ ਕਰਨ ਅਤੇ ਆਰਥਿਕ ਤੌਰ ’ਤੇ ਸਫਲ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਕੌਂਸਲਰ ਪੁਨੀਤਾ ਸਿੰਘ ਮੁਤਾਬਕ ਇਹ ਇਕ ਮਿਥ ਹੈ ਕਿ ਵਿਦੇਸ਼ ਜਾਣ ਲਈ ਅਕਾਦਮਿਕ ਸਿੱਖਿਆ ’ਚ ਮੈਰਿਟ ’ਚ ਹੋਣਾ ਹੀ ਵਿਦੇਸ਼ ਜਾਣ ਦੀ ਇਕ ਯੋਗਤਾ ਹੈ, ਜਦੋਂ ਕਿ ਲੀਡਰਸ਼ਿਪ, ਹੋਰ ਗਤੀਵਿਧੀਆਂ, ਲੇਖਨ ਅਤੇ ਪ੍ਰਸਤੁਤੀਕਰਣ ਵੱਡੀਆਂ ਯੋਗਤਾਵਾਂ ਹਨ ਭਾਵ ਵਿਦਿਆਰਥੀ ਦੇ ਕਿਤਾਬੀ ਕੀੜਾ ਨਹੀਂ, ਸਗੋਂ ਸਮਾਰਟ ਹੋਣਾ ਜ਼ਰੂਰੀ ਹੈ। ਵਿਦੇਸ਼ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਇਨ੍ਹਾਂ ਵਿਦਿਆਰਥੀਆਂ ’ਚ ਅਜਿਹੇ ਵਿਦਿਆਰਥੀ ਵੀ ਸ਼ਾਮਲ ਹਨ, ਜਿਨ੍ਹਾਂ ਦੀ ਅਕਾਦਮਿਕ ਸਿੱਖਿਆ ਦਾ ਫ਼ੀਸਦੀ 60 ਤੋਂ 70 ਫ਼ੀਸਦੀ ਵਿਚਾਲੇ ਹੈ । ਇਨ੍ਹਾਂ ’ਚੋਂ ਸੀਰਤ ਅਜਿਹੀ ਵਿਦਿਆਰਥਣ ਹੈ, ਜਿਸ ਨੂੰ ਅਮਰੀਕਾ, ਕੈਨੇਡਾ ਅਤੇ ਭਾਰਤ ਦੀਆਂ 20 ਯੂਨੀਵਰਸਿਟੀਆਂ ਤੋਂ ਸਕਾਲਰਸ਼ਿਪ ਆਫਰ ਹੋਈ ਹੈ । ਵਿਦੇਸ਼ੀ ਯੂਨਿਵਰਸਿਟੀਜ਼, ਕਾਲਜ ’ਚ ਸਕਾਲਰਸ਼ਿਪ ਲਈ ਯੋਗ ਹੋਏ ਇਨ੍ਹਾਂ ਵਿਦਿਆਰਥੀਆਂ ’ਚ ਅਜਿਹੇ ਵੀ ਹਨ, ਜੋ ਪੰਜਾਬ ਦੇ ਦਿਹਾਤੀ ਇਲਾਕਿਆਂ ਨਾਲ ਸਬੰਧਿਤ ਹਨ। ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਯੂਨੀਵਰਸਿਟੀ ਐਕਸਪਰਟ ਕਾਊਂਸਲਰ ਪੁਨੀਤਾ ਸਿੰਘ ਪਿਛਲੇ 18 ਸਾਲਾਂ ਤੋਂ ਵਿਦਿਆਰਥੀਆਂ ਦੀ ਕਾਊਂਸਲਿੰਗ ਕਰਕੇ ਹਜ਼ਾਰਾਂ ਵਿਦਿਆਰਥੀਆਂ ਨੂੰ ਵਿਦੇਸ਼ੀ ਸਕਾਲਰਸ਼ਿਪ ਲੈਣ ਲਈ ਯੋਗ ਬਣਾ ਚੁੱਕੀ ਹੈ।

ਇਹ ਵੀ ਪੜ੍ਹੋ : ਹੜ੍ਹਾਂ ਦੌਰਾਨ ਐੱਸ. ਐੱਸ. ਪੀ. ਦਿਨ-ਰਾਤ ਰੱਖ ਰਹੇ ਨੇ ਸਥਿਤੀ ’ਤੇ ਨਜ਼ਰ ਤੇ ਕਰ ਰਹੇ ਲੋਕ-ਸੇਵਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News