ਭਰਾ ਦੇ ਅੰਤਿਮ ਸੰਸਕਾਰ ਤੋਂ ਪਰਤ ਰਹੇ ਨੌਜਵਾਨ ਨੂੰ ਕਾਲ ਨੇ ਪਾਇਆ ਘੇਰਾ, ਹੋਈ ਦਰਦਨਾਕ ਮੌਤ
Friday, Aug 22, 2025 - 06:34 PM (IST)

ਮਾਛੀਵਾੜਾ ਸਾਹਿਬ (ਟੱਕਰ) - ਰਾਹੋਂ ਰੋਡ ’ਤੇ ਸਥਿਤ ਪਿੰਡ ਉਧੋਵਾਲ ਨੇੜੇ ਵਾਪਰੇ ਸੜਕ ਹਾਦਸੇ ਵਿਚ ਨੌਜਵਾਨ ਅਜੈ (30) ਵਾਸੀ ਅੰਬੇਦਕਰ ਕਾਲੋਨੀ, ਸਮਰਾਲਾ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਜੈ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸੈਲਾ ਵਿਖੇ ਇੱਕ ਰਿਸ਼ਤੇ ’ਚ ਲੱਗਦੇ ਆਪਣੇ ਮਸੇਰੇ ਭਰਾ ਦੇ ਅੰਤਿਮ ਸੰਸਕਾਰ ’ਤੇ ਗਿਆ ਸੀ। ਉਹ ਜਦੋਂ ਵਾਪਸ ਆ ਰਿਹਾ ਸੀ ਤਾਂ ਪਿੰਡ ਉਧੋਵਾਲ ਨੇੜੇ ਉਸ ਨੂੰ ਇਨੋਵਾ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਹਾਦਸੇ ਵਿਚ ਉਹ ਕਾਰ ਥੱਲੇ ਆ ਗਿਆ।
ਇਹ ਵੀ ਪੜ੍ਹੋ- ਪੰਜਾਬੀਆਂ ਲਈ CM ਮਾਨ ਦਾ ਵੱਡਾ ਕਦਮ, ਹੁਣ ਹਰ ਨਾਗਰਿਕ ਨੂੰ ਮਿਲੇਗੀ ਖ਼ਾਸ ਸਹੂਲਤ
ਇਸ ਹਾਦਸੇ 'ਚ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਨੂੰ ਟੱਕਰ ਮਾਰਨ ਵਾਲੀ ਕਾਰ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਰਾਹਗੀਰਾਂ ਵਲੋਂ ਇਸ ਕਾਰ ਦਾ ਨੰਬਰ ਨੋਟ ਕਰ ਲਿਆ ਗਿਆ। ਮ੍ਰਿਤਕ ਅਜੈ ਦੀ ਲਾਸ਼ ਨੂੰ ਮਾਛੀਵਾੜਾ ਪੁਲਸ ਵਲੋਂ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 1 ਸਤੰਬਰ ਨੂੰ ਵੀ ਛੁੱਟੀ ਦੀ ਮੰਗ!
ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕਰਨੈਲ ਸਿੰਘ ਨੇ ਦੱਸਿਆ ਕਿ ਜਲਦ ਹੀ ਇਸ ਹਾਦਸੇ ਨੂੰ ਅੰਜਾਮ ਦੇਣ ਵਾਲੇ ਕਾਰ ਚਾਲਕ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜੈ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤਾ ਹੈ। ਨੌਜਵਾਨ ਅਜੈ ਆਪਣੇ ਮਸੇਰੇ ਭਰਾ ਦੇ ਅੰਤਿਮ ਸਸਕਾਰ ਤੋਂ ਵਾਪਸ ਆ ਰਿਹਾ ਸੀ ਪਰ ਹੋਣੀ ਅਜਿਹੀ ਲਿਖੀ ਸੀ ਕਿ ਉਹ ਆਪ ਮੌਤ ਦੇ ਮੂੰਹ ਵਿਚ ਜਾ ਪਿਆ। ਮ੍ਰਿਤਕ ਅਜੈ ਆਪਣੇ ਪਿੱਛੇ ਪਤਨੀ ਤੋਂ ਇਲਾਵਾ 3 ਛੋਟੇ ਛੋਟੇ ਬੱਚੇ ਛੱਡ ਗਿਆ ਹੈ ਅਤੇ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਜੋ ਕਿ ਕਬਾੜ ਸਾਮਾਨ ਦੀ ਫੇਰੀ ਲਗਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ 13 ਜ਼ਿਲ੍ਹਿਆਂ ਨੂੰ ਲੈ ਕੇ ਵੱਡੀ ਅਪਡੇਟ, ਮੌਸਮ ਵਿਭਾਗ ਵੱਲੋਂ ALERT ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8