ਕਹਿਰ ਓ ਰੱਬਾ: ਧੀ ਨੂੰ ਮਿਲ ਕੇ ਘਰ ਆ ਰਹੇ ਸੇਵਾਮੁਕਤ ਸੂਬੇਦਾਰ ਦੀ ਦਰਦਨਾਕ ਮੌਤ

Tuesday, Aug 19, 2025 - 04:55 PM (IST)

ਕਹਿਰ ਓ ਰੱਬਾ: ਧੀ ਨੂੰ ਮਿਲ ਕੇ ਘਰ ਆ ਰਹੇ ਸੇਵਾਮੁਕਤ ਸੂਬੇਦਾਰ ਦੀ ਦਰਦਨਾਕ ਮੌਤ

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਦੇਰ ਰਾਤ ਦੀਨਾਨਗਰ ਤਾਰਾਗੜ੍ਹ ਰੋਡ 'ਤੇ ਛੋਟੂ ਨਾਥ ਮੰਦਰ ਨੇੜੇ ਸੜਕ ਦੇ ਵਿਚਕਾਰ ਡਿੱਗੇ ਇੱਕ ਦਰੱਖਤ ਨਾਲ ਇੱਕ ਫਾਰਚੂਨਰ ਗੱਡੀ ਟਕਰਾ ਗਈ। ਇਸ ਹਾਦਸੇ 'ਚ ਡਰਾਈਵਰ, ਸੇਵਾਮੁਕਤ ਫੌਜ ਦੇ ਸੂਬੇਦਾਰ ਭਾਗ ਸਿੰਘ (52) ਪੁੱਤਰ ਬਲਦੇਵ ਸਿੰਘ, ਪਿੰਡ ਮਦਾਰਪੁਰ ਨਿਵਾਸੀ, ਦੀ ਮੌਕੇ 'ਤੇ ਹੀ ਮੌਤ ਹੋ ਗਈ। ਬੀਤੀ ਰਾਤ ਉਹ ਪਿੰਡ ਬੱਸੀ ਬਹਿਲੋਦਪੁਰ 'ਚ ਆਪਣੀ ਵਿਆਹੁਤਾ ਧੀ ਨੂੰ ਮਿਲਣ ਤੋਂ ਬਾਅਦ ਪਿੰਡ ਵਾਪਸ ਆ ਰਿਹਾ ਸੀ।

ਇਹ ਵੀ ਪੜ੍ਹੋ- ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ! ਇਸ ਇਲਾਕੇ 'ਚੋਂ ਮਿਲੇ ਗ੍ਰਨੇਡ

ਜਦ ਉਹ ਦੀਨਾਨਗਰ ਤੋਂ ਤਾਰਾਗੜ ਰੋਡ 'ਤੇ ਜਾ ਰਿਹਾ ਸੀ ਤਾਂ ਰਸਤੇ 'ਚ, ਉਸਦੀ ਫਾਰਚੂਨਰ ਕਾਰ ਛੋਟੂ ਨਾਥ ਮੰਦਰ ਦੇ ਨੇੜੇ ਸੜਕ ਦੇ ਵਿਚਕਾਰ ਡਿੱਗੇ ਇੱਕ ਦਰੱਖਤ ਨਾਲ ਸਿੱਧੀ ਟਕਰਾ ਗਈ। ਦਰੱਖਤ ਦਾ ਇੱਕ ਹਿੱਸਾ ਗੱਡੀ ਦੇ ਅਗਲੇ ਸ਼ੀਸ਼ੇ ਅਤੇ ਖਿੜਕੀ ਦੇ ਸ਼ੀਸ਼ੇ ਨੂੰ ਤੋੜ ਕੇ ਅੰਦਰ ਵੜ ਗਿਆ। ਜਿਸ ਕਾਰਨ ਸੇਵਾਮੁਕਤ ਸੂਬੇਦਾਰ ਭਾਗ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲੋਕਾਂ ਅਨੁਸਾਰ, ਦਿਨ ਵੇਲੇ ਹੋਈ ਬਾਰਿਸ਼ ਤੋਂ ਬਾਅਦ ਦਰੱਖਤ ਇੱਕ ਪਾਸੇ ਮੁੜ ਗਿਆ ਸੀ।

PunjabKesari

ਇਹ ਵੀ ਪੜ੍ਹੋ- ਪੰਜਾਬ ਦੀਆਂ ਔਰਤਾਂ ਲਈ ਖ਼ੁਸ਼ਖ਼ਬਰੀ! 20, 21 ਤੇ 22 ਅਗਸਤ ਨੂੰ...

ਰਾਤ 9 ਵਜੇ ਦੇ ਕਰੀਬ, ਦਰੱਖਤ ਅਚਾਨਕ ਉੱਥੋਂ ਲੰਘ ਰਹੇ ਇੱਕ ਛੋਟੇ ਹਾਥੀ 'ਤੇ ਡਿੱਗ ਪਿਆ। ਜਦੋਂ ਕਿ ਡਰਾਈਵਰ ਸੁਰੱਖਿਅਤ ਬਚ ਗਿਆ ਅਤੇ ਆਪਣੀ ਗੱਡੀ ਉੱਥੋਂ ਲੈ ਗਿਆ। ਕੁਝ ਦੇਰ ਬਾਅਦ, ਫਾਰਚੂਨਰ ਸੜਕ ਦੇ ਵਿਚਕਾਰ ਡਿੱਗੇ ਦਰੱਖਤ ਨਾਲ ਟਕਰਾ ਗਈ। ਮ੍ਰਿਤਕ ਦੀ ਲਾਸ਼ ਪੁਲਸ ਵੱਲੋਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤੀ ਗਈ ਹੈ। ਉਧਰ ਇਸ ਘਟਨਾ ਕਰਕੇ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ- ਸਿਹਤ ਵਿਭਾਗ ਨੇ ਕੱਸਿਆ ਸ਼ਿਕੰਜਾ, ਅੰਮ੍ਰਿਤਸਰ ਦੇ 9 ਮੈਡੀਕਲ ਸਟੋਰਾਂ ਦੇ ਲਾਇਸੈਂਸ ਕੀਤੇ ਰੱਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News