ਮਹਿਲਾ ਅਧਿਆਪਕ ਦਾ ਸ਼ਰਮਨਾਕ ਕਾਰਾ, 9ਵੀਂ ਦੇ ਵਿਦਿਆਰਥੀ ਤੋਂ 6ਵੀਂ ਦੀ ਵਿਦਿਆਰਥਣ ਨੂੰ...
Friday, Aug 08, 2025 - 12:06 PM (IST)

ਚੰਡੀਗੜ੍ਹ (ਆਸ਼ੀਸ਼) : ਸ਼ਹਿਰ ਦੇ ਸਰਕਾਰੀ ਸਕੂਲ ’ਚ ਇਕ ਮਹਿਲਾ ਅਧਿਆਪਕ ਦੇ ਕਹਿਣ ’ਤੇ ਇਕ ਵਿਦਿਆਰਥਣ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐੱਸ.ਐੱਸ.ਏ. ਦੀ ਅਧਿਆਪਕ ਨੇ ਪਹਿਲਾਂ 6ਵੀਂ ਜਮਾਤ ਦੀ ਵਿਦਿਆਰਥਣ ਨੂੰ ਖੁਦ ਥੱਪੜ ਮਾਰਨ ਤੋਂ ਬਾਅਦ 9ਵੀਂ ਕਲਾਸ ਦੇ ਇਕ ਵਿਦਿਆਰਥੀ ਤੋਂ ਵਿਦਿਆਰਥਣ ਨੂੰ ਥੱਪੜ ਮਾਰਨ ਲਈ ਕਿਹਾ। ਅਧਿਆਪਕ ਦੇ ਕਹਿਣ ’ਤੇ ਵਿਦਿਆਰਥੀ ਨੇ ਵੀ ਪੂਰੀ ਕਲਾਸ ਦੇ ਸਾਹਮਣੇ ਵਿਦਿਆਰਥਣ ਨੂੰ ਥੱਪੜ ਮਾਰਿਆ। ਇਸ ਗੱਲ ਦੀ ਸ਼ਿਕਾਇਤ ਜਦੋਂ ਸਕੂਲ ਦੇ ਹੋਰ ਬੱਚਿਆਂ ਤੇ ਕੁਝ ਅਧਿਆਪਕਾਂ ਵੱਲੋਂ ਪ੍ਰਿੰਸੀਪਲ ਨੂੰ ਕੀਤੀ ਗਈ ਤਾਂ ਸਾਰਾ ਮਾਮਲਾ ਸਾਹਮਣੇ ਆਇਆ। ਪ੍ਰਿੰਸੀਪਲ ਦੇ ਧਿਆਨ ’ਮਾਮਲਾ ਆਉਂਦੇ ਹੀ ਤੁਰੰਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦਫ਼ਤਰ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਜਿਵੇਂ ਹੀ ਸਿੱਖਿਆ ਵਿਭਾਗ ਨੂੰ ਪ੍ਰਿੰਸੀਪਲ ਤੋਂ ਇਸ ਬਾਰੇ ਜਾਣਕਾਰੀ ਮਿਲੀ ਤਾਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਲਈ ਇਕ ਕਮੇਟੀ ਬਣਾ ਦਿੱਤੀ। ਜਾਂਚ ਪੂਰੀ ਹੋਣ ਤੋਂ ਬਾਅਦ ਜੇਕਰ ਇਹ ਘਟਨਾ ਸਹੀ ਪਾਈ ਜਾਂਦੀ ਹੈ ਤਾਂ ਸਿੱਖਿਆ ਵਿਭਾਗ ਵੱਲੋਂ ਵਿਦਿਆਰਥਣ ਨੂੰ ਥੱਪੜ ਮਾਰਨ ਵਾਲੀ ਅਧਿਆਪਕਾ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ। ਸ਼ੁੱਕਰਵਾਰ ਨੂੰ ਇਹ ਕਮੇਟੀ ਇਸ ਮਾਮਲੇ ਬਾਰੇ ਸਕੂਲ ’ਚ ਜਾ ਕੇ ਪੁੱਛਗਿੱਛ ਕਰ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ, ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਹੋਏ ਹੁਕਮ
ਦਰਅਸਲ ਵੀਰਵਾਰ ਨੂੰ 9ਵੀਂ ਜਮਾਤ ’ਚ ਪੜ੍ਹਣ ਵਾਲੇ ਇਕ ਵਿਦਿਆਰਥੀ ਤੇ 6ਵੀਂ ਜਮਾਤ ਦੀ ਇਕ ਵਿਦਿਆਰਥਣ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ। ਇਸ ਲੜਾਈ ’ਚ ਦੋਵਾਂ ਨੇ ਇਕ ਦੂਜੇ ਨੂੰ ਕੁੱਟਿਆ। ਲੜਾਈ ’ਚ ਵਿਦਿਆਰਥਣ ਦੇ ਨਹੁੰ ਵਿਦਿਆਰਥੀ ਦੇ ਚਿਹਰੇ ’ਤੇ ਲੱਗ ਗਏ। 9ਵੀਂ ’ਚ ਪੜ੍ਹਣ ਵਾਲਾ ਵਿਦਿਆਰਥੀ ਇਸ ਘਟਨਾ ਦੀ ਸ਼ਿਕਾਇਤ ਲੈ ਕੇ ਵਿਦਿਆਰਥਣ ਦੀ ਕਲਾਸ ਅਧਿਆਪਕ ਕੋਲ ਗਿਆ, ਜੋ ਉਸ ਸਮੇਂ ਕਿਸੇ ਹੋਰ ਕਲਾਸ ’ਚ ਅੰਗਰੇਜ਼ੀ ਦੀ ਕਲਾਸ ਲੈ ਰਹੀ ਸੀ। ਵਿਦਿਆਰਥੀ ਦੀ ਸ਼ਿਕਾਇਤ ਸੁਣਨ ਤੋਂ ਬਾਅਦ ਅਧਿਆਪਕਾ ਨੇ ਆਪਣੀ ਕਲਾਸ ’ਚ ਵਿਦਿਆਰਥਣ ਨੂੰ ਬੁਲਾਇਆ। ਵਿਦਿਆਰਥਣ ਦੇ ਆਉਣ ’ਤੇ ਅਧਿਆਪਕ ਨੇ ਪਹਿਲਾਂ 9ਵੀਂ ਜਮਾਤ ਦੇ ਬੱਚਿਆਂ ਦੇ ਸਾਹਮਣੇ ਖੁਦ ਥੱਪੜ ਮਾਰੇ ਤੇ ਵਿਦਿਆਰਥੀ ਨੂੰ ਵੀ ਉਸ ਦੇ ਥੱਪੜ ਮਾਰਨ ਲਈ ਕਿਹਾ। ਵਿਦਿਆਰਥੀ ਨੇ ਵੀ ਗੁੱਸੇ ’ਚ ਆ ਕੇ ਵਿਦਿਆਰਥਣ ਦੇ ਮੂੰਹ ’ਤੇ ਜ਼ੋਰ ਨਾਲ ਥੱਪੜ ਮਾਰ ਦਿੱਤਾ। ਥੱਪੜ 9ਵੀਂ ਜਮਾਤ ਦੇ ਸਾਰੇ ਬੱਚਿਆਂ ਦੇ ਸਾਹਮਣੇ ਮਾਰਿਆ ਗਿਆ ਸੀ। ਇਸ ਘਟਨਾ ਤੋਂ ਪ੍ਰੇਸ਼ਾਨ ਵਿਦਿਆਰਥਣ ਜਦੋਂ ਰੋਣ ਲੱਗੀ ਤਾਂ ਸਕੂਲ ’ਚ ਹੰਗਾਮਾ ਹੋ ਗਿਆ।
ਇਹ ਵੀ ਪੜ੍ਹੋ : ਰੱਖੜੀ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਦਿੱਤਾ ਤੋਹਫਾ, ਕੀਤੀਆਂ ਤਰੱਕੀਆਂ
ਜਾਣਕਾਰੀ ਮਿਲੀ ਹੈ ਪਰ ਕੋਈ ਸ਼ਿਕਾਇਤ ਨਹੀਂ
ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਾਜਨ ਜੈਨ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਹੈ, ਪਰ ਅਜੇ ਤੱਕ ਲਿਖਤੀ ਰੂਪ ਵਿਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਇਸ ਤੋਂ ਜ਼ਿਆਦਾ ਉਹ ਇਸ ਬਾਰੇ ਫਿਲਹਾਲ ਕੁਝ ਨਹੀਂ ਕਹਿ ਸਕਦੇ।
ਇਹ ਵੀ ਪੜ੍ਹੋ : ਰੱਖੜੀ ਤੋਂ ਪਹਿਲਾਂ ਹੋ ਗਿਆ ਵੱਡਾ ਐਲਾਨ, ਨਹੀਂ ਚੱਲਣਗੀਆਂ ਆਧਾਰ ਕਾਰਡ ਵਾਲੀਆਂ ਬੱਸਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e