ਕਰੋੜਾਂ ਰੁਪਿਆਂ ਰੱਖ ਕੇ ਭੁੱਲੇ ਪੰਜਾਬੀ! ਪੂਰੀ ਰਿਪੋਰਟ ਪੜ੍ਹ ਹੈਰਾਨ ਰਹਿ ਜਾਵੋਗੇ

Tuesday, Aug 19, 2025 - 10:58 AM (IST)

ਕਰੋੜਾਂ ਰੁਪਿਆਂ ਰੱਖ ਕੇ ਭੁੱਲੇ ਪੰਜਾਬੀ! ਪੂਰੀ ਰਿਪੋਰਟ ਪੜ੍ਹ ਹੈਰਾਨ ਰਹਿ ਜਾਵੋਗੇ

ਚੰਡੀਗੜ੍ਹ : ਪੰਜਾਬ ਦੇ ਕਰੋੜਾਂ ਬੈਂਕ ਖ਼ਾਤਿਆਂ 'ਚ 10 ਹਜ਼ਾਰ ਕਰੋੜ ਤੋਂ ਵੀ ਜ਼ਿਆਦਾ ਦੀ ਰਕਮ ਪਈ ਹੈ ਪਰ ਇਨ੍ਹਾਂ ਖ਼ਾਤਿਆਂ 'ਚ ਕਿਸੇ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੋ ਰਿਹਾ। ਇਸ ਤੋਂ ਇੰਝ ਲੱਗਦਾ ਹੈ ਕਿ ਜਿਵੇਂ ਪੰਜਾਬੀ ਕਰੋੜਾਂ ਰੁਪਿਆਂ ਨੂੰ ਭੁੱਲ ਗਏ ਹੋਣ। ਇਕ ਰਿਪੋਰਟ ਦੇ ਮੁਤਾਬਕ ਪੰਜਾਬ 'ਚ 2.01 ਕਰੋੜ ਬੈਂਕ ਖ਼ਾਤਿਆਂ 'ਚ ਪਿਛਲੇ 2 ਸਾਲਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੋਇਆ। ਇਕ ਰਿਪੋਰਟ ਅਨੁਸਾਰ ਰਿਜ਼ਰਵ ਬੈਂਕ ਦੇ ਮੁਤਾਬਕ ਜਿਹੜੇ ਬੈਂਕ ਖ਼ਾਤਿਆਂ 'ਚ ਲਗਾਤਾਰ 2 ਸਾਲਾਂ ਤੋਂ ਕੋਈ ਲੈਣ-ਦੇਣ ਨਾ ਹੋਵੇ, ਉਸ ਨੂੰ ਇਨ ਐਕਟਿਵ ਜਾਂ ਇਨ ਅਪਰੇਟਿਵ ਐਲਾਨ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਨੋਟੀਫਿਕੇਸ਼ਨ ਹੋ ਗਈ ਜਾਰੀ  

ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਇਸ ਵੇਲੇ ਪੰਜਾਬ 'ਚ 90.97 ਲੱਖ ਬੈਂਕ ਖ਼ਾਤੇ ਹਨ, ਜਿਨ੍ਹਾਂ 'ਚ 301.45 ਕਰੋੜ ਰੁਪਏ ਪਏ ਹਨ। ਇਸੇ ਤਰ੍ਹਾਂ ਸਟੇਟ ਬੈਂਕ ਆਫ ਇੰਡੀਆ ਦੇ ਸੇਵਿੰਗ ਖ਼ਾਤਿਆਂ 'ਚ 1.42 ਕਰੋੜ ਰੁਪਏ ਹਨ। ਇਸ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਦੇ 1.31 ਕਰੋੜ ਸੇਵਿੰਗ ਖ਼ਾਤੇ ਹਨ। ਇਨ੍ਹਾਂ 'ਚੋਂ 59 ਲੱਖ ਬੈਂਕ ਖ਼ਾਤਿਆਂ 'ਚ 2 ਸਾਲਾਂ ਤੋਂ ਕੋਈ ਲੈਣ-ਦੇਣ ਨਹੀਂ ਹੋਇਆ ਅਤੇ ਅਜਿਹੇ ਬੈਂਕ ਖ਼ਾਤਿਆਂ 'ਚ 3323.85 ਕਰੋੜ ਰੁਪਏ ਪਏ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਪਿੰਡਾਂ 'ਚ ਹਾਈ ਅਲਰਟ, ਵਿਗੜ ਗਏ ਹਾਲਾਤ, ਲੋਕਾਂ ਲਈ ਵੱਡੀ ਚਿਤਾਵਨੀ ਜਾਰੀ

ਬੈਂਕ ਅਧਿਕਾਰੀਆਂ ਦੇ ਮੁਤਾਬਕ ਜਿਹੜੇ ਖ਼ਾਤਾ ਧਾਰਕ ਵਿਦੇਸ਼ ਚਲੇ ਜਾਂਦੇ ਹਨ ਜਾਂ ਜਿਨ੍ਹਾਂ ਦੇ ਬੱਚੇ ਖ਼ਾਤਾ ਖੁੱਲ੍ਹਵਾਉਣ ਮਗਰੋਂ ਵਿਦੇਸ਼ ਚਲੇ ਗਏ, ਉਨ੍ਹਾਂ ਦੇ ਖ਼ਾਤਿਆਂ 'ਚ ਕੋਈ ਲੈਣ-ਦੇਣ ਨਹੀਂ ਹੁੰਦਾ ਹੈ। ਸੇਵਾਮੁਕਤ ਮੁਲਾਜ਼ਮਾਂ ਤੋਂ ਇਲਾਵਾ ਮੌਤ ਸਬੰਧੀ ਮਾਮਲਿਆਂ 'ਚ ਵੀ ਅਜਿਹਾ ਹੋ ਜਾਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 
 


author

Babita

Content Editor

Related News