ਪੰਜਾਬ ਪੁਲਸ ਨੇ ਅਮਰੀਕੀ ਡਾਲਰਾਂ ਨਾਲ ਫੜੇ ਲੁਟੇਰੇ, ਸਾਥੀਆਂ ਦੀ ਭਾਲ ਲਈ ਮਾਰੇ ਜਾ ਰਹੇ ਛਾਪੇ
Tuesday, Aug 19, 2025 - 06:17 PM (IST)

ਲੁਧਿਆਣਾ (ਅਨਿਲ): ਥਾਣਾ ਪੀ.ਏ.ਯੂ. ਦੀ ਪੁਲਸ ਪਾਰਟੀ ਵੱਲੋਂ ਲੁੱਟ ਦੇ ਮਾਮਲੇ ਵਿਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਰੁਣ ਮਿੱਤਲ ਵਾਸੀ ਅੰਮ੍ਰਿਤਸਰ, ਸੰਜੀਵ ਗੋਇਲ ਵਾਸੀ ਜਮਾਲਪੁਰ ਲੁਧਿਆਣਾ ਅਤੇ ਗਗਨਦੀਪ ਸ਼ਰਮਾ ਉਰਫ ਗਗਨ ਵਾਸੀ ਜੋਧੇਵਾਲ ਲੁਧਿਆਣਾ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਗੁਰੂਘਰ ਤੋਂ ਹੋਈ ਅਨਾਊਂਸਮੈਂਟ! ਬੱਸਾਂ-ਟਰਾਲੀਆਂ ਭਰ-ਭਰ ਘਰਾਂ ਤੋਂ ਦੂਰ ਭਜਾਏ ਲੋਕ; ਹੋਈ ਮੌਕ ਡਰਿੱਲ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮਾਂ ਤੋਂ 15,78,000 ਰੁਪਏ ਅਤੇ 695 ਅਮਰੀਕੀ ਡਾਲਰ ਬਰਾਮਦ ਕੀਤੇ ਹਨ। ਇਨ੍ਹਾਂ ਮੁਲਜ਼ਮਾਂ ਨੇ ਆਪਣੇ ਭਗੌੜੇ ਸਾਥੀਆਂ ਦੀਪਕ ਸਿੰਘ ਅਤੇ ਨਵਦੀਪ ਸਿੰਘ ਉਰਫ਼ ਰੋਮੀ (ਦੋਵੇਂ ਵਾਸੀ ਅੰਮ੍ਰਿਤਸਰ) ਅਤੇ ਜੱਗਾ (ਨਿਵਾਸੀ ਲੁਧਿਆਣਾ) ਨਾਲ ਮਿਲ ਕੇ 16 ਅਗਸਤ ਨੂੰ ਨਿਊ ਕਿਚਲੂ ਨਗਰ ਲੁਧਿਆਣਾ ਦੇ ਇਲਾਕੇ ਵਿਚ ਬੰਦੂਕ ਦੀ ਨੋਕ 'ਤੇ ਚਾਰਿਸ ਗਰਗ ਅਤੇ ਉਸ ਦੇ ਚਾਚੇ ਨੂੰ ਨਿਸ਼ਾਨਾ ਬਣਾ ਕੇ ਲੁੱਟ-ਖੋਹ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਭਲਕੇ ਛੁੱਟੀ ਦਾ ਐਲਾਨ! ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ, ਜਾਣੋ ਵਜ੍ਹਾ
ਉਨ੍ਹਾਂ ਅੱਗੇ ਦੱਸਿਆ ਕਿ ਫ਼ਰਾਰ ਸਾਥੀਆਂ ਨੂੰ ਫੜਨ ਲਈ ਪੁਲਸ ਛਾਪੇਮਾਰੀ ਜਾਰੀ ਹੈ। ਅਦਾਲਤ ਤੋਂ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ, ਅਤੇ ਹੋਰ ਘਟਨਾਵਾਂ ਅਤੇ ਲੁੱਟੀ ਗਈ ਜਾਇਦਾਦ ਦੀ ਬਰਾਮਦਗੀ ਸਬੰਧੀ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8