ਮਨੀ ਮਹੇਸ਼ ਦੀ ਯਾਤਰਾ ''ਤੇ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ, ਮੱਚ ਗਿਆ ਚੀਕ-ਚਿਹਾੜਾ
Tuesday, Aug 19, 2025 - 12:33 PM (IST)

ਪਠਾਨਕੋਟ(ਧਰਮਿੰਦਰ/ਕੰਵਲ)- ਬੀਤੇ ਦਿਨ ਪਠਾਨਕੋਟ-ਭਰਮੌਰ ਰਾਸ਼ਟਰੀ ਰਾਜਮਾਰਗ 'ਤੇ ਬਾਨੀਖੇਤ ਦੇ ਪੈਟਰੋਲ ਪੰਪ ਨੇੜੇ ਇੱਕ ਟੈਂਪੋ ਟਰੈਵਲਰ ਨੂੰ ਅਚਾਨਕ ਅੱਗ ਲੱਗ ਗਈ। ਇਹ ਟੈਂਪੋ ਟਰੈਵਲਰ ਅੰਮ੍ਰਿਤਸਰ ਤੋਂ ਆਏ 12 ਸ਼ਰਧਾਲੂਆਂ ਨੂੰ ਮਨੀ ਮਹੇਸ਼ ਯਾਤਰਾ ਲਈ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਗੱਡੀ 'ਚ ਅਚਾਨਕ ਅੱਗ ਲੱਗਣ ਕਾਰਨ ਯਾਤਰੀਆਂ ਦਾ ਦਮ ਘੁੱਟਣ ਲੱਗ ਪਿਆ।
ਇਹ ਵੀ ਪੜ੍ਹੋ- ਪੰਜਾਬ 'ਚ ਪਵੇਗਾ ਭਾਰੀ ਮੀਂਹ, ਪੜ੍ਹੋ ਮੌਸਮ ਵਿਭਾਗ ਦੀ latest update
ਇਹ ਦੇਖ ਕੇ ਡਰਾਈਵਰ ਨੇ ਗੱਡੀ ਰੋਕ ਲਈ। ਇਸ ਦੌਰਾਨ ਯਾਤਰੀ ਗੱਡੀ ਤੋਂ ਹੇਠਾਂ ਉਤਰ ਗਏ। ਜਿਵੇਂ ਹੀ ਡਰਾਈਵਰ ਨੇ ਗੱਡੀ ਦਾ ਬੋਨਟ ਖੋਲ੍ਹਿਆ, ਗੱਡੀ ਨੂੰ ਤੁਰੰਤ ਅੱਗ ਲੱਗ ਗਈ। ਖੁਸ਼ਕਿਸਮਤੀ ਨਾਲ, ਇਸ ਹਾਦਸੇ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ- ਪੰਜਾਬ ਦੀਆਂ ਔਰਤਾਂ ਲਈ ਖ਼ੁਸ਼ਖ਼ਬਰੀ! 20, 21 ਤੇ 22 ਅਗਸਤ ਨੂੰ...
ਫਾਇਰ ਵਿਭਾਗ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਪਰ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਇਸ ਤੋਂ ਬਾਅਦ ਸ਼ਰਧਾਲੂਆਂ ਨੇ ਫਿਰ ਪਠਾਨਕੋਟ ਤੋਂ ਇੱਕ ਨਵੀਂ ਗੱਡੀ ਮੰਗਵਾਈ ਅਤੇ ਮਨੀ ਮਹੇਸ਼ ਲਈ ਰਵਾਨਾ ਹੋ ਗਏ।
ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਗੰਦਾ ਪਾਣੀ ਪੀਣ ਨਾਲ ਤਿੰਨ ਲੋਕਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8