''ਘਰ ਦੀਆਂ ਬਾਕੀ ਔਰਤਾਂ ਨੂੰ ਵੀ...!'', ਰੇਹੜੀ ਫੜ੍ਹੀ ਵਾਲੇ ਮਜ਼ਦੂਰ ''ਤੇ ਨੌਜਵਾਨਾਂ ਵੱਲੋਂ ਹਮਲਾ

Sunday, Jun 29, 2025 - 10:17 PM (IST)

''ਘਰ ਦੀਆਂ ਬਾਕੀ ਔਰਤਾਂ ਨੂੰ ਵੀ...!'', ਰੇਹੜੀ ਫੜ੍ਹੀ ਵਾਲੇ ਮਜ਼ਦੂਰ ''ਤੇ ਨੌਜਵਾਨਾਂ ਵੱਲੋਂ ਹਮਲਾ

ਹਲਵਾਰਾ (ਲਾਡੀ): ਭਾਰਤੀ ਵਾਯੂ ਸੈਨਾ ਕੇਂਦਰ ਹਲਵਾਰਾ ਨੇੜਲੇ ਸੀ.ਵੀ ਆਡੀਟੋਰੀਅਮ ਦੇ ਨਜ਼ਦੀਕ ਰੇਹੜੀ ਲਗਾ ਕੇ ਮਿਹਨਤ ਮਜ਼ਦੂਰੀ ਕਰ ਰਹੇ ਰੌਨਕ ਅਲੀ ਦੇ ਵੱਡੇ ਪੁੱਤਰ ਨਿਸਾਰ ਖਾਨ ਅਤੇ ਉਸ ਦੀ ਪਤਨੀ 'ਤੇ ਤਿੰਨ ਵਿਅਕਤੀਆਂ ਵੱਲੋਂ ਗਾਲੀ ਗਲੋਚ ਕਰਦੇ ਹੋਏ ਤੇਜ਼-ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕੀਤਾ ਗਿਆ। ਹਮਲੇ ਦੌਰਾਨ ਮੁਲਜ਼ਮਾਂ ਨੇ ਨਿਸਾਰ ਖਾਨ ਦੇ ਸਿਰ 'ਚ ਚਾਕੂ ਨਾਲ ਵਾਰ ਕਰਕੇ ਉਸਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।

ਬੇਹੋਸ਼ੀ ਦੀ ਹਾਲਤ 'ਚ ਨਿਸਾਰ ਖਾਨ ਨੂੰ ਪਹਿਲਾਂ ਹਲਵਾਰਾ ਨਜ਼ਦੀਕ ਸੁਧਾਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਬਾਅਦ ਵਿੱਚ ਉਸਨੂੰ ਰਾਏਕੋਟ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਨੇ ਉਸਦੇ ਸਿਰ 'ਚ 10 ਟਾਂਕੇ ਲਗਾਏ ਹਨ ਅਤੇ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ।

ਨਿਸਾਰ ਖਾਨ ਦਾ ਪਰਿਵਾਰ ਉੱਤਰ-ਪ੍ਰਦੇਸ਼ ਦੇ ਜ਼ਿਲ੍ਹਾ ਮੁਰਾਦਾਬਾਦ ਦੇ ਨਿਆ-ਗਾਂਵ ਅਹਿਮਦਨਗਰ ਦਾ ਰਹਿਣ ਵਾਲਾ ਹੈ। ਹਮਲਾ ਕਰਨ ਵਾਲੇ ਮੁਲਜ਼ਮ ਆਕਾਸ਼, ਯਸ਼ਪਾਲ ਅਤੇ ਸੁਖਬੀਰ ਅਤੇ ਪੀੜਤ ਨਿਸਾਰ ਖਾਨ ਦਾ ਪਰਿਵਾਰ ਪਿਛਲੇ ਲੰਬੇ ਅਰਸੇ ਤੋਂ ਭਾਰਤੀ ਵਾਯੂ ਸੈਨਾ ਕੇਂਦਰ ਹਲਵਾਰਾ ਅਤੇ ਸੁਧਾਰ ਦੇ ਨਜ਼ਦੀਕ ਵਸਦੇ ਹਨ ਅਤੇ ਆਪੋ ਆਪਣੇ ਕੰਮ ਕਰਦੇ ਆ ਰਹੇ ਹਨ। ਨਿਸਾਰ ਖ਼ਾਨ ਦੇ ਭਰਾ ਲੱਲਾ ਮੀਆਂ ਨੇ ਦੱਸਿਆ ਕਿ ਇੱਕ ਮਹੀਨੇ ਪਹਿਲਾਂ ਇਨ੍ਹਾਂ ਤਿੰਨ੍ਹਾ ਮੁਲਜ਼ਮਾਂ ਨੇ ਉੱਤਰ-ਪ੍ਰਦੇਸ਼ ਵਿਚ ਸਥਿਤ ਉਨ੍ਹਾਂ ਦੇ ਪਿੰਡ ਅਹਿਮਦਨਗਰ ਤੋਂ ਉਨ੍ਹਾਂ ਦੀ 22 ਸਾਲਾ ਭੈਣ ਨੂੰ ਭਜਾਕੇ ਲੈ ਗਏ ਸੀ, ਜਿਸ ਕਾਰਨ ਪਿਤਾ ਰੌਨਕ ਅਲੀ ਨੇ ਉਹਦੇ ਨਾਲ ਸਾਰੇ ਰਿਸ਼ਤੇ ਤੋੜ ਲਏ ਸਨ।

ਉਹ ਦੱਸਦੇ ਹਨ ਕਿ ਤਿੰਨੋ ਆਰੋਪੀ ਆਕਾਸ਼, ਯਸ਼ਪਾਲ ਅਤੇ ਸੁਖਬੀਰ ਦੇ ਹੌਸਲੇ ਤਦ ਤੋਂ ਇਨੇ ਬੁਲੰਦ ਹੋ ਗਏ ਹੋ ਗਏ ਸਨ ਕਿ ਉਹ ਸਾਡੇ ਪਰਿਵਾਰ ਨੂੰ ਮਾਰਨ ਦੀਆਂ ਲਗਾਤਾਰ ਧਮਕੀਆਂ ਦੰਦੇ ਆ ਰਹੇ ਸਨ। ਉਹ ਸਾਫ ਕਹਿੰਦੇ ਹਨ, “ਤੁਹਾਡੀ ਧੀ ਤਾਂ ਲੈ ਗਏ, ਹੁਣ ਘਰ ਦੀਆਂ ਹੋਰ ਔਰਤਾਂ ਨੂੰ ਵੀ ਲੈ ਜਾਣਾ ਹੈ।” ਐਤਵਾਰ ਨੂੰ ਮੁਲਜ਼ਮਾਂ ਨੇ ਉਨ੍ਹਾਂ ਦੇ ਵੱਡੇ ਭਰਾ ਨਿਸਾਰ ਦੀ ਰਿਹੜੀ 'ਤੇ ਆ ਕੇ ਉਸਦੀ ਪਤਨੀ ਮਨੀਸ਼ਾ ਬੇਗਮ ਅਤੇ ਬੇਟੀ ਨੂੰ ਚੱਕ ਕੇ ਲਿਜਾਣ ਦੀ ਧਮਕੀ ਦਿੱਤੀ ਅਤੇ ਗਾਲਾਂ ਕੱਢਣ ਲੱਗ ਪਏ। ਨਿਸਾਰ ਵੱਲੋਂ ਵਿਰੋਧ ਕਰਨ 'ਤੇ ਉਨ੍ਹਾਂ ਨੇ ਲਾਠੀਆਂ, ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਨਿਸਾਰ ਖਾਨ ਦੇ ਸਿਰ 'ਚ ਚਾਕੂ ਨਾਲ ਵਾਰ ਕਰ ਕੇ ਉਨ੍ਹਾਂ ਨੇ ਉਸਨੂੰ ਬੇਹੋਸ਼ ਕਰ ਦਿੱਤਾ।

ਲੱਲਾ ਮੀਆਂ ਅਨੁਸਾਰ ਹਮਲੇ ਦੀ ਲਿਖਤੀ ਸ਼ਿਕਾਇਤ ਥਾਣਾ ਸੁਧਾਰ 'ਚ ਦਿੱਤੀ ਗਈ ਹੈ। ਥਾਣਾ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਮੈਡੀਕਲ ਰਿਪੋਰਟ ਆਉਣ ਉਪਰੰਤ ਮੁਲਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੂੰ ਸ਼ੱਕ ਹੈ ਕਿ ਮੁਲਜ਼ਮ ਉੱਤਰ ਪ੍ਰਦੇਸ਼ ਵਾਪਸ ਭੱਜ ਚੁੱਕੇ ਹੋ ਸਕਦੇ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਕਾਬੂ ਕਰ ਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News