ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! BP-ਸ਼ੂਗਰ ਦੀਆਂ ਦਵਾਈਆਂ ਬਾਰੇ ਹੋਸ਼ ਉਡਾਉਣ ਵਾਲਾ ਖ਼ੁਲਾਸਾ, ਫਿਰ ਵੀ...
Tuesday, Apr 28, 2026 - 10:13 AM (IST)
ਲੁਧਿਆਣਾ (ਸਹਿਗਲ) : ਦੇਸ਼ 'ਚ ਕੁੱਝ ਦਿਨ ਪਹਿਲਾਂ ਬੀ. ਪੀ., ਸ਼ੂਗਰ ਸਮੇਤ ਖ਼ਤਰਨਾਕ ਬੀਮਾਰੀਆਂ ਦੀਆਂ ਦਵਾਈਆਂ ਦੇ ਸੈਂਪਲ ਫੇਲ੍ਹ ਹੋਣ ਦੀ ਹੋਸ਼ ਉਡਾ ਦੇਣ ਵਾਲੀ ਗੱਲ ਸਾਹਮਣੇ ਆਈ ਹੈ। ਅਸਲ 'ਚ ਸਿਰਦਰਦ, ਪੇਟ ਦਰਦ, ਬੀ. ਪੀ., ਸ਼ੂਗਰ ਸਮੇਤ 141 ਦਵਾਈਆਂ ਦੇ ਸੈਂਪਲ ਫੇਲ੍ਹ ਹੋ ਗਏ ਹਨ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ 47 ਦਵਾਈਆਂ ਹਿਮਾਚਲ ਪ੍ਰਦੇਸ਼ ਦੇ ਬੱਦੀ, ਬਰੋਟੀਵਾਲਾ, ਨਾਲਾਗੜ੍ਹ, ਕਾਲਾ ਅੰਬ, ਊਨਾ ਤੇ ਸੋਲਨ 'ਚ ਬਣੀਆਂ ਹਨ, ਜਦੋਂ ਕਿ 7 ਦਵਾਈਆਂ ਪੰਜਾਬ ਦੀਆਂ ਵੀ ਸ਼ਾਮਲ ਸਨ।
ਹਿਮਾਚਲ 'ਚ ਅਲਰਟ
ਕੇਂਦਰੀ ਔਸ਼ਧੀ ਮਾਣਕ ਕੰਟਰੋਲ ਸੰਗਠਨ ਦੀ ਜਾਂਚ 'ਚ ਦੇਸ਼ 'ਚ ਬਣੀਆਂ 141 ਦਵਾਈਆਂ ਦੇ ਸੈਂਪਲ ਫੇਲ੍ਹ ਹੋਏ ਹਨ। ਡਰੱਗ ਅਲਰਟ ਦੇ ਮੁਤਾਬਕ ਇਨ੍ਹਾਂ ਦਵਾਈਆਂ ਦੀ ਕੁਆਲਟੀ ਜਾਂਚ ਫੇਲ੍ਹ ਹੋਣ ’ਤੇ ਇਨ੍ਹਾਂ ਨੂੰ ਨਾਟ ਆਫ ਸਟੈਂਡਰਡ ਕੁਆਲਟੀ ਐਲਾਨਿਆ ਗਿਆ ਹੈ। ਹਿਮਾਚਲ ਪ੍ਰਦੇਸ਼ 'ਚ ਬਣੀਆਂ ਦਵਾਈਆਂ ਦੇ 47 ਸੈਂਪਲ ਫੇਲ੍ਹ ਹੋ ਗਏ ਹਨ। ਕੇਂਦਰੀ ਔਸ਼ਧੀ ਮਾਣਕ ਕੰਟਰੋਲ ਸੰਗਠਨ (ਸੀ. ਡੀ. ਐੱਸ. ਸੀ. ਓ.) ਨੇ ਇਸ ਮਹੀਨੇ ਦਾ ਡਰੱਗ ਅਲਰਟ ਜਾਰੀ ਕੀਤਾ ਹੈ। ਕੁੱਝ ਪਾਊਡਰ, ਆਇਰਨ ਤੇ ਵਿਟਾਮਿਨ ਦੀਆਂ ਗੋਲੀਆਂ ਵੀ ਕੁਆਲਟੀ ਪ੍ਰੀਖਣ ਵਿਚ ਫੇਲ੍ਹ ਹੋ ਗਈਆਂ। ਸੀ. ਡੀ. ਐੱਸ. ਸੀ. ਓ. ਦੇ ਡਰੱਗ ਅਲਰਟ ਦੇ ਮੁਤਾਬਕ ਹਿਮਾਚਲ ਤੋਂ ਇਲਾਵਾ ਉੱਤਰਾਖੰਡ ਦੀਆਂ 20, ਗੁਜਰਾਤ ਦੀਆਂ 23, ਪੰਜਾਬ ਦੀਆਂ 7, ਰਾਜਸਥਾਨ ਦੀਆਂ 6, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ ਦੀਆਂ 5-5 ਦਵਾਈਆਂ, ਤਾਮਿਲਨਾਡੂ ਤੇ ਮਹਾਰਾਸ਼ਟਰ ਦੀਆਂ 3-3, ਕੇਰਲ ਪੁਡੂਚੇਰੀ, ਚੇਨਈ, ਜੇ.ਐੈਂਡ ਕੇ, ਤੇਲੰਗਾਨਾ ਦੇ 2-2 ਤੇ ਦੋ ਹੋਰ ਯੂ.ਪੀ., ਸਿੱਕਮ, ਝਾਰਖੰਡ, ਦਿੱਲੀ, ਵੈਸਟ ਬੰਗਾਲ, ਆਂਧਰਾ ਪ੍ਰਦੇਸ਼ ਤੇ ਉੜੀਸਾ ਦਾ 1-1 ਦਵਾ ਦਾ ਸੈਂਪਲ ਫੇਲ੍ਹ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਪੰਜਾਬ 'ਚ ਨਹੀਂ ਕੀਤੀ ਜਾਂਦੀ ਕੁਆਲਟੀ ਦੀ ਪਰਵਾਹ
ਹਿਮਾਚਲ ਪ੍ਰਦੇਸ਼ ਦਾ ਡਰੱਗ ਵਿਭਾਗ ਜਿੱਥੇ ਦਵਾਈਆਂ ਦੀ ਕੁਆਲਟੀ ਵਧਾਉਣ ਲਈ ਰੈਗੁਲਰ ਸੈਂਪਲਿੰਗ ’ਤੇ ਜ਼ੋਰ ਦਿੰਦਾ ਹੈ, ਉੱਥੇ ਪੰਜਾਬ 'ਚ ਡਰੱਗ ਵਿਭਾਗ ਸੁਸਤ ਅਵਸਥਾ 'ਚ ਰਹਿੰਦਾ ਹੈ ਪਰ ਜਾਂਚ ਕਦੇ-ਕਦਾਈਂ ਹੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਇਨ੍ਹਾਂ ਤਾਰੀਖ਼ਾਂ ਨੂੰ ਘਰੋਂ ਨਿਕਲਣ ਤੋਂ...
ਆਰ. ਟੀ. ਆਈ. ਐਕਟੀਵਿਸਟ ਨੇ ਕਰਵਾਈ ਜਾਂਚ ਦੀ ਮੰਗ
ਸ਼ਹਿਰ ਦੇ ਇਕ ਆਰ. ਟੀ. ਆਈ. ਐਕਟੀਵਿਸਟ ਨੇ ਜਤਿੰਦਰ ਸਿੰਘ ਸ਼ੰਟੀ, ਮੈਂਬਰ ਪੰਜਾਬ ਸਟੇਟ ਹਿਊਮਨ ਰਾਇਟਸ ਕਮਿਸ਼ਨ ਨੂੰ ਪੱਤਰ ਲਿਖ ਕੇ ਜ਼ੋਨਲ ਲਾਇਸੈਂਸਿੰਗ ਅਥਾਰਟੀ ਦੇ ਆਫਿਸ ਸਬੰਧੀ ਸ਼ਿਕਾਇਤ ਕੀਤੀ ਹੈ ਕਿ ਉਹ ਆਪਣੇ ਅਧਿਕਾਰ ਖੇਤਰ 'ਚ ਆਉਣ ਵਾਲੀਆਂ ਦਵਾਈਆਂ ਤੇ ਦੂਜੇ ਫਾਰਮਾਸਿਊਟੀਕਲ ਪ੍ਰੋਡਕਟਾਂ ਦੇ ਸਹੀ ਗਿਣਤੀ 'ਚ ਸੈਂਪਲ ਨਹੀਂ ਲੈ ਰਹੇ। ਇਹ ਮਾਮਲਾ ਸਿੱਧੇ ਤੌਰ ’ਤੇ ਸਾਰੇ ਮਰੀਜ਼ਾਂ ਦੀ ਜ਼ਿੰਦਗੀ ਤੇ ਆਜ਼ਾਦੀ ਨਾਲ ਜੁੜਿਆ ਹੈ। ਲੋਕ ਹਿੱਤ 'ਚ ਆਫਿਸ ਆਫ ਦਾ ਜ਼ੋਨਲ ਲਾਇਸੈਂਸਿੰਗ ਅਥਾਰਟੀ, ਲੁਧਿਆਣਾ ਤੋਂ ਡੇਟਾ, ਰਿਪੋਰਟ ਮੰਗੀ ਜਾਵੇ ਕਿ ਪਿਛਲੇ 2 ਸਾਲਾਂ ਵਿਚ ਉਨ੍ਹਾਂ ਨੇ ਦਵਾਈਆਂ ਤੇ ਦੂਜੇ ਫਾਰਮਾਸਿਊਟੀਕਲ ਪ੍ਰੋਡਕਟਾਂ ਦੇ ਕਿੰਨੇ ਸੈਂਪਲ ਲਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
