ਸੜਕ ਹਾਦਸੇ ਵਿੱਚ ਗਰੀਬ ਮਜ਼ਦੂਰ ਦੀ ਮੌਤ

Thursday, Apr 23, 2026 - 10:23 PM (IST)

ਸੜਕ ਹਾਦਸੇ ਵਿੱਚ ਗਰੀਬ ਮਜ਼ਦੂਰ ਦੀ ਮੌਤ

ਮਾਛੀਵਾੜਾ, (ਟੱਕਰ)- ਅੱਜ ਦੇਰ ਰਾਤ ਕਰੀਬ 8:30 ਵਜੇ ਮਾਛੀਵਾੜਾ ਨੇੜੇ ਗੜੀ ਪੁੱਲ 'ਤੇ ਵਾਪਰੇ ਦਰਦਨਾਕ ਹਾਦਸੇ ਵਿੱਚ ਇੱਕ ਗਰੀਬ ਮਜ਼ਦੂਰ ਸਬਕ ਲਾਲ ਸਾਹਨੀ ਉਮਰ 54 ਸਾਲ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਬਕ ਲਾਲ ਸਾਹਨੀ ਸੜਕ ਪਾਰ ਕਰ ਰਿਹਾ ਸੀ ਕਿ ਅਚਾਨਕ ਅਣਪਛਾਤੇ ਵਾਹਨ ਨੇ ਉਸ ਨੂੰ ਫੇਟ ਮਾਰ ਕੇ ਕੁਚਲ ਦਿੱਤਾ। ਇਸ ਹਾਦਸੇ ਵਿੱਚ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। 

ਸਬਕ ਲਾਲ ਸਾਹਨੀ ਪੱਲੇਦਾਰੀ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਮੌਕੇ 'ਤੇ ਪੁੱਜੇ ਸਬ ਇੰਸਪੈਕਟਰ ਪਰਸ਼ੋਤਮ ਲਾਲ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਸੀਸੀਟੀ ਕੈਮਰੇ ਦੀ ਜਾਂਚ ਕਰਕੇ ਅਣਪਛਾਤੇ ਵਾਹਨ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜਤਾ ਗਿਆ ਹੈ ਅਤੇ ਅਣਪਛਾਤੇ ਵਾਹਨ ਖਿਲਾਫ ਮਾਮਲਾ ਦਰਜ ਕਰਨ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।


author

Rakesh

Content Editor

Related News