ਹੋਲੇ-ਮਹੱਲੇ ਮੌਕੇ ਪੁਖਤਾ ਪ੍ਰਬੰਧ ਕਰਨ ਲਈ ਐੱਸ. ਐੱਸ. ਪੀ ਰਾਜਬਚਨ ਸਿੰਘ ਨੂੰ ਕੀਤਾ ਗਿਆ ਸਨਮਾਨਤ

Wednesday, Mar 07, 2018 - 06:44 PM (IST)

ਰੂਪਨਗਰ (ਵਿਜੇ)— ਸ੍ਰੀ ਆਨੰਦਪੁਰ ਸਾਹਿਬ ਵਿਖੇ ਬੀਤੇ ਦਿਨੀਂ ਸਮਾਪਤ ਹੋਏ ਹੋਲੇ-ਮਹੱਲੇ ਦੇ ਕੌਮੀ ਤਿਉਹਾਰ ਦੌਰਾਨ ਕਿਸੇ ਵੀ ਸ਼ਰਧਾਲੂ ਨੂੰ ਕਿਸੇ ਕਿਸਮ ਦੇ ਜਾਮ ਦੀ ਸਮੱਸਿਆ 'ਚ ਨਹੀਂ ਉਲਝਣਾ ਪਿਆ ਅਤੇ ਨਾ ਹੀ ਕਿਸੇ ਸ਼ਰਧਾਲੂ ਨੂੰ ਕੋਈ ਹੋਰ ਸਮੱਸਿਆ ਪੇਸ਼ ਆਈ। ਇਸ ਦੌਰਾਨ ਜ਼ਿਲਾ ਪੁਲਸ ਵੱਲੋਂ ਰਾਜਬਚਨ ਸਿੰਘ ਸੰਧੂ ਜ਼ਿਲਾ ਪੁਲਸ ਕਪਤਾਨ ਵੱਲੋਂ ਸੁਰਖਿਆ ਦੇ ਬੇਹੱਦ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਸ ਦੇ ਮੱਦੇਨਜ਼ਰ ਬੁੱਧਵਾਰ ਸ੍ਰੀ ਆਨੰਦਪੁਰ ਸਾਹਿਬ ਦੇ ਸ਼ੋਸਲ ਵਰਕਰਾਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੌਰਾਨ ਵਧੀਆ ਪ੍ਰਬੰਧਾ ਕਰਨ ਲਈ ਰਾਜ ਬਚਨ ਸਿੰਘ, ਪੀ. ਪੀ. ਐੱਸ, ਸੀਨੀਅਰ ਕਪਤਾਨ ਪੁਲਸ, ਰੂਪਨਗਰ ਨੂੰ ਉਨ੍ਹਾਂ ਦੇ ਦਫਤਰ 'ਚ ਸਨਮਾਨਤ ਕੀਤਾ ਗਿਆ ਹੈ। ਇਸ ਮੌਕੇ ਮੈਡਮ ਸੁਰਜੀਤ ਕੌਰ, ਮਨਦੀਪ ਸਿੰਘ, ਗੁਰਮੀਤ ਸਿੰਘ ਸਰਾਓ, ਬਲਜਿੰਦਰ ਸਿੰਘ, ਅਵਤਾਰ ਸਿੰਘ, ਭੁਪਿੰਦਰ ਸਿੰਘ, ਅਜਮੇਰ ਸਿੰਘ, ਸੁਰਜੀਤ ਸਿੰਘ ਸਰਪੰਚ ਹਰਸਾ ਬੇਲਾ, ਹਰਪਾਲ ਸਿੰਘ ਅਤੇ ਅਨਿਲ ਸ਼ਰਮਾ ਹਾਜ਼ਰ ਸਨ।


Related News