ਫਿਰੋਜ਼ਪੁਰ ਦੇ ਸਰਕਾਰੀ ਸਕੂਲ ਵਿਚ ਹੈਰਾਨ ਕਰਨ ਵਾਲੀ ਘਟਨਾ, ਸਾਰੇ ਪਿੰਡ ਵਿਚ ਪੈ ਗਿਆ ਰੌਲਾ
Monday, Sep 30, 2024 - 06:23 PM (IST)
ਫਿਰੋਜ਼ਪੁਰ : ਫਿਰੋਜ਼ਪੁਰ ਦੇ ਇਕ ਸਕੂਲ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਕਲਾਸ ਵਿਚ ਇਕ ਬੱਚਾ ਸੁੱਤਾ ਰਿਹਾ ਅਤੇ ਅਧਿਆਪਕ ਸਕੂਲ 'ਚ ਤਾਲਾ ਲਗਾ ਕੇ ਘਰ ਚਲੇ ਗਏ। ਛੁੱਟੀ ਤੋਂ ਬਾਅਦ ਜਦੋਂ ਬੱਚਾ ਘਰ ਨਹੀਂ ਆਇਆ ਤਾਂ ਪਰਿਵਾਰਿਕ ਮੈਂਬਰਾਂ ਨੇ ਉਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਬੱਚੇ ਦੇ ਲਾਪਤਾ ਹੋਣ ਦੀ ਖ਼ਬਰ ਤੋਂ ਬਾਅਦ ਪਿੰਡ ਵਿਚ ਭਾਜੜਾਂ ਪੈ ਗਈਆਂ। ਇਸ ਦੌਰਾਨ ਕਿਸੇ ਨੂੰ ਸਕੂਲ ਦੇ ਬੰਦ ਕਮਰੇ ਵਿਚੋਂ ਬੱਚੇ ਦੇ ਰੋਣ ਦੀ ਆਵਾਜ਼ ਆਈ ਤਾਂ ਚਾਬੀ ਮੰਗਵਾ ਕੇ ਬੱਚੇ ਨੂੰ ਬਾਹਰ ਕੱਢਿਆ ਗਿਆ। ਬੱਚਾ ਬੇਹੱਦ ਘਬਰਾਇਆ ਹੋਇਆ ਸੀ। ਇਹ ਘਟਨਾ ਫਿਰੋਜ਼ਪੁਰ ਦੇ ਪਿੰਡ ਮਾਛੀਵਾਲਾ ਕਮਗਰ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਹੈ।
ਇਹ ਵੀ ਪੜ੍ਹੋ : ਬੋਲੀ ਲਾ ਕੇ ਮੁੱਲ ਦੀਆਂ ਸਰਪੰਚੀਆਂ ਖਰੀਦਣ ਵਾਲਿਆਂ ਦੀ ਆਵੇਗੀ ਸ਼ਾਮਤ !
ਦੂਜੇ ਪਾਸੇ ਬੱਚੇ ਦੀ ਦਾਦੀ ਮਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪੋਤਾ ਲਵਪ੍ਰੀਤ ਸਕੂਲ ਤੋਂ ਛੁੱਟੀ ਹੋਣ ਮਗਰੋਂ ਜਦੋਂ ਕਾਫੀ ਦੇਰ ਤਕ ਘਰ ਨਹੀਂ ਪਹੁੰਚਿਆ ਤਾਂ ਉਸ ਦੀ ਭਾਲ ਸ਼ੁਰੂ ਕੀਤੀ ਗਈ। ਉਹ ਪਿੰਡ ਦੇ ਗੁਰਦੁਆਰੇ ਵਿਚ ਪੋਤੇ ਨੂੰ ਦੇਖਣ ਪਹੁੰਚੀ ਉਥੇ ਵੀ ਉਹ ਨਹੀਂ ਸੀ ਤਾਂ ਪਿੰਡ ਦੇ ਘਰ-ਘਰ ਵਿਚ ਬੱਚੇ ਦੀ ਭਾਲ ਕੀਤੀ ਗਈ। ਪਿਤਾ ਗੋਬਿੰਦ ਨੇ ਦੱਸਿਆ ਕਿ ਉਸ ਦੀ ਕਲਾਸ ਵਿਚ ਪੜ੍ਹਨ ਵਾਲੇ ਬੱਚਿਆਂ ਤੋਂ ਪੁੱਛਗਿੱਛ ਕੀਤੀ ਗਈ। ਬੱਚਿਆਂ ਨੇ ਦੱਸਿਆ ਕਿ ਲਵਪ੍ਰੀਤ ਕਲਾਸ ਵਿਚ ਬੈਂਚ 'ਤੇ ਸੁੱਤਾ ਪਿਆ ਸੀ। ਪਿੰਡ ਦੇ ਲੋਕ ਸਕੂਲ ਪਹੁੰਚੇ ਤਾਂ ਕਲਾਸ ਵਿਚ ਸੁੱਤੇ ਬੱਚੇ ਦੀ ਰੋਣ ਦੀ ਆਵਾਜ਼ ਸੁਣੀ।
ਇਹ ਵੀ ਪੜ੍ਹੋ : ਪੰਜਾਬ 'ਚ ਪ੍ਰਾਪਰਟੀ ਟੈਕਸ ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਦੀ ਡੈੱਡਲਾਈਨ ਖ਼ਤਮ
ਬੱਚੇ ਨੂੰ ਕਲਾਸ ਤੋਂ ਬਾਹਰ ਕੱਢਿਆ ਗਿਆ। ਗੋਬਿੰਦ ਨੇ ਦੱਸਿਆ ਕਿ ਉਸ ਦਾ ਪੁੱਤ ਦੂਜੀ ਕਲਾਸ ਵਿਚ ਪੜ੍ਹਦਾ ਹੈ। ਅਧਿਆਪਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਛੁੱਟੀ ਹੋਣ 'ਤੇ ਸਕੂਲ ਦੀ ਹਰ ਕਲਾਸ ਦੀ ਚੈਕਿੰਗ ਕੀਤੀ ਜਾਵੇ। ਇਹ ਅਧਿਆਪਕ ਦੀ ਲਾਪਰਵਾਹੀ ਹੈ, ਲਿਹਾਜ਼ਾ ਸਿੱਖਿਆ ਵਿਭਾਗ ਨੂੰ ਅਧਿਆਪਕ 'ਤੇ ਕਾਰਵਾਈ ਕਰਨੀ ਚਾਹੀਦੀ ਹੈ। ਦੂਜੇ ਪਾਸੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਆਖਣਾ ਹੈ ਕਿ ਫਿਲਹਾਲ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ। ਜੇ ਉਨ੍ਹਾਂ ਕੋਲ ਸ਼ਿਕਾਇਤ ਆਉਂਦੀ ਹੈ ਤਾਂ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਪਿੰਡਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਸਰਕਾਰ ਕੋਲ ਪਹੁੰਚਿਆ ਮਾਮਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8