ਇਸ ਨੂੰ ਕਹਿੰਦੇ ਜੈਸੀ ਕਰਨੀ ਵੈਸੀ ਭਰਨੀ, ਚੋਰੀ ਕਰਨ ਆਏ ਚੋਰ ਨਾਲ ਵਾਪਰ ਗਿਆ ਭਾਣਾ

Wednesday, Oct 02, 2024 - 05:47 PM (IST)

ਇਸ ਨੂੰ ਕਹਿੰਦੇ ਜੈਸੀ ਕਰਨੀ ਵੈਸੀ ਭਰਨੀ, ਚੋਰੀ ਕਰਨ ਆਏ ਚੋਰ ਨਾਲ ਵਾਪਰ ਗਿਆ ਭਾਣਾ

ਅਬੋਹਰ (ਸੁਨੀਲ ਭਾਰਦਵਾਜ) : ਬੀਤੀ ਰਾਤ ਅਬੋਹਰ ਫਾਜ਼ਿਲਕਾ ਰੋਡ 'ਤੇ ਸਥਿਤ ਬੁਰਜਾ ਕਲੋਨੀ 'ਚ ਤਿੰਨ ਚੋਰ ਮੋਬਾਈਲ ਚੋਰੀ ਕਰਨ ਲਈ ਇਕ ਘਰ ਦੀ ਛੱਤ 'ਤੇ ਚੜ੍ਹੇ, ਜਦੋਂ ਪਰਿਵਾਰਕ ਮੈਂਬਰ ਜਾਗ ਗਏ ਤਾਂ ਦੋ ਚੋਰ ਫਰਾਰ ਹੋ ਗਏ ਜਦਕਿ ਉਨ੍ਹਾਂ ਦਾ ਇਕ ਸਾਥੀ ਛੱਤ ਤੋਂ ਛਾਲ ਮਾਰ ਕੇ ਜ਼ਖਮੀ ਹੋ ਗਿਆ। ਕਾਬੂ ਕਰਨ ਤੋਂ ਬਾਅਦ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਦਿੰਦੇ ਹੋਏ ਬੁਰਜਾ ਕਲੋਨੀ ਵਾਸੀ ਰਾਧੇ ਸ਼ਿਆਮ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ਲੜਕੇ ਘਰ ਦੀ ਛੱਤ 'ਤੇ ਸੌਂ ਰਹੇ ਸਨ, ਇਸ ਦੌਰਾਨ ਤਿੰਨ ਨੌਜਵਾਨ ਉਸ ਦਾ ਮੋਬਾਈਲ ਚੋਰੀ ਕਰਨ ਦੀ ਨੀਅਤ ਨਾਲ ਛੱਤ 'ਤੇ ਆ ਗਏ ਅਤੇ ਮੰਜੀ 'ਤੇ ਸੁੱਤੇ ਉਸਦੇ ਬੇਟੇ ਵਰੁਣ ਦਾ ਮੋਬਾਈਲ ਚੋਰੀ ਕਰਨ ਲੱਗੇ ਜਦੋਂ ਵਰੁਣ ਉੱਠਿਆ ਤਾਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ।

ਇਸ ਦੌਰਾਨ ਜਦੋਂ ਉਸ ਦੇ ਪੁੱਤਰ ਨੇ ਰੌਲਾ ਪਾਇਆ ਤਾਂ ਦੋ ਨੌਜਵਾਨ ਭੱਜ ਗਏ ਪਰ ਇਸ ਦੌਰਾਨ ਇਕ ਨੌਜਵਾਨ ਨੇ ਛੱਤ ਤੋਂ ਛਾਲ ਮਾਰ ਦਿੱਤੀ। ਘਰ ਦੇ ਪਿੱਛੇ ਇੱਕ ਖਾਲ੍ਹੀ ਪਲਾਟ ਹੋਣ ਕਾਰਨ ਉਹ ਖਾਲ੍ਹ ਵਿਚ ਡਿੱਗ ਗਿਆ ਜਿਸ ਕਾਰਨ ਉਸ ਦਾ ਸਿਰ ਖਾਲ੍ਹ ਵਿਚ ਵੱਜਣ ਕਾਰਨ ਉਹ ਜ਼ਖ਼ਮੀ ਹੋ ਗਿਆ। ਰਾਧੇ ਸ਼ਿਆਮ ਨੇ ਦੱਸਿਆ ਕਿ ਭੱਜਣ ਵਾਲੇ ਦੋ ਨੌਜਵਾਨਾਂ ਨੇ ਉਸ ਦੇ ਲੜਕੇ ਦਾ ਮੋਬਾਈਲ ਖੋਹ ਲਿਆ ਜਦਕਿ ਜ਼ਖ਼ਮੀ ਨੌਜਵਾਨ ਦੀ ਪਛਾਣ ਸੰਦੀਪ ਕੁਮਾਰ ਵਾਸੀ ਬਟਾਲਾ ਵਜੋਂ ਹੋਈ ਹੈ। ਉਨ੍ਹਾਂ ਪੁਲਸ ਨੂੰ ਸੂਚਨਾ ਦਿੱਤੀ ਅਤੇ ਜ਼ਖਮੀ ਨੌਜਵਾਨ ਨੂੰ ਹਸਪਤਾਲ 'ਚ ਭਰਤੀ ਕਰਵਾਇਆ | ਰਾਧੇ ਸ਼ਿਆਮ ਨੇ ਦੱਸਿਆ ਕਿ ਇਨ੍ਹਾਂ ਚੋਰਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ। ਸੂਚਨਾ ਮਿਲਣ 'ਤੇ ਥਾਣਾ ਸਦਰ ਦੇ ਸਹਾਇਕ ਸਬ ਇੰਸਪੈਕਟਰ ਲੇਖਰਾਜ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਫੜੇ ਗਏ ਨੌਜਵਾਨ ਨੇ ਦੱਸਿਆ ਕਿ ਉਸ ਦੇ ਦੋ ਸਾਥੀ ਜਲਾਲਾਬਾਦ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨਾਲ ਉਹ ਆਇਆ ਸੀ। 


author

Gurminder Singh

Content Editor

Related News