ਮਾਲਵਿੰਦਰ ਸਿੰਘ ਮਾਲੀ ਨੂੰ ਹਸਪਤਾਲ ਲੈ ਕੇ ਪਹੁੰਚੀ ਪੁਲਸ

Monday, Sep 23, 2024 - 01:55 PM (IST)

ਪਟਿਆਲਾ (ਕਵਲਜੀਤ ਕੰਬੋਜ): ਪਿਛਲੇ ਦਿਨੀਂ ਮੋਹਾਲੀ CIA ਸਟਾਫ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮਾਲਵਿੰਦਰ ਸਿੰਘ ਮਾਲੀ ਨੂੰ ਅੱਜ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿਚ ਅੱਖਾਂ ਦੇ ਚੈੱਕ-ਅੱਪ ਲਈ ਲਿਆਂਦਾ ਗਿਆ। ਉਸ ਦੌਰਾਨ ਰਜਿੰਦਰਾ ਹਸਪਤਾਲ ਵਿਚ ਪੁਲਸ ਦਾ ਪਹਿਰਾ ਨਜ਼ਰ ਆਇਆ।

ਇਹ ਖ਼ਬਰ ਵੀ ਪੜ੍ਹੋ - ਪੰਚਾਇਤੀ ਚੋਣਾਂ ਤੋਂ ਪਹਿਲਾਂ CM ਮਾਨ ਦੀ ਚੇਤਾਵਨੀ, ਕਿਹਾ- "ਕਿਸੇ ਭੁਲੇਖੇ 'ਚ ਨਾ ਰਹੀਓ"

ਤਕਰੀਬਨ 1 ਘੰਟੇ ਦੇ ਸਮੇਂ ਅੰਦਰ ਮਾਲਵਿੰਦਰ ਸਿੰਘ ਮਾਲੀ ਦੀ ਅੱਖਾਂ ਦਾ ਚੈੱਕ-ਅੱਪ ਕਰਵਾ ਕੇ ਪੁਲਸ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ। ਇਸ ਮੌਕੇ ਮਾਲਵਿੰਦਰ ਸਿੰਘ ਮਾਲੀ ਦੇ ਭਰਾ ਰਣਜੀਤ ਸਿੰਘ ਮਾਲੀ ਨੇ ਕਿਹਾ ਕਿ ਪੁਲਸ ਮਾਲਵਿੰਦਰ ਨੂੰ ਅੱਖਾਂ ਦੇ ਚੈੱਕ-ਅੱਪ ਲਈ ਰਜਿੰਦਰਾ ਹਸਪਤਾਲ ਲਿਆਂਦਾ ਗਿਆ ਸੀ। ਇਸ ਦੌਰਾਨ ਪਰਿਵਾਰ ਨੂੰ ਉਨ੍ਹਾਂ ਨਾਲ ਮਿਲਣ ਤਕ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਮਾਲਵਿੰਦਰ ਮਾਲੀ ਦਾ ਅੱਖਾਂ ਦਾ ਇਲਾਜ ਸੁਹਾਨਾ ਤੋਂ ਚਲਦਾ ਹੈ, ਪਰ ਅੱਜ ਪੁਲਸ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ ਲੈ ਕੇ ਆਈ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News