ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅੱਜ ਆਉਣਗੇ ਭਾਰਤ, ਪੜ੍ਹੋ 25 ਜੂਨ ਦੀਆਂ ਖਾਸ ਖਬਰਾਂ

06/25/2019 2:10:05 AM

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅੱਜ ਭਾਰਤੀ ਦੌਰੇ ਦੌਰਾਨ ਦਿੱਲੀ ਆ ਰਹੇ ਹਨ। ਇਸ ਦੌਰਾਨ ਉਹ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਮੁਲਾਕਾਤ ਕਰਨ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲਣਗੇ। ਦੋਵੇਂ ਮੰਤਰੀ ਦੋਹਾਂ ਦੇਸ਼ਾਂ 'ਚ ਹੋਰ ਮਜ਼ਬੂਤ ਸਬੰਧ ਬਣਾਉਣ ਲਈ ਗੱਲਬਾਤ ਕਰਨਗੇ।

PunjabKesari 

ਅੱਜ ਸ਼ੁਰੂ ਹੋਵੇਗੀ ਰਿਵੋਲਟ RV400 ਇਲੈਕਟ੍ਰਿਕ ਬਾਈਕ ਦੀ ਪ੍ਰੀ-ਬੁਕਿੰਗ
ਰਿਵੋਲਟ ਇੰਟੇਲੀਕਾਪ ਨੇ ਹਾਲ ਹੀ 'ਚ ਆਪਣੀ ਪਹਿਲੀ ਇਲੈਕਟ੍ਰਿਕ ਮੋਟਰਸਾਈਕਲ RV400 ਤੋਂ ਪਰਦਾ ਹਟਾ ਦਿੱਤਾ ਹੈ। ਹੁਣ ਕੰਪਨੀ ਨੇ ਇਸ ਮੋਟਰਸਾਈਕਲ ਲਈ ਬੁਕਿੰਗ ਦੀ ਤਾਰੀਕ ਸਾਂਝੀ ਕਰ ਦਿੱਤੀ ਹੈ। ਕੰਪਨੀ ਨੇ ਇਹ ਐਲਾਨ ਵੀ ਕਰ ਦਿੱਤਾ ਹੈ ਕਿ ਇਸ ਇਲੈਕਟ੍ਰਿਕ ਮੋਟਰਸਾਈਕਲ ਨੂੰ ਜੁਲਾਈ 2019 ਭਾਵ ਅਗਲੇ ਮਹੀਨੇ ਲਾਂਚ ਕੀਤਾ ਜਾਵੇਗਾ। ਰਿਵੋਲਟ RV400  ਨੂੰ ਸਿਰਫ 1000 ਰੁਪਏ 'ਚ ਬੁੱਕ ਕੀਤਾ ਜਾ ਸਕਦਾ ਹੈ ਅਤੇ 25 ਜੂਨ 2019 ਤੋਂ ਇਸ ਦੀ ਪ੍ਰੀ-ਬੁਕਿੰਗ ਸ਼ੁਰੂ ਕੀਤੀ ਜਾਵੇਗੀ।

PunjabKesari

ਅੱਜ ਤੋਂ 12 ਜੁਲਾਈ ਤਕ ਇਹ ਟਰੇਨਾਂ ਰੱਦ
ਭਾਰਤੀ ਰੇਲਵੇ ਵਲੋਂ ਕੁੱਝ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ। ਜਿਨ੍ਹਾਂ 'ਚ ਟਰੇਨ ਨੰਬਰ 12419/12420 ਲਖਨਊਂ-ਨਵੀਂ ਦਿੱਲੀ ਗੋਮਤੀ ਐਕਸਪ੍ਰੈਸ,  13119/13120 ਸਿਆਲਦ-ਦਿੱਲੀ ਐਕਸਪ੍ਰੈਸ, 14003/14004 ਮਾਲਦਾ ਟਾਊਨ-ਆਨੰਦ ਵਿਹਾਰ ਐਕਸਪ੍ਰੈਸ,14522/14523 ਬਰੌਨੀ-ਅੰਬਾਲਾ ਹਰਿਹਰ ਐਕਸਪ੍ਰੈਸ,14307/14308 ਬਰੇਲੀ-ਪ੍ਰਿਯਾਗ ਐਕਸਪ੍ਰੈਸ,51813/51814 ਲਖਨਊ-ਵਾਰਾਨਸੀ ਪੈਸੇਂਜਰ,54281/54282 ਸੁਲਤਾਨਪੁਰ-ਲਖਨਊਂ ਪੈਸੇਂਜਰ,54283/54284 ਸੁਲਤਾਨਪੁਰ-ਲਖਨਊ ਪੈਸੇਂਜਰ,54293/54294 ਪ੍ਰਤਾਪਗੜ-ਲਖਨਊ ਪੈਸੇਂਜਰ,54377/54378 ਪ੍ਰਿਯਾਗ-ਬਰੇਲੀ 
ਪੈਸੇਂਜਰ,64208/64209 ਕਾਨਪੁਰ-ਲਖਨਊ ਮੇਮੂ,64221/64222 ਲਖਨਊ-ਸ਼ਾਹਜਹਾਂਪੁਰ ਮੇਮੂ, 64235/64236 ਬਾਰਾਬੰਕੀ-ਕਾਨਪੁਰ ਮੇਮੂ ਤੇ 54201 ਲਖਨਊ-ਰਹੀਮਾਬਾਦ ਪੈਸੇਂਜਰ ਰੱਦ ਹਨ।

 

PunjabKesari

ਮਦਨਲਾਲ ਸੈਨੀ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ
ਭਾਰਤੀ ਜਨਤਾ ਪਾਰਟੀ ਦੇ ਰਾਜਸਥਾਨ ਸੂਬਾ ਪ੍ਰਧਾਨ ਮਦਨ ਲਾਲ ਸੈਨੀ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਦਿੱਲੀ ਸਥਿਤ ਐਮਸ 'ਚ ਅੰਤਿਮ ਸਾਹ ਲਿਆ। ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਮਦਨ ਲਾਲ ਸੈਨੀ ਨੂੰ ਰਾਤ ਵੇਲੇ ਜੈਪੁਰ ਲੈ ਜਾਇਆ ਜਾਵੇਗਾ। ਲੋਕਾਂ ਨੂੰ ਸੈਨੀ ਦੇ ਅੰਤਿਮ ਦਰਸ਼ਨ ਦੇਣ ਲਈ ਸਵੇਰੇ 7.30-10 ਵਜੇ ਤਕ ਭਾਜਪਾ ਕਾਰਜਕਾਲ 'ਚ ਰੱਖਿਆ ਜਾਵੇਗਾ ਅਤੇ ਮੰਗਲਵਾਰ ਦੁਪਹਿਰ 3 ਵਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ।

PunjabKesari

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਇੰਗਲੈਂਡ ਬਨਾਮ ਆਸਟਰੇਲੀਆ (ਵਿਸ਼ਵ ਕੱਪ-2019)

PunjabKesari

ਫੁੱਟਬਾਲ : ਯੂ. ਈ. ਐੱਫ. ਏ. ਯੂਰਪੀਅਨ ਕੁਆਲੀਫਾਇਰ-2019
ਗੋਲਫ : ਬੀ. ਐੱਮ. ਡਬਲਯੂ. ਇੰਟਰਨੈਸ਼ਨਲ ਓਪਨ-2019 


Related News