ਲੁਧਿਆਣੇ ਦੀ ਕੁੜੀ ਨੂੰ ਜਲੰਧਰ ਦੇ ਮਸ਼ਹੂਰ ਹੋਟਲ 'ਚ ਇਸ ਹਾਲ 'ਚ ਵੇਖ ਪੁਲਸ ਦੇ ਉੱਡੇ ਹੋਸ਼
Monday, Aug 10, 2026 - 04:50 PM (IST)
ਜਲੰਧਰ (ਸੋਨੂੰ)- ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਨੇੜੇ ਸਥਿਤ ਰਾਇਲ ਹੋਟਲ ਦੇ ਇਕ ਕਮਰੇ 'ਚੋਂ ਇਕ ਕੁੜੀ ਦੀ ਲਾਸ਼ ਬਰਾਮਦ ਹੋਣ ਕਾਰਨ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ ਲੜਕੀ ਪਿਛਲੇ ਦੋ ਦਿਨਾਂ ਤੋਂ ਕਮਰਾ ਨੰਬਰ 102 'ਚ ਰੁਕੀ ਹੋਈ ਸੀ। ਹੋਟਲ ਸਟਾਫ਼ ਨੇ ਸੋਮਵਾਰ ਸਵੇਰੇ 7 ਵਜੇ ਦੇ ਕਰੀਬ ਕਮਰੇ ਵਿੱਚ ਕੁੜੀ ਨੂੰ ਮ੍ਰਿਤਕ ਪਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ।

ਮੁੱਢਲੀ ਜਾਂਚ 'ਚ ਕੁੜੀ ਦੀ ਪਛਾਣ ਯੋਤਿਕਾ (20) ਵਜੋਂ ਹੋਈ ਹੈ, ਜੋਕਿ ਲੁਧਿਆਣਾ ਦੀ ਰਹਿਣ ਵਾਲੀ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ 3 ਦੇ ਐੱਸ. ਐੱਚ. ਓ. ਜਤਿੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਨੇੜੇ ਰਾਇਲ ਹੋਟਲ 'ਚ ਇਕ ਕੁੜੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪਹੁੰਚੇ ਅਤੇ ਨੌਜਵਾਨ ਔਰਤ ਦੀ ਲਾਸ਼ ਬਿਸਤਰੇ 'ਤੇ ਬੈੱਡ 'ਤੇ ਵੇਖੀ।

ਇਹ ਵੀ ਪੜ੍ਹੋ: ਜਲੰਧਰ 'ਚ ਸ਼ਰੇਆਮ ਚੱਲੀਆਂ ਗੋਲ਼ੀਆਂ! ਡਿਲਿਵਰੀ ਬੁਆਏ ਦਾ ਹੋਇਆ ਗਿਆ ਵਿਵਾਦ
ਕੁੜੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁੜੀ 8 ਤਾਰੀਖ਼ ਨੂੰ ਹੋਟਲ 'ਚ ਰੁਕੀ ਸੀ। ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਮਿਲਣ 'ਤੇ ਅਗਲੀ ਕਾਰਵਾਈ ਕਰੇਗੀ। ਇਹ ਵੀ ਪਤਾ ਲੱਗਾ ਹੈ ਕਿ ਕੁੜੀ ਕਿਸੇ ਵਿਸ਼ੂ ਉਰਫ਼ ਚਿੰਟੂ ਨਾਂ ਦੇ ਨੌਜਵਾਨ ਨੂੰ ਮਿਲਣ ਆਈ ਸੀ। ਪੁਲਸ ਉਸ ਦੀ ਪਛਾਣ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਾਂਚ ਦੌਰਾਨ ਪੁਲਸ ਨੂੰ ਕੁੜੀ ਦੇ ਕਮਰੇ ਵਿਚੋਂ ਲਾਲ ਰੰਕ ਦਾ ਸੂਟਕੇਸ ਵੀ ਮਿਲਿਆ ਹੈ, ਜੋਕਿ ਖਾਲੀ ਸੀ। ਕਮਰੇ ਵਿਚ ਸਾਰਾ ਸਾਮਾਨ ਵੀ ਖਿਲਰਿਆ ਪਿਆ ਸੀ। ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕੁੜੀ ਨੂੰ ਮਿਲਣ ਲਈ ਚਿੰਟੂ ਨਾਂ ਦਾ ਮੁੰਡਾ ਲਗਾਤਾਰ ਦੋ ਦਿਨਾਂ ਤੋਂ ਹੋਟਲ ਵਿਚ ਆ ਰਿਹਾ ਸੀ। ਉਕਤ ਦੋ ਨੌਜਵਾਨ ਕਰੀਬ 3 ਘੰਟੇ ਕੁੜੀ ਨਾਲ ਕਮਰੇ ਵਿਚ ਰੁਕਦਾ ਸੀ ਅਤੇ ਫਿਰ ਚਲਾ ਜਾਂਦਾ ਸੀ।


ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ! ਘਰ 'ਤੇ ਚੱਲੀਆਂ ਗੋਲ਼ੀਆਂ, ਭੰਨੇ ਗੱਡੀ ਦੇ ਸ਼ੀਸ਼ੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
