ਲੁਧਿਆਣਾ ''ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

Tuesday, Aug 04, 2026 - 05:19 PM (IST)

ਲੁਧਿਆਣਾ ''ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

ਹੰਬੜਾਂ (ਸਤਨਾਮ)- ਸਥਾਨਕ ਕਸਬੇ ਅੰਦਰ ਸਥਿਤ ਕਲੋਨੀਆਂ ਵਿਖੇ ਇਕ ਨੌਜਵਾਨ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਨੌਜਵਾਨ ਗੁਰਪ੍ਰੀਤ ਸਿੰਘ ਉਰਫ ਬੂਟਾ ਪੁੱਤਰ ਚਰਨਜੀਤ ਸਿੰਘ ਨਸ਼ੇ ਦੀ ਓਵਰਡੋਜ਼ ਕਾਰਨ ਖੇਤਾਂ ਵਿਚ ਡਿੱਗ ਪਿਆ ਜੋ ਕਿ ਚਾਰ ਪੰਜ ਘੰਟੇ ਖੇਤ ਵਿਚ ਹੀ ਪਿਆ ਰਿਹਾ ਤੇ ਸ਼ਾਮ ਸਮੇਂ ਪਿੰਡ ਵਾਸੀਆਂ ਨੂੰ ਪਤਾ ਲੱਗਣ ’ਤੇ ਉਸ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।

ਨੌਜਵਾਨ ਦਾ ਹੰਬੜਾਂ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਭਾਜਪਾ ਮਹਿਲਾ ਆਗੂ ਬੀਬੀ ਪਰਮਿੰਦਰ ਕੌਰ ਤੇ ਹੋਰ ਬੀਬੀਆਂ ਨੇ ਕਿਹਾ ਕਿ ਪਿੰਡ ਦੇ ਮੁਹੱਲਿਆਂ ਵਿਚ ਹੋਰ ਵੀ ਨੌਜਵਾਨ ਨਸ਼ਾ ਸਮੱਗਲਰਾਂ ਦੀ ਲਪੇਟ ਵਿਚ ਆਏ ਹੋਏ ਹਨ। ਪੁਲਸ ਚੌਂਕੀ ਹੰਬੜਾਂ ਦੇ ਮੁੱਖੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਮੌਤ ਦੇ ਕਾਰਨਾਂ ਦੀ ਜਾਣਕਾਰੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ।


author

Anmol Tagra

Content Editor

Related News