BIG BREAKING: ਪੰਜਾਬ ''ਚ ED ਦੀ RAID

Tuesday, Aug 04, 2026 - 04:07 PM (IST)

BIG BREAKING: ਪੰਜਾਬ ''ਚ ED ਦੀ RAID

ਲੁਧਿਆਣਾ (ਸੇਠੀ): ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਅੱਜ ਚੰਡੀਗੜ੍ਹ ਤੇ ਲੁਧਿਆਣਾ ਵਿਚ ਇੱਕੋ ਵੇਲੇ ਕਾਰਵਾਈ ਕਰਦਿਆਂ ਕਈ ਥਾਵਾਂ 'ਤੇ ਦਸਤਾਵੇਜ਼ਾਂ ਤੇ ਸਰਕਾਰੀ ਰਿਕਾਰਡ ਦੀ ਡੂੰਘਾਈ ਨਾਲ ਜਾਂਚ ਕੀਤੀ। ਸੂਤਰਾਂ ਮੁਤਾਬਕ, ਈ. ਡੀ. ਦੀਆਂ ਟੀਮਾਂ ਅੱਜ ਸਵੇਰੇ ਉਦਯੋਗ ਭਵਨ, ਚੰਡੀਗੜ੍ਹ ਪਹੁੰਚੀਆਂ, ਜਿੱਥੇ ਅਫ਼ਸਰਾਂ ਨੇ ਵੱਖ-ਵੱਖ ਫ਼ਾਈਲਾਂ ਤੇ ਰਿਕਾਰਡ ਦੀ ਜਾਂਚ ਸ਼ੁਰੂ ਕੀਤੀ। ਇਸ ਦੇ ਨਾਲ ਹੀ ਲੁਧਿਆਣਾ ਵਿਚ ਵੀ ਈ. ਡੀ. ਦੇ ਅਧਿਕਾਰੀ ਸਬੰਧਤ ਦਸਤਾਵੇਜ਼ਾਂ ਤੇ ਹੋਰ ਮਹੱਤਵਪੂਰਨ ਰਿਕਾਰਡ ਦੀ ਪੜਤਾਲ ਵਿਚ ਜੁਟੇ ਰਹੇ। 

ਸੂਤਰਾਂ ਮੁਤਾਬਕ, ਇਹ ਕਾਰਵਾਈ ਪੀ. ਐੱਸ. ਆਈ. ਈ. ਸੀ. (ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ) ਨਾਲ ਜੁੜੇ ਉਦਯੋਗਿਕ ਪਲਾਟ ਵੰਡ ਤੇ ਖ਼ਰੀਦੋ-ਫਰੋਖਤ ਦੇ ਮਾਮਲੇ ਨਾਲ ਸਬੰਧਤ ਜਾਂਚ ਦਾ ਹਿੱਸਾ ਮੰਨੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਾਡਲ ਟਾਊਨ ਨਿਵਾਸੀ ਅਵਤਾਰ ਸਿੰਘ ਦੀ ਭੂਮਿਕਾ ਮੋਹਾਲੀ ਸਥਿਤ ਇਕ ਉਦਯੋਗਿਕ ਪਲਾਟ ਦੀ ਖਰੀਦੋ-ਫ਼ਰੋਖਤ ਵਿਚ ਕਥਿਤ ਤੌਰ 'ਤੇ ਬਿਚੋਲੀਏ ਦੇ ਰੂਪ ਵਿਚ ਸਾਹਮਣੇ ਆਈ ਹੈ, ਜਿਸ ਦੀ ਜਾਂਚ ਈ. ਡੀ. ਵੱਲੋਂ ਕੀਤੀ ਜਾ ਰਹੀ ਹੈ। 

ਹਾਲਾਂਕਿ, ਈ. ਡੀ. ਨੇ ਅਜੇ ਤਕ ਇਸ ਕਾਰਵਾਈ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ। ਇਹ ਵੀ ਸਪਸ਼ਟ ਨਹੀਂ ਕੀਤਾ ਗਿਆ ਹੈ ਕਿ ਕਿਹੜੀ ਵਿਸ਼ੇਸ਼ ਸ਼ਿਕਾਇਤ, ਮਾਮਲੇ ਜਾਂ ਜਾਂਚ ਦੇ ਅਧਾਰ 'ਤੇ ਚੰਡੀਗੜ੍ਹ ਤੇ ਲੁਧਿਆਣਾ ਵਿਚ ਇੱਕੋ ਵੇਲੇ ਕਾਰਵਾਈ ਕੀਤੀ ਗਈ। ਜਾਂਚ ਏਜੰਸੀਆਂ ਫ਼ਿਲਹਾਲ ਦਸਤਾਵੇਜ਼ਾਂ ਤੇ ਰਿਕਾਰਡ ਦੀ ਪੜਤਾਲ ਕਰ ਰਹੀਆਂ ਹਨ ਤੇ ਮਾਮਲੇ ਨਾਲ ਜੁੜੇ ਹੋਰ ਪਹਿਲੂਆਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। 


author

Anmol Tagra

Content Editor

Related News