BOYFRIEND ਦੇ ਦੋਸਤ ਨੇ ਕੁੜੀ ਨੂੰ ਕੋਲਡ ਡ੍ਰਿੰਕ ਪਿਲਾ ਕੇ ਕੀਤਾ ਜਬਰ-ਜ਼ਿਨਾਹ! ਫ਼ਿਰ ਅਸ਼ਲੀਲ ਵੀਡੀਓ ਬਣਾ...

Wednesday, Aug 05, 2026 - 04:00 PM (IST)

BOYFRIEND ਦੇ ਦੋਸਤ ਨੇ ਕੁੜੀ ਨੂੰ ਕੋਲਡ ਡ੍ਰਿੰਕ ਪਿਲਾ ਕੇ ਕੀਤਾ ਜਬਰ-ਜ਼ਿਨਾਹ! ਫ਼ਿਰ ਅਸ਼ਲੀਲ ਵੀਡੀਓ ਬਣਾ...

ਲੁਧਿਆਣਾ (ਰਾਜ)- ਚੰਡੀਗੜ੍ਹ ’ਚ ਪੜ੍ਹਾਈ ਕਰ ਰਹੀ ਇਕ ਵਿਦਿਆਰਥਣ ਨਾਲ ਉਸ ਦੇ ਬੁਆਏਫ੍ਰੈਂਡ ਦੇ ਹੀ ਦੋਸਤ ਵੱਲੋਂ ਲੁਧਿਆਣਾ ਦੇ ਇਕ ਹੋਟਲ ’ਚ ਨਸ਼ੀਲਾ ਪਦਾਰਥ ਪਿਲਾ ਕੇ ਜਬਰ-ਜ਼ਨਾਹ ਕਰਨ ਤੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਮੁਲਜ਼ਮ ਨੂੰ ਆਪਣਾ ਭਰਾ ਮੰਨਦੀ ਸੀ। ਮੁਲਜ਼ਮ ਨੇ ਵਿਦਿਆਰਥਣ ਨੂੰ ਉਸ ਦੇ ਬੁਆਏਫ੍ਰੈਂਡ ਦੇ ਹੋਰ ਕੁੜੀਆਂ ਨਾਲ ਨਾਜਾਇਜ਼ ਸਬੰਧ ਹੋਣ ਦਾ ਝੂਠਾ ਝਾਂਸਾ ਦੇ ਕੇ ਤੇ ਸਬੂਤ ਦੇਣ ਦੇ ਬਹਾਨੇ ਲੁਧਿਆਣਾ ਬੁਲਾਇਆ ਸੀ। ਚੰਡੀਗੜ੍ਹ ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਚੰਡੀਗੜ੍ਹ ’ਚ ਜ਼ੀਰੋ ਐੱਫ਼.ਆਈ.ਆਰ. ਦਰਜ ਕਰ ਕੇ ਮਾਮਲਾ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ-5 ’ਚ ਟਰਾਂਸਫ਼ਰ ਕੀਤਾ ਗਿਆ ਹੈ।

ਪੀੜਤਾ ਚੰਡੀਗੜ੍ਹ ’ਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ ਤੇ ਇਕ ਪ੍ਰੋਫ਼ੈਸ਼ਨਲ ਕੋਰਸ ਕਰ ਰਹੀ ਹੈ। ਪਿਛਲੇ 2 ਸਾਲਾਂ ਤੋਂ ਉਸ ਦੀ ਇਕ ਨੌਜਵਾਨ ਨਾਲ ਦੋਸਤੀ ਸੀ ਤੇ ਦੋਵਾਂ ਦੇ ਪਰਿਵਾਰ ਉਨ੍ਹਾਂ ਦੇ ਵਿਆਹ ਲਈ ਵੀ ਰਾਜ਼ੀ ਹੋ ਚੁੱਕੇ ਸਨ। ਮੁਲਜ਼ਮ ਮਹਿਕ ਪੀੜਤਾ ਦੇ ਬੁਆਏਫ੍ਰੈਂਡ ਦਾ ਦੋਸਤ ਸੀ, ਜੋ ਅਕਸਰ ਪੀੜਤਾਂ ਨੂੰ ਉਸ ਦੇ ਇੰਸਟੀਚਿਊਟ ਤੋਂ ਲਿਆਉਣ-ਛੱਡਣ ਵੀ ਜਾਇਆ ਕਰਦਾ ਸੀ।

ਪੀੜਤਾਂ ਉਸ ਨੂੰ ਆਪਣੇ ਭਰਾ ਦੀ ਤਰ੍ਹਾਂ ਮੰਨਦੀ ਸੀ। ਹਾਲਾਂਕਿ ਮੁਲਜ਼ਮ ਮਹਿਕ ਆਪਣੇ ਦੋਸਤ ਤੋਂ ਖਾਰ ਖਾਂਦਾ ਸੀ ਤੇ ਵਿਦਿਆਰਥਣ ਨੂੰ ਵਾਰ-ਵਾਰ ਉਸ ਦੇ ਖ਼ਿਲਾਫ਼ ਭੜਕਾਉਂਦਾ ਰਹਿੰਦਾ ਸੀ ਕਿ ਉਸ ਦੇ ਹੋਰ ਕੁੜੀਆਂ ਨਾਲ ਵੀ ਸਬੰਧ ਹਨ। ਨਵੰਬਰ 2025 ’ਚ ਜਦੋਂ ਵਿਦਿਆਰਥਣ ਲੁਧਿਆਣਾ ’ਚ ਆਪਣੇ ਰਿਸ਼ਤੇਦਾਰਾਂ ਦੇ ਘਰ ਆਈ ਤਾਂ ਮੁਲਜ਼ਮ ਮਹਿਕ ਨੇ ਉਸ ਨੂੰ ਫ਼ੋਨ ਕਰ ਕੇ ਕਿਹਾ ਕਿ ਉਹ ਉਸ ਨੂੰ ਉਨ੍ਹਾਂ ਕੁੜੀਆਂ ਨਾਲ ਮਿਲਾਏਗਾ, ਜਿਨ੍ਹਾਂ ਨਾਲ ਉਸ ਦੇ ਬੁਆਏਫ੍ਰੈਂਡ ਦੇ ਸਬੰਧ ਹਨ।

ਮੁਲਜ਼ਮ ਨੇ ਉਸ ਨੂੰ ਬੱਸ ਸਟੈਂਡ ਨੇੜੇ ਸਥਿਤ ਇਕ ਹੋਟਲ ’ਚ ਬੁਲਾਇਆ। ਵਿਦਿਆਰਥਣ ਜਦੋਂ ਉੱਥੇ ਪਹੁੰਚੀ ਤਾਂ ਕਮਰੇ ’ਚ ਕੋਈ ਕੁੜੀ ਨਹੀਂ ਸੀ। ਜਦੋਂ ਉਸ ਨੇ ਵਾਪਸ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਉਸ ਨੂੰ ਥੋੜ੍ਹਾ ਰੁਕਣ ਲਈ ਕਿਹਾ ਤੇ ਪੀਣ ਲਈ ਕੋਲਡ ਡ੍ਰਿੰਕ ਦਿੱਤੀ। ਕੋਲਡ ਡ੍ਰਿੰਕ ਪੀਂਦੇ ਹੀ ਵਿਦਿਆਰਥਣ ਬੇਹੋਸ਼ ਹੋ ਗਈ।

ਹੋਸ਼ ਆਉਣ ’ਤੇ ਪੀੜਤਾ ਨੂੰ ਅਹਿਸਾਸ ਹੋਇਆ ਕਿ ਮੁਲਜ਼ਮ ਮਹਿਕ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਹੈ। ਜਦੋਂ ਪੀੜਤਾਂ ਨੇ ਪੁਲਸ ਕੋਲ ਜਾਣ ਦੀ ਗੱਲ ਕਹੀ ਤਾਂ ਮੁਲਜ਼ਮ ਨੇ ਉਸ ਨੂੰ ਜਾਨੋਂ ਮਾਰਨ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਕਾਫ਼ੀ ਹਿੰਮਤ ਜੁਟਾਉਣ ਤੋਂ ਬਾਅਦ ਪੀੜਤਾਂ ਨੇ ਪੂਰੀ ਗੱਲ ਆਪਣੇ ਬੁਆਏਫ੍ਰੈਂਡ ਨੂੰ ਦੱਸੀ ਤੇ ਦੋਵਾਂ ਨੇ ਚੰਡੀਗੜ੍ਹ ਐੱਸ.ਐੱਸ.ਪੀ. ਦੇ ਸਾਹਮਣੇ ਪੇਸ਼ ਹੋ ਕੇ ਲਿਖਤੀ ਸ਼ਿਕਾਇਤ ਦਰਜ ਕਰਵਾਈ। ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੋਗਾ ਨਿਵਾਸੀ ਮੁਲਜ਼ਮ ਮਹਿਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Anmol Tagra

Content Editor

Related News