ਰਾਜਾ ਵੜਿੰਗ ਦੀ ਮੀਟਿੰਗ ''ਚ ਜ਼ਬਰਦਸਤ ਹੰਗਾਮਾ! ਚੰਨੀ ਤੋਂ ਬਾਅਦ ਹੁਣ ਇਸ ਆਗੂ ਦੇ ਲੱਗੇ ਨਾਅਰੇ
Thursday, Aug 06, 2026 - 01:08 PM (IST)
ਲੁਧਿਆਣਾ (ਹਿਤੇਸ਼/ਰਿੰਕੂ): ਪੰਜਾਬ ਕਾਂਗਰਸ ਦੀ ਬਗਾਵਤ ਭੂਪੇਸ਼ ਬਘੇਲ ਦੇ ਕੰਟਰੋਲ ਤੋਂ ਬਾਹਰ ਹੋ ਗਈ ਹੈ। ਵੀਰਵਾਰ ਨੂੰ ਰਾਜਾ ਵੜਿੰਗ ਤੇ ਭੂਪੇਸ਼ ਬਘੇਲ ਦੀ ਵਰਕਰਾਂ ਨਾਲ ਮੀਟਿੰਗ ਦੌਰਾਨ ਪੰਜਾਬ ਦੇ ਬਾਕੀ ਹਿੱਸਿਆਂ ਦੀ ਤਰ੍ਹਾਂ ਲੁਧਿਆਣਾ ਵਿਚ ਵੀ ਜ਼ਬਰਦਸਤ ਹੰਗਾਮਾ ਹੋ ਗਿਆ। ਗੁਰੂ ਨਾਨਕ ਦੇਵ ਭਵਨ ਵਿਚ ਹੋਏ ਪ੍ਰੋਗਰਾਮ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਨਾਅਰੇ ਲੱਗੇ।
ਨਾਅਰੇ ਲਾਉਣ ਵਾਲਿਆਂ ਵਿਚ ਮੁੱਖ ਤੌਰ 'ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਮਰਥਕ ਕੌਂਸਲਰ, ਵਾਰਡ ਇੰਚਾਰਜ, ਬਲਾਕ ਪ੍ਰਧਾਨ ਤੇ ਹੋਰ ਅਹੁਦੇਦਾਰ ਸ਼ਾਮਲ ਸਨ। ਉਨ੍ਹਾਂ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਨਾਲ-ਨਾਲ ਆਸ਼ੂ ਦੇ ਹੱਕ ਵਿਚ ਵੀ ਨਾਅਰੇ ਲਗਾਏ ਗਏ। ਇਸ ਦੇ ਪਲਟਵਾਰ ਦੇ ਤੌਰ 'ਤੇ ਰਾਜਾ ਵੜਿੰਗ ਦੇ ਸਮਰਥਕਾਂ ਵੱਲੋਂ ਵੀ ਉਨ੍ਹਾਂ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ ਗਈ। ਦੋਹਾਂ ਪਾਸਿਓਂ ਨਾਅਰੇਬਾਜ਼ੀ ਹੋਣ ਕਾਰਨ ਕਈ ਵਾਰ ਟਕਰਾਅ ਦਾ ਮਾਹੌਲ ਵੀ ਬਣ ਗਿਆ।
ਇਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਨਾਅਰੇ ਲਾਉਣ ਵਾਲਿਆਂ ਨੂੰ ਰੋਕਿਆ ਤੇ ਉਨ੍ਹਾਂ ਨੂੰ ਆਰ. ਐੱਸ. ਐੱਸ. ਦੇ ਚਮਚੇ ਦੱਸਦਿਆਂ 'ਗੋ ਬੈਕ' ਦੇ ਨਾਅਰੇ ਲਗਾਏ। ਉਨ੍ਹਾਂ ਨੇ ਚੰਨੀ ਤੇ ਆਸ਼ੂ ਦੇ ਨਾਅਰੇ ਲਗਾਉਣ ਵਾਲਿਆਂ ਨੂੰ ਸਾਫ਼ ਕਹਿ ਦਿੱਤਾ ਕਿ ਵਾਪਸ ਚਲੇ ਜਾਓ ਨਹੀਂ ਤਾਂ ਲੜਾਈ ਹੋ ਸਕਦੀ ਹੈ।
