ਸਾਊਥ ਹਾਲ ਤੋਂ ਐੱਮ. ਪੀ. ਸ਼ਰਮਾ ਦੀ ਭਾਰਤ ਫੇਰੀ 7 ਤੋਂ

08/05/2017 11:26:46 PM

ਜਲੰਧਰ —ਲੰਡਨ 'ਚ ਸਾਊਥ ਹਾਲ ਤੋਂ ਐੱਮ. ਪੀ. ਵਰਿੰਦਰ ਸ਼ਰਮਾ 7 ਅਗਸਤ ਤੋਂ ਭਾਰਤ ਦਾ ਦੌਰਾ ਕਰਨਗੇ। ਸ਼ਰਮਾ 17 ਅਗਸਤ ਤੱਕ ਭਾਰਤ ਰਹਿਣਗੇ। ਉਹ ਲਗਾਤਾਰ ਚੌਥੀ ਵਾਰ ਐੱਮ. ਪੀ. ਚੁਣੇ ਗਏ ਹਨ। 
ਜਲੰਧਰ ਨਾਲ ਸੰਬੰਧਤ ਐੱਮ. ਪੀ. ਵਰਿੰਦਰ ਸ਼ਰਮਾ ਨੇ ਜਗ ਬਾਣੀ ਨੂੰ ਦੱਸਿਆ ਕਿ ''ਆਪਣੀ ਭਾਰਤ ਫੇਰੀ ਦੌਰਾਨ ਉਹ ਭਾਰਤ ਦੇ ਕਈ ਸਿਆਸਤਦਾਨਾਂ ਨਾਲ ਮੁਲਾਕਾਤ ਕਰਨਗੇ ਅਤੇ ਕੁਝ ਗੈਰ-ਕਾਨੂੰਨੀ ਸੰਗਠਨਾਂ (ਐੱਨ. ਜੀ. ਓ.) ਨੂੰ ਵੀ ਮਿਲਣਗੇ। ਇਸ ਦੌਰਾਨ ਉਹ ਆਪਣੇ ਜੱਦੀ ਪਿੰਡ ਮੰਡਾਲੀ ਦਾ ਦੌਰਾ ਕਰਨ ਵੀ ਜਾਣਗੇ ਤੇ ਨਾਲ ਹੀ ਸਿੱਖਿਆ ਅਦਾਰਿਆਂ ਰਾਮਗੜ੍ਹੀਆ ਕਾਲਜ ਅਤੇ ਸ੍ਰੀ ਗੁਰੂ ਹਰਿ ਰਾਏ ਸੀਨੀਅਰ ਸੈਕੰਡਰੀ ਸਕੂਲ, ਦੋਸਾਂਝ ਕਲਾਂ ਦਾ ਵੀ ਦੌਰਾ ਕਰਨਗੇ। 
ਸ਼ਰਮਾ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚਣਗੇ ਅਤੇ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ।


Related News