ਟੈਨਿਸ : ਐਂਡੀ ਮਰੇ ਸਰਜਰੀ ਕਰਵਾਉਣ ਤੋਂ ਬਾਅਦ ਵਿੰਬਲਡਨ ਤੋਂ ਬਾਹਰ
Monday, Jun 24, 2024 - 04:29 PM (IST)

ਸਪੋਰਟਸ ਡੈਸਕ- ਦੋ ਵਾਰ ਦੇ ਚੈਂਪੀਅਨ ਐਂਡੀ ਮੱਰੇ ਰੀੜ੍ਹ ਦੀ ਹੱਡੀ ਦੇ ਅਪਰੇਸ਼ਨ ਤੋਂ ਬਾਅਦ ਵਿੰਬਲਡਨ ਤੋਂ ਬਾਹਰ ਹੋ ਗਿਆ ਹੈ। ਇਹ ਜਾਣਕਾਰੀ ਏਟੀਪੀ ਨੇ ਅੱਜ ਸਾਂਝੀ ਕੀਤੀ ਹੈ। ਏਟੀਪੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਕਿਹਾ ਕਿ ਰੀੜ੍ਹ ਦੀ ਹੱਡੀ ਦੇ ਇੱਕ ਅਪਰੇਸ਼ਨ ਤੋਂ ਬਾਅਦ ਐਂਡੀ ਮੱਰੇ ਵਿੰਬਲਡਨ ਤੋਂ ਬਾਹਰ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਐਂਡੀ ਮਰੇ ਪਿਛਲੇ ਕੁਝ ਸਮੇਂ ਤੋਂ ਰੀੜ੍ਹ ਦੀ ਹੱਡੀ ਨਾਲ ਸਬੰਧਤ ਸਮੱਸਿਆ ਨਾਲ ਪੀੜਤ ਸਨ।