ਤਨਵੀ ਸ਼ਰਮਾ ਨੇ ਬੋਨ ਕੌਮਾਂਤਰੀ ਟੂਰਨਾਮੈਂਟ ’ਚ ਜਿੱਤਿਆ ਖਿਤਾਬ

06/02/2024 10:37:18 AM

ਬੋਨ (ਜਰਮਨੀ)– ਭਾਰਤ ਦੀ ਨੌਜਵਾਨ ਬੈਡਮਿੰਟਨ ਖਿਡਾਰਨ ਤਨਵੀ ਸ਼ਰਮਾ ਨੇ ਇੱਥੇ ਚੀਨੀ ਤਾਈਪੇ ਦੀ ਵਾਂਗ ਪੇਈ ਯੂ ਨੂੰ ਦੋ ਸੈੱਟਾਂ ਵਿਚ ਹਰਾ ਕੇ ਬੋਨ ਕੌਮਾਂਤਰੀ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕਰ ਲਿਆ। ਇਹ ਟੂਰਨਾਮੈਂਟ ਬੀ. ਡਬਲਯੂ. ਐੱਫ. ਫਿਊਚਰ ਸੀਰੀਜ਼ ਦਾ ਹਿੱਸਾ ਹੈ।

ਵਿਸ਼ਵ ਰੈਂਕਿੰਗ ਵਿਚ 181ਵੇਂ ਸਥਾਨ ’ਤੇ ਕਾਬਜ਼ ਤਨਵੀ ਨੇ ਚੀਨੀ ਤਾਈਪੇ ਦੀ ਖਿਡਾਰਨ ’ਤੇ 21-19, 22-20 ਨਾਲ ਜਿੱਤ ਦਰਜ ਕੀਤੀ। ਪੰਜਾਬ ਦੀ 15 ਸਾਲ ਦੀ ਤਨਵੀ ਮਲੇਸ਼ੀਆ ਵਿਚ ਸੀਨੀਅਰ ਏਸ਼ੀਆਈ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਤੋਂ ਬਾਅਦ ਸੁਰਖੀਆਂ ਵਿਚ ਆਈ ਸੀ।


Aarti dhillon

Content Editor

Related News