ਪਾਕਿਸਤਾਨ ’ਚ ਹੋਏ ਅੱਤਵਾਦੀ ਹਮਲੇ ’ਚ ਇਕ ਕੈਪਟਨ ਸਮੇਤ 7 ਸੁਰੱਖਿਆ ਕਰਮਚਾਰੀ ਮਰੇ

06/11/2024 11:00:29 AM

ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਪਾਕਿਸਤਾਨ ਦੇ ਲੱਕੀ ਮਰਵਾਤ ਵਿੱਚ ਐਤਵਾਰ ਦੇਰ ਰਾਤ ਨੂੰ ਇੱਕ ਅਣਪਛਾਤੇ ਵਿਸਫੋਟਕ ਯੰਤਰ (ਆਈਈਡੀ) ਦੁਆਰਾ ਸੈਨਿਕ ਵਾਹਨ ਨੂੰ  ਨਿਸ਼ਾਨਾ ਬਣਾਏ ਜਾਣ ਨਾਲ ਪਾਕਿਸਤਾਨੀ ਫੌਜ ਦੇ ਇੱਕ ਕੈਪਟਨ ਸਮੇਤ ਘੱਟੋ-ਘੱਟ 7 ਸੁਰੱਖਿਆ ਕਰਮਚਾਰੀ ਮਾਰੇ ਗਏ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਫੌਜੀ ਵਾਹਨ ਕੱਚੀ ਕਮਰ ਖੇਤਰ ਵੱਲ ਜਾ ਰਿਹਾ ਸੀ ਜਦੋਂ ਪੰਜਾਬ ਦੇ ਮੀਆਂਵਾਲੀ ਜ਼ਿਲ੍ਹੇ ਦੀ ਸਰਹੱਦ ’ਤੇ ਸੁਲਤਾਨਖੇਲ ਪਿੰਡ ਨੇੜੇ ਉਸ ’ਤੇ ਹਮਲਾ ਕੀਤਾ ਗਿਆ। ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈ.ਐਸ.ਪੀ.ਆਰ.) ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਲੱਕੀ ਮਾਰਵਤ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਦੇ ਵਾਹਨ ਉੱਤੇ ਇੱਕ ਵਿਸਫੋਟਕ ਯੰਤਰ ਵਿਸਫੋਟ ਕੀਤਾ ਗਿਆ।

ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 7.5 ਕਿਲੋ ਹੈਰੋਇਨ ਸਣੇ ਦੋ ਵਿਅਕਤੀ ਗ੍ਰਿਫ਼ਤਾਰ

ਜਾਣਕਾਰੀ ਅਨੁਸਾਰ ਕਸੂਰ ਦੇ 26 ਸਾਲਾ ਕੈਪਟਨ ਮੁਹੰਮਦ ਫਰਾਜ਼ ਇਲਿਆਸ, ਸਕਰਦੂ ਦੇ 50 ਸਾਲਾ ਸੂਬੇਦਾਰ ਮੇਜਰ ਮੁਹੰਮਦ ਨਜ਼ੀਰ, 34 ਸਾਲਾ ਲਾਂਸ ਨਾਇਕ ਮੁਹੰਮਦ ਅਨਵਰ, ਘਾਂਚੀ ਦੇ 36 ਸਾਲਾ ਲਾਂਸ ਨਾਇਕ ਹੁਸੈਨ ਅਲੀ , ਮੁਲਤਾਨ ਦੇ 33 ਸਾਲਾ ਸਿਪਾਹੀ ਅਸਦੁੱਲਾ, 27 ਸਾਲਾ ਗਿਲਗਿਤ ਕਾਂਸਟੇਬਲ ਮਨਜ਼ੂਰ ਹੁਸੈਨ ਅਤੇ ਜ਼ਿਲ੍ਹਾ ਰਾਵਲਪਿੰਡੀ ਦੇ ਕਾਂਸਟੇਬਲ ਰਸ਼ੀਦ ਮਹਿਮੂਦ (31) ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ SGPC ਨੇ ਜਾਰੀ ਕੀਤੇ ਨਵੇਂ ਆਦੇਸ਼ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News