ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਦਾ ਮਾਮਲਾ, ਦੀਨਾਨਗਰ ਪੁਲਸ ਵੱਲੋਂ 7 ਔਰਤਾਂ ਸਮੇਤ 10 ਖ਼ਿਲਾਫ਼ ਮਾਮਲਾ ਦਰਜ

06/16/2024 11:19:53 AM

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)-ਪੁਲਸ ਸਟੇਸ਼ਨ ਦੀਨਾਨਗਰ ਅਧੀਨ ਆਉਂਦੇ ਪਿੰਡ ਦੀ ਡੀਂਡਾ ਸਾਂਸੀਆ ਦੇ ਸੂਏ ਨੇੜਿਓਂ ਪਿਛਲੀ ਦਿਨੀ 2 ਨੌਜਵਾਨਾਂ ਅਤੇ ਇੱਕ ਨੌਜਵਾਨ ਦੀ ਝੰਗੀ ਸਰੂਪ ਦਾਸ ਦੇ ਨੇੜਿਓਂ ਕੁੱਲ 3 ਲਾਸ਼ਾਂ ਮਿਲ ਕਾਰਨ ਇਲਾਕੇ ਅੰਦਰ ਸਨਸਨੀ ਫੈਲੀ ਹੋਈ ਹੈ । ਉਧਰ ਦੂਜੇ ਪਾਸੇ ਪੁਲਸ ਵੱਲੋਂ ਲਗਾਤਾਰ ਪਿੰਡ ਅਵਾਂਖਾ ਅਤੇ ਡੀਂਡਾ ਸਾਂਸੀਆ ਵਿਖੇ ਸਰਚ ਅਭਿਆਨ  ਚਲਾ ਕੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਮ੍ਰਿਤਕ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਦੀ ਪਛਾਣ ਅਜੇ ਹੋਈ ਹੈ ਬਾਕੀ 2 ਨੌਜਵਾਨਾਂ ਦੀ ਪਛਾਣ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ- ਧੀ ਦੇ ਵਿਆਹ ਦੀਆਂ ਤਿਆਰੀਆਂ ਦਰਮਿਆਨ ਆਸ਼ਿਆਨੇ ਨੂੰ ਲੱਗੀ ਅੱਗ, ਪਰਿਵਾਰ ਦੇ ਸੁਫ਼ਨੇ ਹੋਏ ਸੁਆਹ

ਪੁਲਸ ਮੁਤਾਬਕ ਜਿਸ ਨੌਜਵਾਨ ਦੀ ਪਛਾਣ ਹੋਈ ਹੈ ਉਹ ਪ੍ਰਿੰਸ ਪੁੱਤਰ ਰਾਮ ਕ੍ਰਿਸ਼ਨ ਮਨਹੋਤਰਾ ਵਾਸੀ ਸਹੋੜਾ ਖੁਰਦ ਥਾਣਾ ਤਾਰਾਗੜ੍ਹ ਵਜੋਂ ਦੱਸੀ ਗਈ ਹੈ। ਦੀਨਾਨਗਰ ਪੁਲਸ ਵੱਲੋਂ ਇਸ ਨੌਜਵਾਨ ਦੇ ਪਿਤਾ ਰਾਮਕ੍ਰਿਸ਼ਨ ਮਨਹੋਤਰਾ ਦੇ ਬਿਆਨਾਂ ਦੇ ਆਧਾਰ ਤੇ ਸੱਤ ਔਰਤਾਂ ਅਤੇ 10 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮੁਦਾਈ ਨੇ ਆਪਣੇ ਬਿਆਨਾਂ ਵਿੱਚ ਪੁਲਸ ਨੂੰ ਦੱਸਿਆ ਕਿ ਉਸ ਦਾ ਬੇਟਾ ਪ੍ਰਿੰਸ ਮਨਹੋਤਰਾ (37) ਜੋ ਕਿ 14-6 -24 ਨੂੰ ਸ਼ਾਮ ਵੇਲੇ ਘਰੋਂ ਦੀਨਾਨਗਰ ਵਾਲੀ ਸਾਈਡ ਆਇਆ ਸੀ ਅਤੇ ਮੁੜ ਉਸ ਦੀ ਝੰਗੀ ਸਰੂਪ ਦਾਸ ਨੇੜਿਓਂ ਮ੍ਰਿਤਕ ਹਾਲਤ ਵਿੱਚ ਡਿੱਗਾ ਹੋਇਆ ਮਿਲਿਆ।

ਇਹ ਵੀ ਪੜ੍ਹੋ- ਪਹਾੜਾਂ 'ਚ ਘੁੰਮਣ ਗਏ ਪੰਜਾਬੀ ਐੱਨ. ਆਰ. ਆਈ. ਜੋੜੇ ਦੀ ਬੁਰੀ ਤਰ੍ਹਾਂ ਕੁੱਟਮਾਰ, ਪੀੜਤ ਦੀ ਪਤਨੀ ਨੇ ਦੱਸੀ ਸਾਰੀ ਗੱਲ

ਉਹਨਾਂ ਦੱਸਿਆ ਕਿ ਮੇਰੇ ਮੁੰਡੇ ਵੱਲੋਂ ਪਿੰਡ ਡੀਂਡਾ ਸਾਂਸੀਆ ਅਤੇ ਆਵਾਂਖਾ ਤੋਂ ਚਿੱਟਾ ਲੈ ਕੇ ਨਸ਼ਾ ਕਰਨ ਨਾਲ ਉਸ ਦੀ ਮੌਤ ਹੋਈ ਹੈ। ਪੁਲਸ ਨੇ ਜਾਂਚ ਪੜਤਾਲ ਕਰਨ ਉਪਰੰਤ ਬਲਜਿੰਦਰ ਕਮਲੇਸ਼, ਅਯੁੱਧਿਆ, ਗੁਲਸ਼ਨ, ਰੋਜੀ , ਦੀਕਸ਼ਾ ,ਲਵ ,ਗੌਰਵ, ਦਰਸ਼ਨ ,ਰੀਟਾ ਬੱਬੇ, ਲਾਡੀ, ਸੰਤੋਸ਼ ਕੁਮਾਰ ,ਪੁਸ਼ਪਾ, ਅਮਰ ਸੰਨੀ, ਅਤੇ ਸੁਨੀਤਾ ਖ਼ਿਲਾਫ਼ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਇਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ।

ਇਹ ਵੀ ਪੜ੍ਹੋ-  ਅੱਜ ਤੋਂ ਇਨ੍ਹਾਂ ਸ਼ਹਿਰਾਂ 'ਚ ਸ਼ੁਰੂ ਹੋਵੇਗੀ ਝੋਨੇ ਦੀ ਲਵਾਈ, ਪਾਵਰਕਾਮ ਵੱਲੋਂ ਨਿਰਵਿਘਨ ਬਿਜਲੀ ਦੇਣ ਲਈ ਤਿਆਰੀ ਮੁਕੰਮਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News