ਓਹੀਓ ਦੇ ਯੰਗਸਟਾਊਨ ''ਚ ਕੁਦਰਤੀ ਗੈਸ ਧਮਾਕਾ, ਇਮਾਰਤ ਨੂੰ ਭਾਰੀ ਨੁਕਸਾਨ, 7 ਲੋਕ ਜ਼ਖ਼ਮੀ
Wednesday, May 29, 2024 - 12:20 PM (IST)
ਇੰਟਰਨੈਸ਼ਨਲ ਡੈਸਕ : ਓਹੀਓ ਦੇ ਯੰਗਸਟਾਊਨ ਸ਼ਹਿਰ ਵਿਚ ਮੰਗਲਵਾਰ ਨੂੰ ਇੱਕ ਕੁਦਰਤੀ ਗੈਸ ਧਮਾਕਾ ਹੋਣ ਦੀ ਸੂਚਨਾ ਮਿਲੀ, ਜਿਸ ਕਾਰਨ ਇੱਕ ਇਮਾਰਤ ਨੂੰ ਵੱਡਾ ਨੁਕਸਾਨ ਹੋਇਆ। ਇਸ ਧਮਾਰੇ ਕਾਰਨ ਸੱਤ ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। WKBN-TV ਦੀ ਖ਼ਬਰ ਅਨੁਸਾਰ ਯੰਗਸਟਾਊਨ ਵਿੱਚ ਦੁਪਹਿਰ 2:45 ਵਜੇ ਦੇ ਕਰੀਬ ਇਹ ਧਮਾਕਾ ਹੋਇਆ ਹੈ, ਜਿਸ ਨਾਲ ਇਮਾਰਤ ਢਹਿ-ਢੇਰੀ ਹੋ ਗਈ। ਫਾਇਰਫਾਈਟਰਜ਼ ਨੇ ਕੁਝ ਲੋਕਾਂ ਨੂੰ ਇਮਾਰਤ ਤੋਂ ਬਾਹਰ ਕੱਢਣ ਵਿੱਚ ਮਦਦ ਕੀਤੀ। ਇਮਾਰਤ ਦੀ ਹੇਠਲੀ ਮੰਜ਼ਿਲ ਵਿੱਚ ਇੱਕ ਬੈਂਕ ਹੈ ਅਤੇ ਕੁਝ ਅਪਾਰਟਮੈਂਟ ਵੀ ਹਨ।
ਇਹ ਵੀ ਪੜ੍ਹੋ - UAE ਦੇ ਹਵਾਈ ਅੱਡਿਆਂ 'ਤੇ ਚੈਕਿੰਗ ਪ੍ਰਕਿਰਿਆ ਸਖ਼ਤ, ਜੇ ਇਹ ਸ਼ਰਤਾਂ ਨਾ ਹੋਈਆਂ ਪੂਰੀਆਂ ਤਾਂ ਆਉਣਾ ਪੈ ਸਕਦੈ ਵਾਪਸ
ਦੱਸ ਦੇਈਏ ਕਿ ਘਟਨਾ 'ਚ ਜ਼ਖ਼ਮੀ ਹੋਏ 7 ਲੋਕਾਂ ਨੂੰ ਯੰਗਸਟਾਊਨ ਦੇ ਮਰਸੀ ਹੈਲਥ ਹਸਪਤਾਲ 'ਚ ਲਿਜਾਇਆ ਗਿਆ। ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਇਕ ਵਿਅਕਤੀ ਦੀ ਹਾਲਤ ਗੰਭੀਰ ਹੈ ਪਰ ਉਹਨਾਂ ਨੇ ਹੋਰ ਵੇਰਵੇ ਨਹੀਂ ਦਿੱਤੇ। ਮਾਹੋਨਿੰਗ ਕਾਉਂਟੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੁਆਰਾ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਇੱਕ ਪੋਸਟ ਵਿੱਚ ਕਿਹਾ ਕਿ ਕੁਦਰਤੀ ਗੈਸ ਧਮਾਕਾ ਹੋਇਆ ਹੈ, ਜਿਸ ਦੀ ਸਥਿਤੀ ਹੁਣ ਕਾਬੂ ਵਿੱਚ ਹੈ। ਏਜੰਸੀ ਨੇ ਲੋਕਾਂ ਨੂੰ ਅਗਲੇ ਨੋਟਿਸ ਤੱਕ ਇਲਾਕੇ ਤੋਂ ਦੂਰ ਰਹਿਣ ਲਈ ਕਿਹਾ ਹੈ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਅਤੇ ਮੌਕੇ ਤੋਂ ਧੂੰਆਂ ਨਿਕਲਦਾ ਦੇਖਿਆ।
ਇਹ ਵੀ ਪੜ੍ਹੋ - ਸ਼ਰਾਬ ਦਾ ਜ਼ਿਆਦਾ ਸੇਵਨ ਕਰਨ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਇਸ ਮਸ਼ਰੂਮ ਨਾਲ ਪਾ ਸਕਦੇ ਹੋ ਛੁਟਕਾਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8