ਟਾਂਡਾ ਵਿਖੇ ਐੱਸ. ਡੀ. ਐੱਮ. ਦਫ਼ਤਰ ਖੁੱਲ੍ਹਣ ਤੋਂ ਪਹਿਲਾਂ ਹੀ ਚੋਰ ਕਰ ਗਏ ਵੱਡਾ ਕਾਰਾ
Friday, Jun 21, 2024 - 11:02 AM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ, ਗੁਪਤਾ )-ਸਬ ਤਹਿਸੀਲ ਤੋਂ ਸਬ ਡਿਵੀਜ਼ਨ ਬਣੇ ਟਾਂਡਾ ਨੂੰ ਫਿਲਹਾਲ ਆਪਣਾ ਐੱਸ. ਡੀ. ਐੱਮ. ਦਫ਼ਤਰ ਨਹੀਂ ਮਿਲਿਆ ਹੈ। ਮਾਰਕੀਟ ਕਮੇਟੀ ਦਫ਼ਤਰ ਵਿਚ ਆਰਜੀ ਰੂਪ ਵਿਚ ਚੱਲ ਰਹੇ ਦਫ਼ਤਰ ਨੂੰ ਸਰਕਾਰ ਦੀਆਂ ਹਦਾਇਤਾਂ 'ਤੇ ਫਿਲਹਾਲ ਆਰਜੀ ਰੂਪ ਵਿਚ ਹੀ ਬੰਦ ਪਏ ਸਰਕਾਰੀ ਸਕੂਲ ਟਾਂਡਾ ਦੇ ਸਪੋਰਟਸ ਹੋਸਟਲ ਵਿਚ ਸ਼ਿਫ਼ਟ ਕਰਨ ਦੀ ਕਵਾਇਦ ਚੱਲ ਰਹੀ ਹੈ। ਜੁਲਾਈ ਮਹੀਨੇ ਵਿਚ ਇਸ ਕੰਮ ਨੂੰ ਪੂਰਾ ਕਰਨ ਲਈ ਪ੍ਰਸ਼ਾਸ਼ਨ ਵੱਲੋਂ ਬੰਦ ਪਈ ਬਿਲਡਿੰਗ ਨੂੰ ਰੈਨੋਵੇਟ ਕਰਕੇ ਸਾਮਾਨ ਵੀ ਰੱਖਿਆ ਜਾ ਚੁੱਕਿਆ ਹੈ ਪਰ ਇਸ ਤੋਂ ਪਹਿਲਾਂ ਚੋਰ ਬਿਲਡਿੰਗ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਗਏ ਹਨ।
ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ
ਜਿਸ ਤੋਂ ਬਾਅਦ ਹੁਣ ਟਾਂਡਾ ਪੁਲਸ ਨੇ ਐੱਸ. ਡੀ. ਐੱਮ. ਵਿਓਮ ਭਾਰਦਵਾਜ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਐੱਸ. ਡੀ. ਐੱਮ. ਭਾਰਦਵਾਜ ਨੇ ਦੱਸਿਆ ਕਿ ਚੋਰ ਇਮਾਰਤ ਵਿੱਚੋਂ 30 ਕੁਰਸੀਆਂ,1 ਪਾਣੀ ਦੀ ਮੋਟਰ, 4 ਪੱਖੇ,15 ਬੱਲਬ, ਬਿਜਲੀ ਦੀ ਸਾਰੀ ਫਿਟਿੰਗ,ਬਾਥਰੂਮ ਵਿਚ ਲੱਗੀਆਂ ਸਾਰੀਆਂ ਟੂਟੀਆਂ ਆਦਿ ਸਾਮਾਨ ਚੋਰੀ ਕਰਕੇ ਲੈ ਗਏ ਹਨ। ਥਾਣੇਦਾਰ ਬਲਬੀਰ ਸਿੰਘ ਦੀ ਟੀਮ ਚੋਰਾਂ ਦੀ ਭਾਲ ਵਿਚ ਜੁਟੀ ਹੋਈ ਹੈ। ਇਸ ਲਈ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਚੱਲੀਆਂ ਤੇਜ਼ ਹਵਾਵਾਂ, ਮੀਂਹ ਨੇ ਦਿਵਾਈ ਅੱਤ ਦੀ ਗਰਮੀ ਤੋਂ ਰਾਹਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।