ਚੀਨ ਦੇ 23 ਜਹਾਜ਼ ਤੇ ਜਲ ਸੈਨਾ ਦੇ 7 ਜਹਾਜ਼ ਤਾਈਵਾਨ ਦੀ ਸਰਹੱਦ ’ਚ ਦਾਖਲ ਹੋਏ
Friday, Jun 14, 2024 - 10:29 AM (IST)
ਤਾਈਪੇ (ਯੂ. ਐੱਨ. ਆਈ.) - ਤਾਈਵਾਨ ਨੇ ਕਿਹਾ ਕਿ ਉਸ ਨੇ ਪਿਛਲੇ 24 ਘੰਟਿਆਂ ਵਿਚ 23 ਚੀਨੀ ਜਹਾਜ਼ ਅਤੇ 7 ਜਲ ਸੈਨਾ ਦੇ ਜਹਾਜ਼ ਟਾਪੂ ਦੇ ਨੇੜੇ ਆਪਣੀ ਸਰਹੱਦ ਦੇ ਨੇੜੇ ਆਉਂਦੇ ਵੇਖੇ ਹਨ। ਤਾਈਵਾਨ ਦੇ ਰੱਖਿਆ ਮੰਤਰਾਲੇ ਵਲੋਂ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ 23 ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦੇ ਜਹਾਜ਼ ਅਤੇ 7 ਜਲ ਸੈਨਾ ਦੇ ਜਹਾਜ਼ ਬੁੱਧਵਾਰ ਸਵੇਰੇ 6 ਵਜੇ ਤੋਂ ਵੀਰਵਾਰ ਸਵੇਰੇ 6 ਵਜੇ ਦਰਮਿਆਨ ਤਾਈਵਾਨ ਦੇ ਆਲੇ-ਦੁਆਲੇ ਦੇਖੇ ਗਏ।
ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਨ੍ਹਾਂ ਵਿਚੋਂ 19 ਜਹਾਜ਼ ਤਾਈਵਾਨ ਸਟ੍ਰੇਟ ਦੀ ਰੇਖਾ ਪਾਰ ਕਰ ਕੇ ਤਾਈਵਾਨ ਦੇ ਦੱਖਣ-ਪੱਛਮੀ ਅਤੇ ਪੂਰਬੀ ਹਵਾਈ ਰੱਖਿਆ ਖੇਤਰਾਂ ਵਿਚ ਦਾਖ਼ਲ ਹੋਏ ਹਨ। ਮੰਤਰਾਲੇ ਨੇ ਕਿਹਾ ਕਿ ਮਈ ਵਿਚ ਵੀ ਚੀਨੀ ਹਥਿਆਰਬੰਦ ਬਲਾਂ ਨੇ ਤਾਈਵਾਨ ਦੇ ਆਲੇ ਦੁਆਲੇ ਵਿਆਪਕ ਫੌਜੀ ਅਭਿਆਸ ਕੀਤੇ। ਟਾਪੂ ਦੇ ਪ੍ਰਸ਼ਾਸਨ ਦੇ ਨਵੇਂ ਮੁਖੀ ਲਾਈ ਚਿੰਗ-ਤੇ ਦੇ ਅਹੁਦਾ ਸੰਭਾਲਣ ਤੋਂ ਦੋ ਦਿਨ ਬਾਅਦ ਇਹ ਅਭਿਆਸ ਕੀਤੇ ਗਏ।
ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8